ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਅਧਿਆਪਕਾਂ ਲਈ ਇਕ ਦਿਨਾਂ ਸੈਮੀਨਾਰ 

ਕਪੂਰਥਲਾ – (ਕੌੜਾ)– ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਰੈਨੂੰ ਅਰੋੜਾ ਦੀ ਅਗਵਾਈ ਹੇਠ ਰੀਸੋਰਸ ਪਰਸਨ ਮੇਜਰ ਪਿ੍ਆ ਜਿੰਗਨ ਵੱਲੋਂ “ਅਧਿਆਪਨ ਅਤੇ ਪ੍ਰਭਾਵਸ਼ਾਲੀ ਪਾਠ ਯੋਜਨਾ ਵਿੱਚ ਕਹਾਣੀ ਸੁਣਾਉਣਾ” ਵਿਸ਼ੇ ਤੇ ਅਧਿਆਪਕਾਂ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੇਜ਼ਬਾਨ ਸਕੂਲ ਤੋਂ ਇਲਾਵਾ ਆਰ ਸੀ ਐੱਫ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਵੀ ਸ਼ਿਰਕਤ ਕੀਤੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ । ਮੇਜ਼ਰ ਪਿ੍ਆ ਜਿੰਗਨ ਵੱਲੋਂ ਅਧਿਆਪਕਾਂ ਨੂੰ ਅਧਿਆਪਨ ਦੌਰਾਨ ਵੱਖ -ਵੱਖ ਵਿਸ਼ਿਆਂ ਨੂੰ ਸਟੋਰੀ ਦੁਆਰਾ ਕਿਵੇਂ ਦਿਲਚਸਪ ਬਣਾਉਣਾ ਹੈ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਧਿਆਪਕ ਹੀ ਬੱਚਿਆਂ ਦੇ ਮਨੋਵਿਗਿਆਨ ਨੂੰ ਵਧੀਆ ਤਰੀਕੇ ਨਾਲ ਸਮਝ ਸਕਦੇ ਹਨ, ਇਸ ਲਈ ਅਧਿਆਪਕਾਂ ਵੱਲੋ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝ ਕੇ ਪੜ੍ਹਾਈ ਕਰਾਉਣੀ ਚਾਹੀਦੀ ਹੈ।
 ਅਧਿਆਪਕਾਂ ਵੱਲੋਂ ਪੜਾਉਂਦੇ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਮੇਜਰ ਜਿੰਗਨ ਵੱਲੋਂ ਬਹੁਤ ਹੀ ਸਹਿਜਤਾ ਤੇ ਸਰਲਤਾ ਨਾਲ ਦਿੱਤੇ ਗਏ । ਇਸ ਮੌਕੇ ਪ੍ਰਬਦੀਪ ਕੌਰ ਮੌਂਗਾ ਪਿ੍ੰਸੀਪਲ ਸੀ਼੍ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐੱਫ, ਮੈਡਮ ਨਰਿੰਦਰ ਪੱਤੜ, ਰਜਨੀ ਅਰੋੜਾ, ਮਨਜਿੰਦਰ ਸਿੰਘ,ਅਨੀਤਾ ਸਹਿਗਲ ,ਸੁਮਨ ਸ਼ਰਮਾ, ਪਰਮਿੰਦਰ ਕੌਰ, ਦਲਜੀਤ ਕੌਰ,ਲਵਿਤਾ, ਨੀਲਮ, ਅਮਨਦੀਪ, ਸੁਨੀਤਾ ਗੁਜਰਾਲ, ਕਰਨਜੀਤ, ਸੀ਼ਲਾ ਸ਼ਰਮਾ ,ਸੀਮਾ, ਨੀਤੂ , ਨਵਰੀਤ ਕੌਰ, ਅੰਬਿਕਾ,  ਸ਼ਬਨਮ ਆਦਿ ਸਟਾਫ਼ ਮੈਂਬਰ ਹਾਜ਼ਰ ਸਨ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਿਦੇਸ਼ ਦੌਰੇ ਤੋਂ  ਪਰਤਣ ਤੇ  ਦੀ ਭਾਜਪਾ ਲੀਡਰਸ਼ਿਪ ਵੱਲੋਂ ਜ਼ੋਰਦਾਰ ਸਵਾਗਤ 
Next articleਪੈਰਿਸ ਸੰਮੇਲਨ : ਸੰਸਾਰ ਵਿਤੀ ਪ੍ਰਨਾਲੀ ਢਾਂਚਾ ਬਦਲਿਆ ਜਾਵੇ ?