HOME *ਬਲਾਕ ਮੁਕਤਸਰ -1 ਦਾ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲਾ ਸਫਲਤਾ ਪੂਰਵਕ ਸੰਪਨ*

*ਬਲਾਕ ਮੁਕਤਸਰ -1 ਦਾ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲਾ ਸਫਲਤਾ ਪੂਰਵਕ ਸੰਪਨ*

ਸ੍ਰੀ ਮੁਕਤਸਰ ਸਾਹਿਬ  (ਸਮਾਜ ਵੀਕਲੀ)  (ਪੱਤਰ ਪ੍ਰੇਰਕ) ਬਲਾਕ ਪੱਧਰ ਟੀਚਰ ਫੈਸਟ 2025-26 ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਕੁਮਾਰ ਸੋਨੀ ਜੀ ਦੀ ਰਹਿਨੁਮਾਈ ਵਿੱਚ ਬਲਾਕ ਨੋਡਲ ਅਫਸਰ ਸ੍ਰੀ ਸੁਖਵਿੰਦਰ ਪਾਲ ਸਿੰਘ ਜੀ ਦੀ ਯੋਗ ਅਗਵਾਈ ਨਾਲ ਬਲਾਕ ਮੁਕਤਸਰ 1 ਦਾ ਟੀਚਰ ਫੈਸਟ ਮਿਤੀ 27-11-2025 ਅਤੇ 28-11-2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕਤਸਰ (ਮੁੰਡੇ) ਵਿਖੇ ਕਰਵਾਇਆ ਗਿਆ ਇਸ ਫੈਸਟ ਵਿੱਚ 40 ਅਧਿਆਪਕਾਂ ਵੱਲੋਂ ਵੱਖ-ਵੱਖ ਕੈਟੇਗਰੀਆਂ ਅਧੀਨ ਭਾਗ ਲਿਆ ਅਤੇ ਦੋ ਦਿਨਾਂ ਵਿੱਚ ਨਵੇਂ-ਨਵੇਂ ਤਕਨੀਕਾਂ ਅਤੇ ਤਰੀਕਿਆਂ ਨਾਲ ਆਪੋ ਆਪਣੀ ਕਾਰਗੁਜ਼ਾਰੀ ਦਿਖਾਈ। ਇਸ ਮੌਕੇ ਸ. ਬਸੰਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਦੇ ਨਾਲ ਜਜਮੈਂਟ ਪੈਨਲ ਵਿੱਚ ਸ਼੍ਰੀਮਤੀ ਮਮਤਾ ਚਗਤੀ ਹੈਡਮਿਸਟ੍ਰੈਸ, ਲੈਕਚਰਾਰ ਅੰਗਰੇਜ਼ੀ ਸਰਦਾਰ ਕੁਲਦੀਪ ਸਿੰਘ, ਲੈਕਚਰਾਰ ਗਣਿਤ ਸੁਖਵੰਤ ਕੌਰ, ਲੈਕਚਰਾਰ ਪੰਜਾਬੀ ਪੂਜਾ ਬਤਰਾ ਲੈਕਚਰਾਰ ਗਣਿਤ ਪਰਮਜੀਤ ਕੌਰ, ਲੈਕਚਰਾਰ ਕਾਮਰਸ ਵੰਦਨਾ, ਲੈਕਚਰਾਰ ਫਿਜੀਕਲ ਐਜੂਕੇਸ਼ਨ ਪਵਨ ਕੁਮਾਰ, ਸ੍ਰੀਮਤੀ ਕਰਮਜੀਤ ਕੌਰ ਕੰਪਿਊਟਰ ਫੈਕਲਟੀ ਅਤੇ ਸਾਹਿਬ ਸਿੰਘ ਸੀਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਜੱਸੇਆਣਾ ਨੇ ਜਜਮੈਂਟ ਦੀ ਭੂਮਿਕਾ ਨਿਭਾਈ। ਇਸ ਸੈਮੀਨਾਰ ਦੇ ਦੌਰਾਨ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਸਮੂਹ ਅਧਿਆਪਕ ਸਾਹਿਬਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਹ ਇਤਿਹਾਸਕ ਸਮਾਗਮ ਸਰਕਾਰੀ ਸਕੂਲਾਂ ਤੋਂ ਮਿਸਾਲੀ ਅਧਿਆਪਨ ਵਿਧੀਆਂ ਅਤੇ ਪਰਿਵਰਤਨਸ਼ੀਲ ਸਿੱਖਣ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁੱਲੂ ਦੀ ਬਹਾਦਰੀ — ਭਾਗ-2 (ਚਰਵਾਹੇ ਦਾ ਪ੍ਰਵੇਸ਼)
Next articleਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 14 ਦਸੰਬਰ ਨੂੰ ਹੋਣਗੀਆਂ : ਜ਼ਿਲ੍ਹਾ ਚੋਣ ਅਧਿਕਾਰੀ