ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਮਸੀਤਾਂ ਚੋਂ 12 ਚਿੱਪ ਵਾਲੇ ਮੀਟਰ ਪੱਟੇ ਸੁੱਖ  ਗਿੱਲ,ਕਾਰਜ ਮਸੀਤਾਂ

ਫੋਟੋ ਕੈਪਸਨ:- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੁਖ ਗਿੱਲ ਤੋਤਾ ਅਤੇ ਕਾਰਜ ਮਸੀਤਾਂ ਪੱਟੇ ਹੋਏ ਚਿਪ ਵਾਲੇ ਮੀਟਰ ਦਿਖਾਉਂਦੇ ਹੋਏ।
ਕਿਸੇ ਹਾਲਤ ਪੰਜਾਬ ਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ- ਸੁੱਖ ਗਿੱਲ, ਕਾਰਜ ਮਸੀਤਾਂ 
ਕੋਟ ਈਸੇ ਖਾਂ,ਧਰਮਕੋਟ 23 ਸਤੰਬਰ( ਸੁਖਵਿੰਦਰ ਸਿੰਘ ਖਿੰੰਡਾ  )-ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਜਾਰੀ ਹੈ ਇਸੇ ਕੜੀ ਤਹਿਤ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਮਸੀਤਾਂ ਚੋਂ ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਕੌਮੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਜੋਗਿੰਦਰ ਸਿੰਘ,ਬਗੀਚਾ ਸਿੰਘ,ਨਿਰਵੈਰ ਸਿੰਘ,ਪ੍ਰੇਮ ਸਿੰਘ,ਅਮਰੀਕ ਕੌਰ,ਬੋਹੜ ਸਿੰਘ,ਤਾਰ ਸਿੰਘ,ਹਰਜੀਤ ਸਿੰਘ,ਤਰਸੇਮ ਸਿੰਘ,ਬਲਕਾਰ ਸਿੰਘ,ਵੀਰਪਾਲ ਕੌਰ ਅਤੇ ਡਾ.ਮਾਨ ਸਿੰਘ ਸਮੇਤ 12 ਚਿੱਪ ਵਾਲੇ ਮੀਟਰ ਪੱਟੇ ਗਏ, ਜਾਣਕਾਰੀ ਦੇਂਦੇ ਹੋਏ ਸੁੱਖ ਗਿੱਲ ਨੇ ਕਿਹਾ ਕੇ ਕਿਸੇ ਹਾਲਤ ਵਿੱਚ ਵੀ ਪੰਜਾਬ ਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ ਪੰਜਾਬ ਸਰਕਾਰ ਇਹ ਮੀਟਰ ਵਾਪਸ ਲੈ ਕੇ ਪਹਿਲਾਂ ਵਾਂਗ ਸਿੰਪਲ ਮੀਟਰ ਮਹਿਕਮੇਂ ਨੂੰ ਭੇਜੇ,ਸੁੱਖ ਗਿੱਲ ਨੇ ਕਿਹਾ ਕੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕੇ ਬਿਜਲੀ ਮਹਿਕਮੇਂ ਦੇ ਮੁਲਾਜਮ ਘਰਾਂ ਵਾਲਿਆਂ ਨੂੰ ਇਤਲਾਹ ਕੀਤੇ ਬਿਨਾਂ ਦੁਪੈਹਰ ਵੇਲੇ ਚੋਰੀ ਮੀਟਰ ਲਾ ਕੇ ਗਏ ਹਨ ਪਿੰਡ ਵਾਸੀਆਂ ਦਾ ਕਹਿਣਾ ਸੀ ਕੇ ਜੇ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਕਿਸੇ ਹਾਲਤ ਵਿੱਚ ਵੀ ਇਹ ਮੀਟਰ ਲੱਗਣ ਨਹੀਂ ਸੀ ਦੇਣੇ,ਲੋਕਾਂ ਦਾ ਇਹ ਵੀ ਕਹਿਣਾ ਸੀ ਕੇ ਜਦ ਦੇ ਇਹ ਮੀਟਰ ਲੱਗੇ ਹਨ ਓਦੋਂ ਸੇ ਉਹਨਾਂ ਨੂੰ ਬਿੱਲ ਵੀ ਦੁੱਗਣੇ ਆ ਰਹੇ ਹਨ,ਸਾਰੇ ਲੋਕਾਂ ਨੇ ਇਹ ਮੀਟਰ ਨਾ ਲਾਏ ਜਾਣ ਦੀ ਮੰਗ ਕੀਤੀ ਹੈ ਇਸ ਮੌਕੇ ਬਖਸ਼ੀਸ਼ ਸਿੰਘ ਰਾਮਗੜ੍ਹ,ਤਲਵਿੰਦਰ ਗਿੱਲ,ਕੇਵਲ ਸਿੰਘ ਸਰਪੰਚ,ਲਖਬੀਰ ਸਿੰਘ ਮਸੀਤਾਂ,ਹਰਬੰਸ ਸਿੰਘ ਬਹਿਰਾਮਕੇ ਹਾਜਰ ਸਨ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਿਰਹਾ
Next articleਸਕੂਲ ਨਿਰਮਾਣ ‘ਚ ਰੁਕਾਵਟ ਪਾਉਣ ਵਾਲਿਆਂ ਦੇ ਮਨਸੂਬੇ ਪੂਰੇ ਨਹੀਂ ਹੋਣ ਦਿਆਂਗੇ – ਅਸ਼ੋਕ ਸੰਧੂ ਨੰਬਰਦਾਰ