ਸੁੰਨੜਵਾਲ ਵਿਖੇ ਕਰਵਾਇਆ ਗਿਆ 50 ਵਾਂ ਛਿੰਝ ਮੇਲਾ- ਸਰਪੰਚ ਤਰਲੋਚਨ ਸਿੰਘ ਗੋਸ਼ੀ
(ਸਮਾਜ ਵੀਕਲੀ)-ਕਪੂਰਥਲਾ(ਕੌੜਾ) -ਪਿੰਡ ਸੁੰਨੜਵਾਲ ਵਿੱਚ ਸਲਾਨਾ ਛਿੰਝ ਮੇਲਾ ਭੁਪਿੰਦਰ ਅਜਨਾਲਾ ਦੇ ਨਾਮ ਰਿਹਾ।ਪਟਕੇ ਦੀ ਕੁਸ਼ਤੀ ਕਮਲ ਡੂਮਛੇੜੀ ਤੇ ਭੁਪਿੰਦਰ ਅਜਨਾਲਾ ਵਿਚਕਾਰ ਪਟਕੇ ਦੀ ਕੁਸ਼ਤੀ ਦਿਲਚਸਪ ਰਹੀ, ਜਿਸ ਦੌਰਾਣ 4 ਅਤੇ 2 ਦੇ ਫਰਕ ਨਾਲ ਭੁਪਿੰਦਰ ਅਜਨਾਲਾ ਨੇ ਪਟਕੇ ਦੀ ਕੁਸ਼ਤੀ ਜਿੱਤੀ ਤੇ ਬੁਲਟ ਮੋਟਰਸਾਈਕਲ ਇਨਾਮ ਵਿੱਚ ਜਿੱਤਿਆ ਤੇ ਦੂਜੇ ਨੰਬਰ ਤੇ ਆਏ ਕਮਲ ਡੂਮਛੇੜੀ ਨੂੰ ਸੀ ਟੀ 100 ਮੋਟਰਸਾਈਕਲ ਨਾਲ ਸਨਮਾਨਿਤ ਕੀਤਾ।ਪਹਿਲਾਂ ਇਨਾਮ ਬੁਲੇਟ ਮੋਟਰਸਾਈਕਲ ਸ: ਤਰਲੋਕ ਸਿੰਘ ਸੁੰਨੜ ਤੇ ਦੂਜਾ ਇਨਾਮ ਸੀ ਟੀ 100 ਮੋਟਰਸਾਈਕਲ ਬਾਬਾ ਮਹਿੰਦਰ ਸਿੰਘ ਤੇ ਸਾਬੂ ਸੁੰਨੜ ਵਲੋਂ ਦਿੱਤਾ ਗਿਆ। ਕੁਸ਼ਤੀ ਮੁਕਾਬਲਿਆ ਦੌਰਾਣ ਵੱਖ ਵੱਖ ਭਲਵਾਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਮੂਹ ਇਲਾਕਾ ਨਿਵਾਸੀਆ ਨੇ ਮੇਲੇ ਦਾ ਖੂਬ ਆਨੰਦ ਮਾਣਿਆ ਤੇ ਇਹੋ ਜਿਹੇ ਮੇਲੇ ਸਭਿਆਚਾਰ ਨੂੰ ਬਚਾਉਣ ਲਈ ਭਵਿੱਖ ਵਿੱਚ ਵੀ ਲੱਗਦੇ ਰਹਿਣੇ ਚਾਹੀਦੇ ਹਨ।ਇਸ ਮੌਕੇ ਛਿੰਝ ਦੇਖਣ ਆਏ ਦਰਸ਼ਕਾਂ ਲਈ ਐਨ ਆਰ ਆਈ ਵੀਰਾਂ ਹਰਪਾਲ ਸਿੰਘ ਪਾਲਾ, ਜਰਨੈਲ ਸਿੰਘ ਭਾਗੂ ਤੇ ਕੁਲਵੰਤ ਸਿੰਘ ਕੰਤਾ ਵਾਸੀ ਕੈਨੇਡਾ ਦੇ ਸਹਿਯੋਗ ਨਾਲ 102 ਇਨਾਮ ਕੂਪਨਾਂ ਰਾਹੀ ਕੱਢੇ ਗਏ।ਇਸ ਮੌਕੇ ਸਰਪੰਚ ਤਰਲੋਚਨ ਸਿੰਘ ਗੋਸ਼ੀ, ਸ: ਜਰਨੈਲ ਸਿੰਘ ਮੇਜਰ ਛਿੰਝ ਮੇਲਾ ਪ੍ਰਧਾਨ, ਸ: ਅਵਤਾਰ ਸਿੰਘ ਪੰਚ, ਸ: ਸੰਤੋਖ ਸਿੰਘ ਪੰਚ, ਸ: ਜਸਪਾਲ ਸਿੰਘ ਪੰਚ, ਮਾਸਟਰ ਸੁਖਦਿਆਲ ਸਿੰਘ ਝੰਡ, ਸ: ਜਸਵਿੰਦਰ ਸਿੰਘ ਬਿੰਦੂ,ਬਲਦੇਵ ਸਿੰਘ ਦੇਬੀ ਪ੍ਰਧਾਨ ਸਪੋਰਟਸ ਕਲੱਬ , ਸੁਖਦੇਵ ਸਿੰਘ ਲਾਡੀ, ਮਾਸਟਰ ਮਨੂੰ ਕੁਮਾਰ ਪ੍ਰਾਸ਼ਰ ,ਸ: ਬਲਕਾਰ ਸਿੰਘ ਖਜਾਨਚੀ, ਸ਼੍ਰੀਮਤੀ ਚਰਨਜੀਤ ਕੌਰ ਪੰਚ ,ਸ਼੍ਰੀਮਤੀ ਜੀਤ ਕੌਰ ਪੰਚ, ਅਮਰਜੀਤ ਸਿੰਘ ਰਾਣਾ ,ਭਾਨ ਸਿੰਘ, ਗੁਰਦੀਪ ਸਿੰਘ ਦੀਪਾ, ਰਣਜੀਤ ਸਿੰਘ ਬਡਿਆਲ ਹਾਜਰ ਸਨ ।ਇਸ ਮੌਕੇ ਐਸ.ਐਚ ੳ ਰਣਜੋਧ ਸਿੰਘ, ਏ.ਐਸ.ਆਈ ਰਣਧੀਰ ਸਿੰਘ, ਸਰਪੰਚ ਹਰਜਿੰਦਰ ਸਿੰਘ ਮੱਲੂਕਾਦਰਾਬਾਦ, ਹਰਦਿਆਲ ਸਿੰਘ ਬਡਿਆਲ, ਅਵਤਾਰ ਸਿੰਘ ਸਾਬਕਾ ਸਰਪੰਚ ਮੱਲੂਕਾਦਰਾਬਾਦ, ਕਾਲਾ ਸਰਪੰਚ ਮੰਡੇਰਦੋਨਾਂ, ਡਾਕਟਰ ਪਰਮਜੀਤ ਕਾਲਾਸੰਘਿਆਂ, ਬਿੱਲਾ ਪੰਚ, ਅਵਤਾਰ ਸਿੰਘ ਕਾਲਾਸੰਘਿਆ, ਗੁਰਤਾਜ ਸਿੰਘ ਕਾਲਾਸੰਘਿਆ, ਡਾਕਟਰ ਵੇਦ ਕਾਲਾਸੰਘਿਆ ਤੇ ਇਲਾਕਾ ਨਿਵਾਸੀ ਹਾਜਰ ਸਨ।ਇਸ ਮੌਕੇ ਵਿਸੇਸ਼ ਤੌਰ ਤੇ ਛਿੰਝ ਮੇਲਾ ਦੇਖਣ ਆਏ ਤੇ ਸਮੂਹ ਸੰਗਤ ਦਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly