ਗਤਕਾ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਫਰੀਦਕੋਟ ਦੀਆਂ ਲੜਕੀਆਂ ਨੇ ਕੀਤਾ ਦੂਜੇ ਸਥਾਨ ‘ਤੇ ਕਬਜ਼ਾ 

ਫਰੀਦਕੋਟ/ਭਲੂਰ  (ਬੇਅੰਤ ਗਿੱਲ ਭਲੂਰ ) ਗਤਕਾ ਐਸੋਸੀਏਸ਼ਨ ਫਰੀਦਕੋਟ ਦੀ ਟਾਂਡਾ (ਹੁਸ਼ਿਆਰਪੁਰ) ਵਿਖੇ 11ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ (ਲੜਕੀਆਂ) ਦੇ ਮੁਕਾਬਲਿਆਂ ’ਚੋਂ ਜ਼ਿਲ੍ਹਾ ਫਰੀਦਕੋਟ ਦੀ ਟੀਮ ਵੱਲੋਂ ਓਵਰਆਲ ਦੂਜਾ ਸਥਾਨ ਹਾਸਲ ਕਰਨ ‘ਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਸਮੁੱਚੀ ਕਾਰਜਕਾਰਨੀ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ  ਜਿਲਾ ਗਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਨੇ ਵੀ ਖੁਸ਼ੀ ਜ਼ਾਹਰ ਕੀਤੀ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਆਸਾਮ ਗੁਹਾਟੀ ਵਿਖੇ ਐਸੋਸੀਏਸ਼ਨ ਦੀਆਂ ਚਾਰ ਲੜਕੀਆਂ ਵੱਲੋਂ ਸੋਨ ਮੈਡਲ ਜਿੱਤਣ ਨਾਲ ਉਹਨਾ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਸੀ ਤੇ ਹੁਣ ਜਿਲਾ ਫਰੀਦਕੋਟ ਦੀਆਂ ਲੜਕੀਆਂ ਨੇ ਉਮਰ ਭਾਗ 14, 17, 19, 22, 25 ਓਵਰਆਲ ਦੂਜਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜਿਲਾ ਗਤਕਾ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ,ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਖੀਵਾ ਅਤੇ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਪਾਰਸ ਨੇ ਦੱਸਿਆ ਕਿ ਪਿਛਲੇ ਦਿਨੀਂ ਗਤਕਾ ਐਸੋਸੀਏਸ਼ਨ ਫਰੀਦਕੋਟ ਦੇ ਜਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਕੁਲਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਥਾਨਕ ਵਾਹਿਗੁਰੂ ਸਿਮਰਨ ਕੇਂਦਰ ਵਿਖੇ ਬੱਚਿਆਂ ਨੂੰ ਕਿੱਟਾਂ ਵੰਡਣ ਦੇ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ।
ਡਾ ਪ੍ਰੀਤਮ ਸਿੰਘ ਛੌਕਰ ਅਤੇ ਗੁਰਪ੍ਰੀਤ ਸਿੰਘ ਕਾਕਾ ਨੇ ਦੱਸਿਆ ਕਿ ਜਿਲਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਅਤੇ ਕਸ਼ਮੀਰ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਦੀ ਉਕਤ ਪ੍ਰਾਪਤੀ ਨਾਲ ਜਿੱਥੇ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ, ਉੱਥੇ ਇਸ ਪ੍ਰਾਪਤੀ ਤੋਂ ਹੋਰਨਾ ਬੱਚਿਆਂ ਨੂੰ ਵੀ ਪੇ੍ਰਨਾ ਮਿਲਣੀ ਸੁਭਾਵਿਕ ਹੈ। ਬੱਚਿਆਂ ਦੀ ਉਕਤ ਪ੍ਰਾਪਤੀ ’ਤੇ ਉਹਨਾ ਨੂੰ ਵਧਾਈ ਦੇਣ ਵਾਲਿਆਂ ਵਿੱਚ ਵਿਸ਼ਵ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਮੇਤ ਜਸਬੀਰ ਸਿੰਘ ਜਸ਼ਨ, ਗੁਰਦੇਵ ਸਿੰਘ ਸ਼ੰਟੀ ਆਦਿ ਵੀ ਸ਼ਾਮਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿਕਾਸ ਪ੍ਰੀਸ਼ਦ ਨੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਦਿੱਤੇ ਸਾਈਕਲ ,25 ਪਰਿਵਾਰਾਂ ਨੂੰ ਵੰਡਿਆ ਰਾਸ਼ਨ 
Next article‘ਅੱਖਾਂ ਦਾਨ ਮਹਾਂਦਾਨ ਉੱਤਮ ਦਾਨ’ ਨਾਹਰੇ ਹੇਠ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ : ਡਾ ਅਸ਼ਵਨੀ ਕੁਮਾਰ