ਨਵਾਂ ਫੈਸਲਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੀ ਬੀ ਆਈ ਤੇ ਈ ਡੀ ਮੁਖੀ ਹੁਣ ,
ਪੰਜ ਸਾਲ ਲਈ ਬਣੇਂ ਰਹਿਣਗੇ .
ਪਹਿਲਾਂ ਸਮਾਂ ਸੀ ਦੋ ਕੁ ਸਾਲ ਦਾ ,
ਤਿੰਨ ਸਾਲ ਵੱਧ ਤਣੇਂ ਰਹਿਣਗੇ .
ਵਿਰੋਧੀ ਧਿਰਾਂ ਦਾ ਇਹ ਹੈ ਕਹਿਣਾ ,
ਕਾਹਲ਼ੀ ਵਿੱਚ ਹੈ ਲਿਆ ਫੈਸਲਾ :
ਰੰਬੇ ਸਣੇ ਦੇ ਦਿੱਤੀਆਂ ਗਾਜ਼ਰਾਂ ,
ਰਲ਼ ਕੇ ਦੋਵੇਂ ਹੀ ਜਣੇਂ ਰਹਿਣਗੇ .
ਵਕਤ ਵਕਤ ਦੀ ਗੱਲ

ਬਾਬਿਆਂ ਦੀ ਫੁੱਲ ਕਿਰਪਾ ਹੁੰਦੀ ,
ਹੁੰਦੀਆਂ ਨੇ ਪੌ ਬਾਰਾਂ .
ਨਵੇਂ ਜੁਗਾੜ ਬਣਾ ਕੇ ਬੰਦਾ ,
ਲੁਟਦੈ ਮੌਜ ਬਹਾਰਾਂ .
ਮੈਂ ਤਖ਼ਤਾਂ ਦੇ ਮਾਲਕ ਵੇਖੇ ,
ਗਲ਼ੀਆਂ ਦੇ ਕੱਖ ਹੋਏ :
ਜਦ ਸਿਰ ਤੋਂ ਹੱਥ ਖਿੱਚ ਲੈਂਦੀਆਂ,
ਸਮੇਂ ਦੀਆਂ ਸਰਕਾਰਾਂ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਦੂਮਾਜਰੀਏ
Next articleਸੱਤ ਰੰਗੀ ਏਕਤਾ