* ਨੋਜਵਾਨ ਲੇਖਕ ਸੰਜੀਵ ਸਿੰਘ ਸੈਣੀ ਦੀ ਕਿਤਾਬ ‘ ਸਮਾਜ ਅਤੇ ਜੀਵਨ ਜਾਚ ‘ ਕੀਤੀ ਲੋਕ ਅਰਪਣ
* ਆਰਥਿਕ ਪੱਖੋਂ ਗਰੀਬ ਬੱਚਿਆਂ ਦੀ ਮਦਦ ਕਰਨਾ ਸਾਡਾ ਫਰਜ਼: ਪਰਮਜੀਤ ਰੰਮੀ
ਡੇਰਾਬੱਸੀ (ਸੰਜੀਵ ਸਿੰਘ ਸੈਣੀ)-ਡੇਰਾਬੱਸੀ ਬਰਵਾਲਾ ਤੇ ਪੈਂਦੀ ਗ੍ਰੀਨ ਸਟੇਟ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ ਲੋੜਵੰਦ ਬੱਚੀਆਂ ਨੂੰ ਸਾਈਕਲ ਅਤੇ 25 ਗਰੀਬ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਵੰਡਿਆ।
ਜਾਣਕਾਰੀ ਦਿੰਦਿਆ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ 4 ਗਰੀਬ ਪਰਿਵਾਰ ਦੀਆਂ ਲੋੜਵੰਦ ਬੱਚੀਆਂ ਨੂੰ ਸਕੂਲ ਜਾਣ ਲਈ ਸਾਈਕਲ ਦਿਤੇ ਗਏl ਇਸ ਤੋਂ ਇਲਾਵਾ ਹਰ ਮਹੀਨੇ ਦੀ ਤਰ੍ਹਾਂ 25 ਗਰੀਬ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ l ਪਰਮਜੀਤ ਸੈਣੀ ਨੇ ਕਿਹਾ ਕੀ ਪਰਿਸ਼ਦ ਦੇ ਮੈਂਬਰਾਂ ਵਲੋਂ ਸ਼ਹਿਰ ਵਿੱਚ ਲਗਾਤਾਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਆਰਥਿਕ ਕਾਰਨਾਂ ਕਰਕੇ ਪੜਾਈ ਕਰਨ ਤੋਂ ਅਸਮਰੱਥ ਹੋ ਰਹੇ ਹਨl ਉਨ੍ਹਾਂ ਲਈ ਪ੍ਰੀਸ਼ਦ ਵੱਲੋਂ ਹਰ ਸੰਭਵ ਸਹਿਯੋਗ ਕੀਤਾ ਜਾਂਦਾ ਹੈl ਜਿਸ ਵਿੱਚ ਬੱਚਿਆਂ ਦੀ ਫੀਸ, ਸਕੂਲ ਦੀਆਂ ਕਿਤਾਬਾਂ ਅਤੇ ਵਰਦੀਆਂ ਆਦਿ ਹਨl ਕਿਉਂਕਿ ਇਹ ਬੱਚੇ ਹੀ ਸਾਡਾ ਆਉਣ ਵਾਲਾ ਭਵਿੱਖ ਹਨ l ਇਹਨਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ।
ਇਸ ਮੌਕੇ ਡੇਰਾਬੱਸੀ ਦੇ ਨੌਜਵਾਨ ਲੇਖਕ ਸੰਜੀਵ ਸੈਣੀ ਦੀ ਲਿਖੀ ਹੋਈ ਕਿਤਾਬ ‘ਸਮਾਜ ਅਤੇ ਜੀਵਨ ਜਾਚ’ ਪ੍ਰੀਸ਼ਦ ਦੇ ਪ੍ਰਧਾਨ ਉਪੇਸ ਬਾਂਸਲ ਵੱਲੋਂ ਲੋਕ ਅਰਪਣ ਕੀਤੀ ਗਈ l ਲੇਖਕ ਸੰਜੀਵ ਸੈਣੀ ਨੇ ਕਿਹਾ ਕਿ ਇਸ ਕਿਤਾਬ ਵਿਚ ਸਾਨੂੰ ਆਪਣੀ ਜ਼ਿੰਦਗੀ ਇਸ ਸਮਾਜ ਵਿੱਚ ਰਹਿ ਕੇ ਕਿਸ ਤਰ੍ਹਾਂ ਜਿਉਣੀ ਚਾਹੀਦੀ ਹੈ ਬਾਰੇ ਦੱਸਿਆ ਗਿਆ ਹੈ l
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ ਬਾਂਸਲ, ਸਕੱਤਰ ਬਰਖਾ ਰਾਮ, ਖਜਾਨਚੀ ਨੀਤਿਨ ਜਿੰਦਲ, ਪ੍ਰੋਜੈਕਟ ਚੇਅਰਮੈਨ ਕਪਿਲ ਗੁਪਤਾ, ਹਰੀਸ਼ ਕੁਮਾਰ,ਬਿਮਲ ਜੈਨ, ਜਗਦੀਸ਼ ਜੱਗੀ, ਰਮੇਸ਼ ਰਾਣਾ,ਬਲਕਾਰ ਸਿੰਘ,ਸੰਨਤ ਭਾਰਤਵਾਜ, ਦਲਜੀਤ ਸਿੰਘ,ਮੋਹਨ ਮੱਗੂ, ਸ਼ੁਸ਼ੀਲ ਧੀਮਾਨ ਅਤੇ ਮੈਂਬਰ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly