ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਿਦੇਸ਼ ਦੌਰੇ ਤੋਂ  ਪਰਤਣ ਤੇ  ਦੀ ਭਾਜਪਾ ਲੀਡਰਸ਼ਿਪ ਵੱਲੋਂ ਜ਼ੋਰਦਾਰ ਸਵਾਗਤ 

ਸੁਨੀਲ ਜਾਖੜ ਦੀ ਪਾਰਟੀ ਪ੍ਰਤੀ  ਦੂਰਅੰਦੇਸ਼ੀ ਸੋਚ ਪਾਰਟੀ ਅਤੇ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਵੇਗੀ- ਰਣਜੀਤ ਸਿੰਘ ਖੋਜੇਵਾਲ 
ਕਪੂਰਥਲਾ- (ਕੌੜਾ)- ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਿਦੇਸ਼ ਦੌਰੇ ਤੋਂ ਦੇਸ਼ ਵਾਪਸ ਪਰਤਣ ਤੇ ਜ਼ਿਲਾ ਕਪੂਰਥਲਾ ਦੀ ਭਾਜਪਾ ਲੀਡਰਸ਼ਿਪ ਵੱਲੋਂ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰਣਜੀਤ  ਸਿੰਘ ਖੋਜੇਵਾਲ ਵਲੋਂ ਸ਼੍ਰੀ ਸੁਨੀਲ ਕੁਮਾਰ ਜਾਖੜ  ਨੂੰ ਪੰਜਾਬ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਬਣਨ ਤੇ ਲੱਖ ਲੱਖ ਵਧਾਈ ਪੇਸ਼ ਕੀਤੀ ਅਤੇ ਕਿਹਾ ਕਿ ਸ਼੍ਰੀ ਸੁਨੀਲ ਕੁਮਾਰ ਜਾਖੜ ਇੱਕ ਪੁਰਾਣੇ ਸੁਲਝੇ ਹੋਏ ਸਿਆਸਤਦਾਨ ਹਨ।  ਉਹਨਾਂ ਦੀ ਪਾਰਟੀ ਪ੍ਰਤੀ ‘ ਤੇ ਦੂਰਅੰਦੇਸ਼ੀ ਸੋਚ ਪਾਰਟੀ ਅਤੇ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਵੇਗੀ। ਰਣਜੀਤ  ਸਿੰਘ ਖੋਜਵਾਲ ਨੇ ਸ਼੍ਰੀ ਸੁਨੀਲ ਕੁਮਾਰ ਜਾਖੜ  ਦੇ ਪ੍ਰਧਾਨ ਬਣਨ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਪਿਯੂਸ਼ ਮਨਚੰਦਾ, ਸਨੀ ਬੈਂਸ ਜਿਲਾ ਪ੍ਰਧਾਨ ਯੁਵਾ ਮੋਰਚਾ, ਵਿੱਕੀ ਗੁਜਰਾਲ ਕੋ ਕਨਵੀਨਰ ਸੋਸ਼ਲ ਮੀਡਿਆ ਸੈੱਲ, ਰਾਜਿੰਦਰ ਸਿੰਘ ਧੰਜਲ ਸਰਕਲ 1 ਪ੍ਰਧਾਨ, ਧਰਮਪਾਲ ਮਹਾਜਨ, ਅਸ਼ਵਨੀ ਤੁੱਲੀ ਜਿਲਾ ਸੈਕਟਰੀ ਭਾਜਪਾ, ਕਮਲ ਪ੍ਰਭਾਕਰ, ਦਵਿੰਦਰ ਧੀਰ, ਸਰਬਜੀਤ ਸਿੰਘ ਦਿਉਲ, ਨਰੇਸ਼ ਮਹਾਜਨ, ਰਾਜੇਸ਼ ਬੱਗਾ ,ਰਾਮਪਾਲ ਮੜ੍ਹੀਆਂ, ਰਜਤ ਨੰਦਾ, ਗੁਰਪ੍ਰੀਤ ਸਿੰਘ ਭੱਟੀ, ਜੋਬਨਜੀਤ ਸਿੰਘ ,ਨਿਖਿਲ ਪੂਰੀ ਆਦਿ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਨਾਂ ਟਿਊਸ਼ਨ ਅਤੇ  ਲੋਕਾਂ ਦੇ ਘਰਾਂ ਵਿੱਚ ਆਪਣੀ ਮਾਂ ਦੇ ਨਾਲ਼ ਝਾੜੂ ਪੋਚਾ ਕਰਨ ਵਾਲੀ ਵਿਦਿਆਰਥਣ ਨੇ ਦਸਵੀਂ ਚੋਂ ਮਾਰੀ ਬਾਜ਼ੀ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਅਧਿਆਪਕਾਂ ਲਈ ਇਕ ਦਿਨਾਂ ਸੈਮੀਨਾਰ