ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਪਰਿਵਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਰਿਵਾਰ ਹੋਇਆ ਨਤਮਸਤਕ

ਸੰਗਤਾਂ 1 ਜੂਨ ਨੂੰ ਰਚਣਗੀਆ ਇਤਿਹਾਸ -ਪੀ ਕੇ ਯੂ (ਬਾਗੀ)
ਕਪੂਰਥਲਾ (  ਕੌੜਾ ) – ਹਲਕਾ ਸੁਲਤਾਨਪੁਰ ਲੋਧੀ ਵਿਖੇ ਲਗਾਤਾਰ ਦੂਸਰੇ ਦਿਨ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਜਾਰੀ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ, ਚਾਚਾ ਪਲਵਿੰਦਰ ਸਿੰਘ ਸਮੇਤ ਪਰਿਵਾਰ ਤੇ ਹਲਕੇ ਵਿੱਚ ਚੋਣ ਪ੍ਰਚਾਰ ਦੀ ਸੇਵਾ ਨਿਭਾ ਰਹੀ ਪੰਜਾਬ ਕਿਸਾਨ ਯੂਨੀਅਨ ( ਬਾਗੀ) ਦੀ ਪੂਰੀ ਕੋਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਲਈ ਅਰਦਾਸ ਬੇਨਤੀਆਂ ਕੀਤੀਆਂ। ਪ੍ਰਬੰਧਕਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਟੀਮ ਨੂੰ ਦਿੱਤਾ ਗਿਆ। ਗੁਰਦੁਆਰਾ ਮਾਤਾ ਸੁਲੱਖਣੀ ਜੀ ਸਰਹਾਲੀ ਸਾਹਿਬ ਵਿਖੇ ਬਾਬਾ ਹੀਰਾ ਸਿੰਘ ਜੀ ਵੱਲੋਂ ਆਈਆਂ ਸੰਗਤਾਂ ਨੂੰ ਭਾਈ ਸਾਹਿਬ ਦੇ ਹੱਕ ਵਿੱਚ ਖੜ੍ਹਨ ਦਾ ਹੋਕਾ ਦਿੰਦਾ ਗਿਆ।
ਉਪਰੰਤ ਚੋਣ ਪ੍ਰਚਾਰ ਲਈਵੱਖ ਵੱਖ ਪਿੰਡਾਂ ਭਾਗੋਅਰਾਈਆ,ਰਾਮੇ, ਸ਼ੇਰਪੁਰ ਸੱਧਾ, ਵਾਟਾਂ ਵਾਲੀ, ਭਰੋਆਣਾ, ਤਕੀਆ, ਸ਼ੇਖ ਮਾਂਗਾ,ਸਰੂਪਵਾਲਾ, ਆਲੀ ਕਲਾਂ,ਆਲੀਖੁਰਦ,ਮੰਡ ਹੁਸੈਨ ਪੁਰ ਬੁਲੇ, ਹਜਾਰਾ, ਕਬੀਰਪੁਰ,ਲੋਧੀ ਵਾਲ,ਚੱਕ,ਲੱਖਵਰਿਆ, ਪੱਸਣ ਕਦੀਮਪਹੁੰਚੇ। ਗੱਲਬਾਤ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਤੁਸੀਂ ਪੰਜ ਵਾਰ ਪੰਥ ਦੇ ਨਾਂ ਤੇ ਵੋਟਾਂ ਪਾ ਅਖੌਤੀ ਪੰਥਕ ਪਾਰਟੀਆਂ ਨੂੰ ਜਤਾਇਆ, ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਜਤਾਇਆ, ਬਦਲਾਅ ਤੇ ਇੰਨਕਲਾਬ ਦਾ ਨਾਰਾ ਦੇਣ ਵਾਲੀ ਸਰਕਾਰ ਦਾ ਸਨਤਾਪ ਤੇ ਤਸ਼ੱਦਦ ਝੱਲ ਰਹੇ ਹਾਂ। ਹੁਣ ਵਾਰੀ ਕੌਮੀ ਫਰਜ਼ ਨਿਭਾਉਣ ਦੀ ਹੈ। ਸਿੱਖੀ ਦੀ,ਪੰਥ ਦੀ,ਕੌਮ ਦੀ, ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬ ਚ ਵਗਦੇ ਛੇਵੇਂ ਦਰਿਆ ਨਸ਼ਿਆਂ ਦੇ ਮੁੱਦੇ ਦੀ, ਜ਼ਮੀਨਾਂ ਦੀ, ਸਸਤੀ ਸਿੱਖਿਆ ਤੇ ਸਿਹਤ ਦੀ ਗੱਲ ਕਰਨ ਵਾਲੇ ਕੌਮੀ ਯੋਧੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਭੇਜੀਏ। ਪਰਿਵਾਰ ਵੱਲੋਂ ਸੰਗਤਾਂ ਨੂੰ ਭਾਈ ਸਾਹਿਬ ਜੀ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਰੀ ਸੰਗਤ ਅੰਮ੍ਰਿਤ ਛੱਕ ਸਿੰਘ ਸੱਜ ਗੁਰੂ ਦੇ ਲੜ੍ਹ ਲੱਗ ਬਾਣੀ ਤੇ ਬਾਣੇ ਦੇ ਧਾਰਨੀ ਹੋਵੇ।ਸੰਗਤਾਂ ਵੱਲੋਂ ਪਿੰਡ ਪਿੰਡ ਪਹੁੰਚੀ ਟੀਮ ਦਾ ਸਿਰੋਪਾਉ ਪਾ ਸਨਮਾਨ ਕੀਤਾ ਗਿਆ।ਸੰਗਤਾਂ ਵੱਲੋਂ ਆਏ ਪਰਿਵਾਰ ਤੇ ਟੀਮ ਨੂੰ ਵਿਸ਼ਵਾਸ ਦਵਾਇਆ ਗਿਆ ਸਾਰੇ ਪੰਥ ਦੋਖੀਆਂ ਦੀਆਂ ਜਮਾਨਤਾਂ ਜਬਤ ਕਰਾਂ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਜਤਾਇਆ ਜਾਵੇਗਾ।ਇਸ ਸਮੇਂ ਪਰਿਵਾਰ ਵੱਲੋਂ ਚਾਚੀ ਕੰਵਲਜੀਤ ਕੌਰ,ਭੂਆ ਬਲਵਿੰਦਰ ਕੌਰ, ਵਰਿੰਦਰ ਸਿੰਘ ਫੌਜੀ ਦੇ ਮਾਤਾ ਸਿਮਰਜੀਤ ਕੌਰ, ਗੁਰਪ੍ਰੀਤ ਸਿੰਘ ਦੇ ਮਾਤਾ ਬਲਜੀਤ ਕੌਰ ਤੇ ਪਤਨੀ ਮਨਜੀਤ ਕੌਰ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਸੂਬਾ ਮੀਤ ਪ੍ਰਧਾਨ ਬੋਹੜ ਸਿੰਘ ਹਜਾਰਾ, ਸੂਬਾ ਸਲਾਹਕਾਰ ਪਰਮਜੀਤ ਸਿੰਘ ਖਾਲਸਾ, ਜ਼ਿਲ੍ਹਾ ਸਕੱਤਰ ਨਿਸ਼ਾਨ ਸਿੰਘ ਪੱਸਣ ਕਦੀਮ, ਸੁਖਪ੍ਰੀਤ ਸਿੰਘ ਰਾਮੇ ਸੂਬਾ ਮੀਤ ਸਕੱਤਰ,ਪਿੰਦਰ ਸ਼ੇਰਪੁਰ, ਅਵਤਾਰ ਸਿੰਘ ਭਾਗੋਰਾਈਆ , ਇਕਾਈ ਪ੍ਰੈਸ ਸਕੱਤਰ ਕਰਮਵੀਰ ਸਿੰਘ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ
Next articleਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ