ਮੁੱਖ ਮੰਤਰੀ ਦੀ ਫਗਵਾੜ੍ਹਾ ਆਮਦ ਮੌਕੇ ਕਈ ਅਧਿਆਪਕ ਆਗੂ ਘਰਾਂ ਵਿੱਚ ਨਜ਼ਰਬੰਦ

ਪੁਰਾਣੀ ਪੈਨਸ਼ਨ ਬਹਾਲੀ ਦੀ ਕਰ ਰਹੇ ਹਨ ਮੰਗ
ਕਪੂਰਥਲਾ, (ਕੌੜਾ)– ਮੁੱਖ ਮੰਤਰੀ ਪੰਜਾਬ ਦੇ ਫਗਵਾੜ੍ਹਾ ਵਿਖੇ ਰੋਡ ਸੋਅ ਮੌਕੇ ਮੁਲਾਜ਼ਮਾਂ ਆਗੂਆਂ ਦੇ ਰੋਸ ਤੋਂ ਘਬਰਾਈ ਪੰਜਾਬ ਸਰਕਾਰ ਨੇ ਅੱਜ ਸਵੇਰੇ ਹੀ ਵੱਖ-ਵੱਖ ਅਧਿਆਪਕ ਤੇ ਹੋਰ ਜਥੇਬੰਦਕ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ  । ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁਖ ਸਿੰਘ ਬਾਬਾ ਦੀ ਰਿਆਇਸ਼ ਤੇ ਸਵੇਰੇ ਹੀ ਥਾਣਾ ਸਿਟੀ ਦੇ ਐਸ.ਐਚ.ਓ ਸੰਜੀਵਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਫੋਰਸ ਨੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ , ਪਰ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਉਹਨਾਂ ਨੂੰ ਡਿਊਟੀ ਤੇ ਜਾਣ ਦਿੱਤਾ ਗਿਆ ਤੇ ਮੁੱਖ ਮੰਤਰੀ ਦੇ ਜਾਣ ਤੱਕ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ । ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਮੁਖ ਸਿੰਘ ਬਾਬਾ ਨੇ ਕਿਹਾ ਕਿ ਉਹ ਪਿਛਲੇ 25 ਸਾਲ ਤੋਂ ਵੱਖ-ਵੱਖ ਸੰਘਰਸ਼ਾਂ ਦਾ ਹਿੱਸਾ ਰਹੇ ਹਨ ਅਤੇ ਮੁਲਾਜ਼ਮਾਂ ਦੀ ਮੰਗਾਂ ਨੂੰ ਲੈ ਕੇ ਜੇਲ ਤੱਕ ਕੱਟੀ ਹੈ , ਪਰ ਕੋਈ ਵੀ ਤਸ਼ੱਦਦ ਜਾਂ ਸਰਕਾਰ ਦਾ ਜਬਰ ਉਹਨਾਂ ਨੂੰ ਆਪਣੀਆਂ ਮੰਗਾ ਲਈ ਆਵਾਜ਼ ਬੁਲੰਦ ਕਰਨ ਤੋਂ ਨਹੀਂ ਰੋਕ ਸਕਦਾ । ਉਹਨਾਂ ਕਿਹਾ ਕਿ ਇਸ ਸਮੇਂ ਸਾਰੇ ਮੁਲਾਜ਼ਮ 2004 ਤੋਂ ਬਾਅਦ ਨਵੀਂ ਪੈਨਸ਼ਨ ਤਹਿਤ ਸੇਵਾ ਕਰ ਰਹੇ ਲੱਖਾਂ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਅਤੇ ਇਹ ਇਸੇ ਤਰਾਂ ਜਾਰੀ ਰਹੇਗਾ । ਉਹਨਾਂ ਕਿਹਾ ਕਿ 2022 ਵਿੱਚ ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਇਹਨਾਂ ਸਮਾਂ ਬੀਤ ਜਾਣ ਤੇ ਵੀ ਅਜੇ ਤੱਕ ਸਰਕਾਰ ਨੇ ਉਸ ਨੂੰ ਲਾਗੂ ਕਰਨ ਲਈ ਕੋਈ ਸਾਰਥਕ ਕਦਮ ਨਹੀ ਚੁਕਿਆ ਤੇ ਸਰਕਾਰ ਵੱਲੋਂ ਲਗਾਤਾਰ ਲਾਰਿਆਂ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ । ਅਧਿਆਪਕ ਦਲ ਦੇ ਆਗੂਆਂ ਦੀਪਕ ਆਨੰਦ ਜ਼ਿਲ੍ਹਾ ਸਰਪ੍ਰਸਤ , ਮੇਜਰ ਸਿੰਘ ਜ਼ਿਲ੍ਹਾ ਪ੍ਰਧਾਨ , ਭਾਗ ਸਿੰਘ ਸੀ ਮੀਤ ਪ੍ਰਧਾਨ , ਮਨਜੀਤ ਸਿੰਘ ਮੀਤ ਪ੍ਰਧਾਨ, ਬਲਾਕ ਪ੍ਰਧਾਨ ਹਰਸਿਮਰਨ ਸਿੰਘ , ਗੁਰਪ੍ਰੀਤ ਮਾਨ , ਤਜਿੰਦਰਪਾਲ ਸਿੰਘ , ਤੀਰਥ ਸਿੰਘ , ਪ੍ਰਤਾਪ ਸਿੰਘ , ਕੁਲਵਿੰਦਰ ਰਾਏ , ਰਵਿੰਦਰ ਸਿੰਘ , ਕਮਲਦੀਪ ਬਾਵਾ , ਰਣਜੀਤ ਸਿੰਘ , ਜੀਵਨ ਪ੍ਰਕਾਸ਼ , ਰਜੇਸ਼ ਸ਼ਰਮਾਂ , ਹਰਪ੍ਰੀਤ ਸਿੰਘ , ਰਜਿੰਦਰ ਸੈਣੀ , ਬਲਜਿੰਦਰ ਸਿੰਘ , ਦੀਪਕ ਅਰੌੜਾ , ਬਿਕਰਮਜੀਤ ਸਿੰਘ ਮੰਨਣ , ਮਹਾਵੀਰ ਸਿੰਘ , ਅਮਨਦੀਪ ਸਿੰਘ ਮੈਣਵਾਂ , ਸਵਰਨ ਸਿੰਘ ਆਦਿ ਨੇ ਸਰਕਾਰ ਦੀ ਇਸ ਕਾਰਵਾਈ ਦੀ ਘੋਰ ਨਿੰਦਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਉਹਨਾਂ ਦੀ ਆਵਾਜ ਨੂੰ ਦੱਬਣ ਦੇ ਬਜਾਏ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰੇ ਤੇ ਹਿਮਾਚਲ ਦੀ ਤਰਜ਼ ਤੇ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ ।  ਭਰਾਤਰੀ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਜਿੰਨਾ ਵਿੱਚ ਜਸਬੀਰ ਸਿੰਘ ਸੈਣੀ ਪ੍ਰਧਾਨ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ, ਗੋਰਵ ਰਾਠੌਰ ਬੀ.ਐਡ ਫਰੰਟ ਪੰਜਾਬ , ਜਸਬੀਰ ਸਿੰਘ ਭੰਗੂ ਪ੍ਰਧਾਨ ਇੰਟਕ, ਸੁਖਵਿੰਦਰ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ , ਅਮਨਦੀਪ ਕੌਰ , ਮਨਮੀਤ ਕੌਰ ਅਸੌਸਏਟ ਟੀਚਰ ਯੂਨੀਅਨ
, ਨਿਸ਼ਾਤ ਕੁਮਾਰ ਕੱਚੇ ਅਧਿਆਪਕ ਯੂਨੀਅਨ ਨੇ ਵੀ ਸਰਕਾਰ ਦੀ ਇਸ ਕਾਰਵਾਈ ਦੀ ਘੋਰ ਨਿੰਦਾ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसरकारों ने स्वास्थ्य सुविधाएं लोगों की पहुंच से दूर कीं : एडवोकेट बलविंदर कुमार
Next articleਸਰਕਾਰ