ਤਲਵੰਡੀ ਚੌਧਰੀਆਂ ਵਿਚ ਵੱਖ-ਵੱਖ ਰੰਗਾਂ ਵਿਚ ਰੰਗੇ ਲੋਕ

(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ,(ਬਿੱਕਰ) ਹੋਲੀ ਰੰਗਾਂ ਦਾ ਤਿਉਹਾਰ ਹੈ।ਸਾਨੂੰ ਸਭ ਨੂੰ ਪੁਰਾਣੇ ਗਲੇ ਸ਼ਿਕਵੇ ਭੁਲ ਰਲ ਮਲ ਕੇ ਮਨਾਉਣਾ ਚਾਹੀਦਾ ਹੈ।ਨਗਰ ਤਲਵੰਡੀ ਚੌਧਰੀਆਂ ਵਿਚ ਵੀ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਸੜਕਾਂ ਅਤੇ ਚੌਕਾਂ ਵਿਚ ਰੰਗਾਂ ਵਿਚ ਰੰਗੇ ਲੋਕਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਰਹੀ ਸੀ। ।ਬੱਚਿਆਂ ਅਤੇ ਨੋਜਵਾਨਾਂ ਨੇ ਹੋਲੀ ਖੂਬ ਮਨਾਉਂਦੇ ਹੋਏ ਇਕ ਦੂਜੇ ਤੇ ਰੰਗ ਪਾਇਆ ਅਤੇ ਹੋਲੀ ਦੇ ਗਾਣੇ ਗਏ।ਵੱਡੀ ਗਿਣਤੀ ਵਿਚ ਨੋਜਵਾਨਾਂ ਆਪਣੇ ਦੋ ਪਹੀਆ ਵਾਹਨਾਂ ਤੇ ਹੱਥਾਂ ਵਿਚ ਰੰਗ ਲੈ ਕੇ ਇਕ ਦੂਜੇ ਪਾਉਂਦੇ ਨਜ਼ਰ ਆਏ।
ਗੱਲਬਾਤ ਦੌਰਾਨ ਵਿਸ਼ਵ ਸੂਫੀ ਸੰਤ ਸਮਾਜ ਦੇ ਵਾਈਸ ਜ਼ਿਲਾ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਬਾਬਾ ਸੁਖਜੀਤ ਸਿੰਘ ਨੇ ਦੱਸਿਆ ਕਿ ਹੋਲੀ ਇਕ ਇਤਿਹਾਸਿਕ ਤਿਉਹਾਰ ਹੈ। ਇਸ ਦਾ ਪ੍ਰਸੰਗ ਰਾਜ਼ਾ ਹਰਨਾਕਸ਼ ਉਸਦਾ ਪੁੱਤਰ ਪ੍ਰਹਿਲਾਦ ਅਤੇ ਹੋਲਿਕਾ ਨਾਲ ਸਬੰਧਿਤ ਹੈ।ਕੁਝ ਲੋਕ ਇਸ ਤਿਉਹਾਰ ਨੂੰ ਖੁਸ਼ੀ ਦੇ ਰੂਪ ਵਿਚ ਮਨਾਉਣ ਪਸੰਦ ਨਹੀਂ ਕਰਦੇ।ਪਰ ਰੰਗਾਂ ਦਾ ਤਿਉਹਾਰ ਹੋਣ ਕਰਕੇ ਭਾਰਤ ਦੇਸ਼ ਦੇ ਲੋਕ ਇਸ ਨੂੰ ਇਕ ਮੰਨੋਰੰਜਨ ਸਮਝ ਕੇ ਮਨਾਉਂਦੇ ਹਨ।ਬਾਬਾ ਜੋਗੀ ਨੇ ਕਿਹਾ ਕਿ ਕੁਝ ਲੋਕ ਰੰਗਾਂ ਦੀ ਥਾਂ ਇਕ ਦੂਜੇ ਤੇ ਅੰਡੇ ਜਾਂ ਕਮੀਕਲ ਵਾਲਾ ਰੰਗ ਪਾਉਂਦੇ ਹਨ।ਕਮੀਕਲ ਵਾਲਾ ਰੰਗ ਅੱਖਾਂ ਅਤੇ ਨੱਕ ਜਾਂ ਮੂੰਹ ਵਿਚ ਪੈ ਸਕਦਾ ਹੈ।ਜਿਸ ਨਾਲ ਮੈਡੀਕਲ ਐਮਰਜੈਂਸੀ ਨਾ ਜਾਂਦੀ ਹੈ।ਉਹਨਾਂ ਕਿਹਾ ਕਿ ਆਪਣੇ ਜਾਣ-ਪਛਾਣ ਵਾਲੇ ਤੇ ਰੰਗ ਪਾਉਣ ਚਾਹੀਦਾ ਹੈ।ਕਿਸੇ ਵੀ ਰਾਸਤੇ ਵਿਚ ਜਾਂਦੇ ਮੁਸਾਫਰ ਤੇ ਰੰਗ ਨਹੀਂ ਪਾਉਣਾ ਚਾਹੀਦਾ। ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHeavy snow hits Beijing, triggers alerts
Next articleਸਲਾਨਾ ਛਿੰਝ ਮੇਲੇ ਮੌਕੇ ਫ਼ਲ, ਦੇਸੀ ਘਿਓ ਅਤੇ ਦੁੱਧ ਦੇ ਅਤੁੱਟ ਲੰਗਰ ਲਗਾਏ ਗਏ