ਲੋਕ ਗਾਇਕ ਹਰਿੰਦਰ ਸੰਧੂ ਨੇ “ਬਾਬਾ ਨਾਨਕ” ਟਰੈਕ ਨਾਲ ਲਗਵਾਈ ਹਾਜ਼ਰੀ

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਪੰਜਾਬੀ ਗਾਇਕੀ ਦਾ ਮਾਣਮੱਤਾ ਹੀਰਾ, ਗਾਇਕੀ ਗਗਨ ਦਾ ਨਿਵੇਕਲਾ ਹਸਤਾਖਰ ਲੋਕ ਗਾਇਕ ਹਰਿੰਦਰ ਸੰਧੂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਮੌਕੇ ਆਪਣੇ ਨਵੇਂ ਟਰੈਕ “ਬਾਬਾ ਨਾਨਕ” ਟਾਈਟਲ ਹੇਠ ਨਾਲ ਹਾਜ਼ਰ ਹੋਇਆ ਹੈ।  ਸੋਸ਼ਲ ਮੀਡੀਆ ਤੇ ਆਪਣੇ ਵੱਖ ਵੱਖ ਪ੍ਰਚਾਰ ਸਾਧਨਾ ਰਾਹੀਂ ਉਸਨੇ ਇਸ ਟਰੈਕ ਦਾ ਪੋਸਟਰ ਰਿਲੀਜ਼ ਕਰਦਿਆਂ ਦੱਸਿਆ ਕਿ ਇਸ ਟਰੈਕ ਨੂੰ ਗੀਤਕਾਰ ਜਗਤਾਰ ਪੱਖੋਂ ਨੇ ਰਚਿਆ ਹੈ । ਜਦਕਿ ਇਸ ਦਾ ਸ਼ਾਨਦਾਰ ਸੰਗੀਤ ਪ੍ਰਸਿੱਧ ਸੰਗੀਤਕਾਰ ਨਿੰਮਾ ਵਿਰਕ ਵਲੋਂ ਤਿਆਰ ਕੀਤਾ ਗਿਆ ਹੈ।  ਵਿਜੇ ਅਟਵਾਲ ਨੇ ਇਸ ਦਾ ਵੀਡੀਓ ਵੱਖ-ਵੱਖ ਧਾਰਮਿਕ ਲੋਗੇਸ਼ਨਾਂ ਤੇ ਰਵਾਇਤੀ ਅੰਦਾਜ਼ ਵਿੱਚ ਤਿਆਰ ਕੀਤਾ ਹੈ । ਗਾਣਾ ਛਾਣਾ ਰਿਕਾਰਡਸ ਕੰਪਨੀ ਨੇ ਇਸ ਟਰੈਕ ਨੂੰ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ । ਲੋਕ ਗਾਇਕ ਹਰਿੰਦਰ ਸੰਧੂ ਪੰਜਾਬੀਆਂ ਦੇ ਦਿਲਾਂ ਵਿੱਚ ਵਸਣ ਵਾਲਾ ਉਹ ਮਾਣਮੱਤਾ ਗਾਇਕ ਹੈ, ਜਿਸਦੀ ਗਾਇਕੀ, ਗੀਤਾਂ, ਬੋਲਾਂ ਦੀ ਚੋਣ ਨੂੰ ਸਰੋਤੇ ਸਹਿਜੇ ਹੀ ਪ੍ਰਵਾਨਗੀ ਦੀ ਨਜ਼ਰ ਨਾਲ ਤੱਕਦੇ ਸਵੀਕਾਰ ਕਰ ਲੈਂਦੇ ਹਨ । ਦੁਆ ਕਰਦੇ ਹਾਂ ਕਿ ਗਾਇਕ ਹਰਿੰਦਰ ਸੰਧੂ ਦੇ ਇਹਨਾਂ ਛੋਟੇ ਛੋਟੇ ਕਦਮਾਂ ਨੂੰ ਸਰੋਤੇ ਦਿਲੀਂ ਮੁਹੱਬਤਾਂ ਦੇ ਕੇ ਮਾਣ ਸਤਿਕਾਰ ਦਿੰਦੇ ਰਹਿਣਗੇ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲੀਏ ਛੇ ਦਸੰਬਰੇ
Next articleਬਾਬਾ ਸਾਹਿਬ ਖੋਲ੍ਹ ਗਏ ਅੱਖਾਂ