ਨਵੀਂ ਦਿੱਲੀ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ 12ਵੀਂ ਜਮਾਤ ਦੇ ਨਤੀਜੇ 2025 ਜਾਰੀ ਕਰ ਦਿੱਤੇ ਗਏ ਹਨ। 88.39 ਪ੍ਰਤੀਸ਼ਤ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਵਿਦਿਆਰਥੀ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ – cbseresults.nic.in ਅਤੇ results.cbse.nic.in ‘ਤੇ ਜਾ ਕੇ ਨਤੀਜੇ ਦੇਖ ਸਕਦੇ ਹਨ। ਇਸ ਸਾਲ, 16,92,794 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਨ੍ਹਾਂ ਵਿੱਚੋਂ 14,96,307 ਵਿਦਿਆਰਥੀ ਪਾਸ ਹੋਏ ਹਨ। ਕੁੱਲ ਮਿਲਾ ਕੇ, ਇਸ ਸਾਲ 44 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦਿੱਤੀਆਂ ਹਨ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਖਤਮ ਹੋਈਆਂ ਸਨ, ਜਦੋਂ ਕਿ ਬਾਰ੍ਹਵੀਂ ਜਮਾਤ ਦੀ ਅੰਤਿਮ ਪ੍ਰੀਖਿਆ 4 ਅਪ੍ਰੈਲ ਨੂੰ ਹੋਈ ਸੀ।
ਸੀਬੀਐਸਈ ਨੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਅਧਿਕਾਰਤ ਵੈੱਬਸਾਈਟਾਂ – cbse.gov.in, cbseresults.nic.in ਅਤੇ results.cbse.nic.in ‘ਤੇ ਜਾ ਕੇ ਆਪਣੇ ਸਕੋਰਕਾਰਡ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਵਿਦਿਆਰਥੀ ਡਿਜੀਲਾਕਰ ਐਪ ਰਾਹੀਂ ਆਪਣੀਆਂ ਡਿਜੀਟਲ ਮਾਰਕ ਸ਼ੀਟਾਂ ਅਤੇ ਸਰਟੀਫਿਕੇਟ ਵੀ ਪ੍ਰਾਪਤ ਕਰ ਸਕਦੇ ਹਨ। ਬੋਰਡ ਵਿਦਿਆਰਥੀਆਂ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ SMS ਭੇਜ ਕੇ ਡਿਜੀਲਾਕਰ ਲੌਗਇਨ ਆਈਡੀ ਅਤੇ ਐਕਸੈਸ ਕੋਡ ਸਾਂਝਾ ਕਰੇਗਾ, ਤਾਂ ਜੋ ਉਹ ਆਸਾਨੀ ਨਾਲ ਲੌਗਇਨ ਕਰ ਸਕਣ। ਇਸ ਦੇ ਨਾਲ ਹੀ, ਵਿਦਿਆਰਥੀ ਉਮੰਗ ਐਪ ਅਤੇ ਐਸਐਮਐਸ ਸੇਵਾ ਰਾਹੀਂ ਵੀ ਨਤੀਜੇ ਪ੍ਰਾਪਤ ਕਰ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



