ਦੁਰਗਾਪੁਰ (ਪੱਛਮੀ ਬੰਗਾਲ), (ਸਮਾਜ ਵੀਕਲੀ) (ਪੱਤਰ ਪ੍ਰੇਰਕ) ਸ਼ਹੀਦ ਭਗਤ ਸਿੰਘ ਸਟੇਡੀਅਮ, ਦੁਰਗਾਪੁਰ (ਪੱਛਮੀ ਬੰਗਾਲ) ਵਿਖੇ ਮਾਸਟਰ ਗੇਮਜ਼ ਐਸ਼ੋਸੀਏਸ਼ਨ ਵੱਲੋਂ ਕਲਚਰ ਐਂਡ ਸਪੋਰਟਸ ਅਕੈਡਮੀ, ਦੁਰਗਾਪੁਰ ਦੇ ਸਹਿਯੋਗ ਨਾਲ਼ 07ਵੀਆਂ ਇੰਟਰਨੈਸ਼ਨਲ ਅਥਲੈਟਿਕਸ ਖੇਡਾਂ ਸਫ਼ਲਤਾਪੂਰਵਕ ਕਰਵਾਈਆਂ ਗਈਆਂ। ਜਿੱਥੇ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ ਭਾਰਤ ਵੱਲੋਂ 40+ ਉਮਰ ਵਰਗ ਲਈ 800 ਮੀਟਰ ਦੌੜ ਵਿੱਚ ਪਹਿਲਾ ਅਤੇ 1500 ਮੀਟਰ ਤੇ 03 ਕਿਲੋਮੀਟਰ ਵਾਅਕ ਰੇਸ ਵਿੱਚ ਦੂਸਰੇ ਸਥਾਨ ਹਾਸਲ ਕੀਤੇ। ਜਿਸਦੇ ਚਲਦਿਆਂ ਉਨ੍ਹਾਂ 01 ਸੋਨੇ ਅਤੇ 02 ਚਾਂਦੀ ਦੇ ਤਮਗਿਆਂ ਸਮੇਤ ਕੁੱਲ ਤਿੰਨ ਤਮਗੇ ਆਪਣੇ ਨਾਮ ਕਰਵਾਏ। ਜਿਕਰਯੋਗ ਹੈ ਕਿ ਰੋਮੀ ਪਹਿਲਾਂ ਵੀ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਦਰਜਣਾਂ ਹੀ ਮੈਡਲ ਜਿੱਤ ਚੁੱਕਿਆ ਹੈ।
HOME ਬੰਗਾਲ ਵਿਖੇ ਰੋਮੀ ਘੜਾਮਾਂ ਨੇ ਜਿੱਤੇ 01 ਸੋਨੇ ਤੇ 02 ਚਾਂਦੀ ਦੇ...



