HOME ਅਮਰੀਕਾ ਵਿੱਚ ਪੰਜਾਬੀ ਬੇਟੀ ਨੇ ਐਮ ਬੀ ਏ ਦੀ ਡਿਗਰੀ ਹਾਸਲ ਕਰਕੇ...

ਅਮਰੀਕਾ ਵਿੱਚ ਪੰਜਾਬੀ ਬੇਟੀ ਨੇ ਐਮ ਬੀ ਏ ਦੀ ਡਿਗਰੀ ਹਾਸਲ ਕਰਕੇ ਦੇਸ਼ ਅਤੇ ਪ੍ਰੀਵਾਰ ਦਾ ਨਾਮ ਰੌਸ਼ਨ ਕੀਤਾ

4

ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਅਮਰੀਕਾ ਦੀ ਪ੍ਰਸਿੱਧ ਯੂਨੀਵਰਸਿਟੀ “ਯੂਨੀਵਰਸਿਟੀ ਆਫ ਸੈਂਟਰਲ ਮਿਜ਼ੂਰੀ” ਵਿੱਚ ਪੰਜਾਬ ਦੇ ਸਧਾਰਨ ਪ੍ਰੀਵਾਰ ਦੀ ਹੋਣਹਾਰ ਬਹੂ /ਬੇਟੀ ਰੀਮਾ ਰਾਣੀ ਨੇ ਆਪਣੀ ਐਮ ਬੀ ਏ (ਮਾਸਟਰ ਆਫ਼ ਬਿਜਨਸ ਐਡਮਸਟੇਸਨ) ਦੀ ਪੜ੍ਹਾਈ ਸਖਤ ਮਿਹਨਤ ਅਤੇ ਲਗਨ ਨਾਲ ਪੂਰੀ ਕਰਦੇ ਹੋਏ ਪਹਿਲੇ ਸਥਾਨ (ਫਸ਼ਟ ਡਵੀਜ਼ਨ) ਤੇ ਪਾਸ ਕਰਕੇ ਦੇਸ਼ ਅਤੇ ਪੇਕੇ ਪਰਿਵਾਰ ਪਿੰਡ ਚੱਕ ਸਿੰਘਾ, ਸਹੁਰਾ ਪਰਿਵਾਰ ਪਿੰਡ ਹੀਉਂ (ਬੰਗਾ) ਦਾ ਨਾਮ ਰੌਸ਼ਨ ਕੀਤਾ ਹੈ। ਰੀਮਾ ਰਾਣੀ ਦੇ ਸਹੁਰਾ ਉੱਘੇ ਪੱਤਰਕਾਰ ਕਾਮਰੇਡ ਦਵਿੰਦਰ ਪਾਲ ਹੀਉਂ ਨੇ ਪ੍ਰੈੱਸ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬਹੂ ਦਸੰਬਰ 2022 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਗਈ ਸੀ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਬੇਟਾ ਵਿਵੇਕ ਪਾਲ ਵੀ ਉਸ ਦੀ ਸਹਾਇਤਾ ਕਰਨ ਲਈ ਉਸ ਦੇ ਪਾਸ ਪਹੁੰਚ ਗਿਆ ਸੀ। ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਹੁਣ ਇਸ ਗ੍ਰੈਜੁਏਸ਼ਨ ਸਮਾਗਮ ਦੇ ਸ਼ੁੱਭ ਅਵਸਰ ਤੇ ਮੈਂ ਖੁਦ ਅਤੇ ਮੇਰੀ ਪਤਨੀ ਅਵਤਾਰ ਕੌਰ ਨੇ ਅਮਰੀਕਾ ਯੂਨੀਵਰਸਿਟੀ ਪਹੁੰਚ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ। ਰੀਮਾ ਦੇ ਪਿਤਾ ਬਲਵਿੰਦਰ ਰਾਮ ਅਤੇ ਮਾਤਾ ਰਸ਼ਪਾਲ ਕੌਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਡੀ ਬੇਟੀ ਇਲਾਕੇ ਭਰ ਚੋਂ ਪਹਿਲੀ ਲੜਕੀ ਹੈ ਜਿਸ ਅਮਰੀਕਨ ਯੂਨੀਵਰਸਿਟੀ ਤੱਕ ਪਹੁੰਚ ਕੇ ਕਾਮਯਾਬੀ ਦੇ ਝੰਡੇ ਗੱਡੇ ਹਨ ਸਾਨੂੰ ਆਪਣੀ ਬੇਟੀ ਦੀ ਲਗਨ ਅਤੇ ਕੁੜਮ ਪ੍ਰੀਵਾਰ ਦੀ ਮਿਹਨਤ ਤੇ ਬਹੁਤ ਫਖਰ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਿੰਦਵਾਣੀ ਤੇ ਭਡਿਆਰ ਆਦਿ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀ ਜਲ ਸਪਲਾਈ ਸਕੀਮ ਤਹਿਤ ਪਿੰਡ ਬਿਲੜੋਂ ਵਿਖ਼ੇ ਡਿਪਟੀ ਸਪੀਕਰ ਵਲੋਂ ਲਿਆ ਗਿਆ ਜਾਇਜ਼ਾ
Next articleਬੜਾ ਡਰਾਉਂਦੀਆਂ ਨੇ ਖਬਰਾਂ!