(ਸਮਾਜ ਵੀਕਲੀ)
ਭੀੜ ਪਈ ਤੋ ਕੋਈ ਨਾ ਖੜ੍ਹਦਾ,ਮਿੱਤਰ ਉੰਝ ਬਥੇਰੇ ਨੇ।
ਮੂੰਹ ਦੇ ਮਿੱਠੇ ਅੰਦਰੋ ਜ਼ਹਿਰੀ, ਬੜੇ ਦੋਗਲੇ ਚਿਹਰੇ ਨੇ।
ਗੈਰਾਂ ਕੋਲ ਜਾ ਭੰਡਦੇ ਰਹਿੰਦੇ, ਮੇਰੇ ਕੋਲ ਉਹ ਮੇਰੇ ਨੇ।
ਰੰਗ ਦੇ ਗੋਰੇ ਦਿਲ ਦੇ ਕਾਲੇ,ਜਿਉਂ ਦੀਵੇ ਹੇਠਾਂ ਨੇਰ੍ਹੇ ਨੇ।
ਪਿਆਰ ਮੁਹੱਬਤ ਨਾ ਮਾਤਰ ਹੈ,ਸਭ ਮਤਲਬ ਦੇ ਘੇਰੇ ਨੇ।
ਜਾਨ ਵੀ ਹਾਜ਼ਰ ਕਹਿੰਦੇ ਸੀ ਜੋ,ਦੁੱਖ ਵੇਲੇ ਮੂੰਹ ਫੇਰੇ ਨੇ।
ਮਾਰ ਉਡਾਰੀ ਉੱਡਦੇ ਦੇਖੇ, ਫ਼ਸਲੀ ਬਹੁਤ ਬਟੇਰੇ ਨੇ।
ਸਭ ਕੁਝ ਦੇਖ਼ ਦੇਖ਼ ਕੇ ਜਰਦੇ ,ਸਾਡੇ ਵੀ ਤਾਂ ਜੇਰੇ ਨੇ।
ਕਦੋ ਮੁੱਕੇਗੀ ਰਾਤ ਗ਼ਮਾਂ ਦੀ, ਹੋਣੇ ਸੁਰਖ਼ ਸਵੇਰੇ ਨੇ।
ਰਹਿਮਤ ਕਰੀ ਖੁਦਾ “ਸੁੱਖ” ਉੱਤੇ, ਲਾਏ ਤੇਰੇ ਦਰ ਡੇਰੇ ਨੇ।
ਸੁਖਚੈਨ ਸਿੰਘ ਚੰਦ ਨਵਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly