HOME ਵੱਡਾ ਜੱਸਾ ਬਾਹੜੋਵਾਲ ਨੇ ਜਿੱਤੀ ਪਟਕੇ ਦੀ ਕੁਸ਼ਤੀ ਪਿੰਡ ਭਰੋਮਜਾਰਾ ਵਿਖੇ...

ਵੱਡਾ ਜੱਸਾ ਬਾਹੜੋਵਾਲ ਨੇ ਜਿੱਤੀ ਪਟਕੇ ਦੀ ਕੁਸ਼ਤੀ ਪਿੰਡ ਭਰੋਮਜਾਰਾ ਵਿਖੇ ਕਰਵਾਇਆ 19 ਵਾਂ ਛਿੰਝ ਮੇਲਾ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ):- ਸ੍ਰੀ ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਫੱਤੂਆਣਾ ਪਿੰਡ ਭਰੋਮਜਾਰਾ ਵਿਖੇ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 19 ਵਾਂ “ਛਿੰਝ ਮੇਲਾ” ਕਰਵਾਇਆ ਗਿਆ। ਬਿਰਧ ਆਸ਼ਰਮ ਫੱਤੂਆਣਾ ਦੇ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ, ਰਾਮ ਸਿੰਘ ਸਾਬਕਾ ਸਰਪੰਚ, ਕਮੇਟੀ ਪ੍ਰਧਾਨ ਦਰਵਜੀਤ ਸਿੰਘ ਪੂੰਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਇਸ ਛਿੰਝ ਮੇਲੇ ਵਿੱਚ ਵੱਖ ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਛਿੰਝ ਮੇਲੇ ਵਿੱਚ ਇਸ ਵਾਰ 2 ਪਟਕੇ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਮੁੱਖ ਕੁਸ਼ਤੀ ਪਹਿਲਵਾਨ ਵੱਡਾ ਜੱਸਾ ਬਾਹੜੋਵਾਲ ਅਤੇ ਗੁਰਨਾਮ ਬਾਬਾ ਫਲਾਹੀ ਫਗਵਾੜਾ ਵਿੱਚਕਾਰ ਕਰਵਾਈ ਗਈ। ਇਸ ਫਸਵੇਂ ਮੁਕਾਬਲੇ ਵਿੱਚ ਵੱਡਾ ਜੱਸਾ ਬਾਹੜੋਵਾਲ ਨੇ ਆਪਣੇ ਵਿਰੋਧੀ ਨੂੰ ਚਿੱਤ ਕਰਕੇ ਪਟਕੇ ਦੀ ਇੱਕ ਨੰਬਰ ਕੁਸ਼ਤੀ ਤੇ ਆਪਣਾ ਕਬਜਾ ਕੀਤਾ। ਦੂਜੇ ਨੰਬਰ ਪਟਕੇ ਦੀ ਕੁਸ਼ਤੀ ਪ੍ਰਵੀਤ ਧੰਨੇੜਾ ਪਟਿਆਲਾ ਅਤੇ ਜੋਧਾ ਲੱਲੀਆਂ ਵਿਚਕਾਰ ਕਰਵਾਈ ਗਈ । ਜਿਸ ਵਿੱਚ ਜੋਧਾ ਲੱਲੀਆਂ ਨੇ ਆਪਣੇ ਵਿਰੋਧੀ ਨੂੰ ਢਾਹ ਕੇ ਜਿੱਤ ਦਰਜ ਕੀਤੀ। ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਬਾਬਾ ਬਲਵੰਤ ਸਿੰਘ, ਪ੍ਰਧਾਨ ਦਰਵਜੀਤ ਸਿੰਘ ਪੂੰਨੀ, ਸਾਬਕਾ ਸਰਪੰਚ ਰਾਮ ਸਿੰਘ, ਸਰਪੰਚ ਸੁਰਿੰਦਰ ਪਾਲ ਸੁੰਡਾ, ਜਗਤਾਰ ਸਿੰਘ ਸੁੰਡਾ, ਰਾਮ ਲੁਭਾਇਆ, ਮਾਸਟਰ ਭੁਪਿੰਦਰ ਸਿੰਘ, ਫਤਿਹ ਸਿੰਘ, ਅਵਤਾਰ ਚੰਦ ਸਾਬਕਾ ਪੰਚ, ਪੰਚ ਅਨਿਲ ਕੁਮਾਰ, ਪੰਚ ਦਲਵੀਰ ਸਿੰਘ, ਸੁਰਿੰਦਰ ਸਿੰਘ, ਗਿਆਨ ਸਿੰਘ, ਤੀਰਥ ਸਿੰਘ, ਗੁਰਦਿਆਲ ਸਿੰਘ ਅਤੇ ਸ਼ਲਿੰਦਰ ਸਿੰਘ ਆਦਿ ਵੀ ਹਾਜਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਰਬਾਰ ਸ਼ਿਵ ਸ਼ਕਤੀ ਮੰਦਿਰ ਪਿੰਡ ਅਹਿਰਾਣਾ ਖੁਰਦ ਕਰਵਾਇਆ ਗਿਆ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ।
Next articleਬੰਗਾਲ ਵਿਖੇ ਰੋਮੀ ਘੜਾਮਾਂ ਨੇ ਜਿੱਤੇ 01 ਸੋਨੇ ਤੇ 02 ਚਾਂਦੀ ਦੇ ਤਮਗੇ