ਸਕੂਲ ਨਿਰਮਾਣ ‘ਚ ਰੁਕਾਵਟ ਪਾਉਣ ਵਾਲਿਆਂ ਦੇ ਮਨਸੂਬੇ ਪੂਰੇ ਨਹੀਂ ਹੋਣ ਦਿਆਂਗੇ – ਅਸ਼ੋਕ ਸੰਧੂ ਨੰਬਰਦਾਰ 

ਕਾਮਰੇਡ ਬਾਲ ਕ੍ਰਿਸ਼ਨ ਬਾਲੀ ਦਾ ਧਰਨਾ 13ਵੇਂ ਦਿਨ ਵਿੱਚ ਹੋਇਆ ਸ਼ਾਮਿਲ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –  ਸਕੂਲ ਬਣਵਾਉਣ ਦਾ ਵਾਅਦਾ ਕਰਕੇ ਐਮ.ਐਲ.ਏ ਬਣੀ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਨੂੰ ਨਿਰਮਾਣ ਅਧੀਨ ਸਰਕਾਰੀ ਸਕੂਲ ਨੂੰ ਮੁਕੰਮਲ ਕਰਵਾਓਣ ਦੀ ਕੋਈ ਫ਼ਿਕਰ ਨਹੀਂ ਹੈ। ਜਦੋਂ ਕਦੇ ਯਾਦ ਆ ਜਾਂਦੀ ਹੈ ਤਾਂ ਉਹਨਾਂ ਵਲੋਂ ਇਲੈਕਟ੍ਰੋਨਿਕ / ਪ੍ਰਿੰਟ / ਸ਼ੋਸ਼ਲ ਮੀਡੀਆ ਨੂੰ ਨਾਲ ਲੈ ਕੇ ਸਕੂਲ ਬਣਵਾਉਣ ਦਾ ਵਾਅਦਾ ਕਰਕੇ ਫੋਕੀ ਟੋਹਰ ਬਣਾ ਲਈ ਜਾਂਦੀ ਹੈ ਅਤੇ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਵਿੱਚ ਧੂਲ ਝੋਂਕ ਦਿੱਤੀ ਜਾਂਦੀ ਹੈ। ਮਿਸਾਲ ਵਜੋਂ ਇੰਦਰਜੀਤ ਕੌਰ ਮਾਨ ਵੱਲੋਂ 28 ਫਰਵਰੀ 2023 ਤੱਕ ਸਕੂਲ ਚਾਲੂ ਕਰਵਾਉਣ ਦਾ ਠੋਸ ਵਾਅਦਾ ਕੀਤਾ ਸੀ ਅਤੇ ਜੋ ਸਕੂਲ ਬਣਿਆ ਉਹ ਲੋਕਾਂ ਦੇ ਸਾਹਮਣੇ ਹੀ ਹੈ। ਇਹਨਾਂ ਰੋਸ ਭਰੀਆਂ ਗੱਲਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਜੀ ਵੱਲੋਂ ਲਗਾਏ ਧਰਨੇ ਵਿੱਚ ਸ਼ਾਮਿਲ ਹੁੰਦਿਆਂ ਕੀਤਾ। ਵਰਨਣ ਯੋਗ ਹੈ ਸਕੂਲ ਨੂੰ ਮੁਕੰਮਲ ਕਰਵਾਉਣ ਲਈ ਲਗਾਏ ਗਏ ਧਰਨੇ ਦਾ ਅੱਜ 13ਵਾਂ ਦਿਨ ਹੈ। ਪੰਜਾਬ ਸਰਕਾਰ ਦਾ ਕੋਈ ਮੰਤਰੀ ਸੰਤਰੀ ਕਿਸੇ ਤਰ੍ਹਾਂ ਦੀ ਕੋਈ ਸਾਰ ਲੈਣ ਨਹੀਂ ਪੁੱਜਿਆ। ਇਹ ਵਰਨਣ ਯੋਗ ਹੈ ਕਿ ਮੈਂਬਰ ਪਾਰਲੀਮੈਂਟ ਸ਼ੁਸ਼ੀਲ ਰਿੰਕੂ ਦਾ ਨਿਵਾਸ ਅਸਥਾਨ ਧਰਨੇ ਵਾਲੀ ਜਗ੍ਹਾ ਤੋਂ ਲਗਭਗ 25 ਕਿਲੋਮੀਟਰ ਦੂਰ ਹੈ ਜਦਕਿ ਧਰਨੇ ਵਿੱਚ ਸ਼ਾਮਿਲ ਹੋਣ ਵਾਸਤੇ ਪੰਜਾਬ ਲੇਬਲ ਦੀਆਂ ਜਥੇਬੰਦੀਆਂ ਸ਼ਾਮਿਲ ਹੋ ਰਹੀਆਂ ਹਨ, ਬੜੇ ਅਫਸੋਸ ਦੀ ਗੱਲ ਹੈ ਕਿ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਅਕਸਰ ਨੂਰਮਹਿਲ ਦੇ ਇਰਦ ਗਿਰਦ ਰਹਿੰਦੇ ਹਨ ਪਰ ਨਾ ਹੀ ਉਹ ਸਕੂਲ ਦੇਖਣ ਆਏ ਨਾ ਹੀ ਧਰਨਾਕਾਰੀਆਂ ਨੂੰ।ਉਧਰ ਧਰਨੇ ਤੇ ਬੈਠੇ ਬਾਲ ਕ੍ਰਿਸ਼ਨ ਬਾਲੀ ਦੀ ਕਹਿਣਾ ਹੈ ਕਿ ਭਾਵੇਂ ਅੱਜ ਮੀਂਹ ਹਨੇਰੀ ਰੱਜ ਕੇ ਪਿਆ, ਭਾਵੇਂ ਕਿ ਉਹਨਾਂ ਦੇ ਵਸਤਰ ਭਿੱਜ ਗਏ ਪਰ ਉਹ ਲੋਕਾਂ ਦੇ ਅਸ਼ੀਰਵਾਦ ਸਦਕਾ ਧਰਨੇ ਤੇ ਬੈਠੇ ਹੀ ਰਹਿਣਗੇ ਅਤੇ ਸਕੂਲ ਮੁਕੰਮਲ ਨਾ ਹੋਣ ਵਾਲਿਆਂ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣਗੇ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਜਿਵੇਂ ਸਕੂਲ ਦੇ ਚਾਰੇ ਪਾਸੇ ਜੰਗਲ ਬਣਿਆ ਹੋਇਆ ਹੈ ਉਹਨਾਂ ਨੂੰ ਡਰ ਹੈ ਕਿ ਕੋਈ ਵਿਸ਼ੈਲਾ ਜਾਨਵਰ ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਕੋਈ ਜਾਨੀ ਨੁਕਸਾਨ ਨਾ ਕਰ ਦੇਵੇ। 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਮਸੀਤਾਂ ਚੋਂ 12 ਚਿੱਪ ਵਾਲੇ ਮੀਟਰ ਪੱਟੇ ਸੁੱਖ  ਗਿੱਲ,ਕਾਰਜ ਮਸੀਤਾਂ
Next articleਬਾਬਾ ਹਰਨਾਮ ਸਿੰਘ ਖਾਲਸਾ ਤੇ ਗਿਆਨੀ ਸਾਹਿਬ ਸਿੰਘ ਗੁਰਦੁਆਰਾ ਸਾਊਥਾਲ ਯੂ ਕੇ ਵਿਖੇ ਨਤਮਸਤਕ ਹੋਏ