ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬਲਾਕ ਮਹਿਤਪੁਰ ਨੂੰ ਬਲਾਕ ਸ਼ਾਹਕੋਟ ਵਿਚ ਮਰਜ਼ ਕਰਨ ਦੀਆਂ ਉਠ ਰਹੀਆਂ ਅਵਾਜ਼ਾਂ ਦੇ ਵਿਰੁੱਧ ਇਕਜੁੱਟ ਹੋਈਆਂ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਤਤਕਾਲ ਵਿਚ ਕੀਤੀ ਹੰਗਾਮੀ ਮੀਟਿੰਗ ਤੋਂ ਬਾਅਦ ਬਣਾਈ ਗਿਆਰਾਂ ਮੈਂਬਰੀ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਨਾਮ ਇਕ ਮੰਗ ਪੱਤਰ ਐਸ ਡੀ ਐਮ ਨਕੋਦਰ ਨੂੰ ਸੋਂਪਿਆ। ਇਸ ਮੌਕੇ ਗਲਬਾਤ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮਹਿਤਪੁਰ ਬਲਾਕ ਬੀ ਡੀ ਪੀ ਓ ਦਫਤਰ ਨੂੰ ਮਹਿਤਪੁਰ ਤੋਂ ਸ਼ਾਹਕੋਟ ਤਬਦੀਲ ਨਾ ਕੀਤਾ ਜਾਵੇਂ ਉਨ੍ਹਾਂ ਕਿਹਾ ਕਿ ਸਾਨੂੰ ਭਰੋਸੈ ਜੋਗ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਮਹਿਤਪੁਰ ਬਲਾਕ ਦਾ ਬੀ ਡੀ ਪੀ ਓ ਦਫ਼ਤਰ ਨੂੰ ਸ਼ਾਹਕੋਟ ਬਲਾਕ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜੋ ਸਾਡੇ ਬਲਾਕ ਮਹਿਤਪੁਰ ਲਈ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਮਹਿਤਪੁਰ ਬਲਾਕ ਦੇ ਪਿੰਡਾਂ ਨੂੰ ਸ਼ਾਹਕੋਟ ਵਿਖੇ ਜਾਣ ਲਈ ਬਹੁਤ ਮੁਸ਼ਕਲ ਆਵੇਗੀ ਇਸ ਲਈ ਮਹਿਤਪੁਰ ਦੀਆਂ ਸਾਰੀਆਂ ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਇਲਾਕੇ ਲੋਕਾਂ ਵੱਲੋਂ ਕੀਤੇ ਭਰਵੇਂ ਇਕੱਠ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਹਲਾਤ ਵਿਚ ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰੱਖੀਆਂ ਜਾਣਗੀਆਂ। ਜੇਕਰ ਭਵਿੱਖ ਵਿਚ ਬਲਾਕ ਮਹਿਤਪੁਰ ਨੂੰ ਲੈ ਕੇ ਕੋਈ ਲੋਕ ਮਾਰੂ ਫੈਸਲਾ ਕੀਤਾ ਗਿਆ ਤਾ ਸਰਕਾਰ ਦੀ ਇਸ ਜ਼ਬਰਦਸਤੀ ਵਿਰੁੱਧ ਜਨਤਾ ਸ਼ੰਘਰਸ਼ ਕਰਨ ਲਈ ਮਜਬੂਰ ਹੋਵਾਂਗੀ ਜਿਸ ਦੀ ਸਾਰੀ ਜੁੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਕੁਲਜੀਤ ਸਿੰਘ ਸਲੇਮਾ, ਸੁਰਜੀਤ ਸਿੰਘ ਸਰਪੰਚ ਸਲੇਮਾ, ਪਲਵਿੰਦਰ ਸਿੰਘ ਚੀਮਾ ,ਗੁਰਦੀਪ ਸਿੰਘ ਮੁਨੀਮ, ਕਸ਼ਮੀਰ ਸਿੰਘ ਮੰਡਿਆਲਾ ,ਰਾਜ਼ ਪਾਲ, ਵਿਜੇ ਪਾਲ, ਪੰਮਾ, ਅਮਰਜੀਤ, ਨਵਜੋਤ ਸਿਆਣੀ ਵਾਲ, ਸੁਖਦੇਵ ,ਜਸਵੀਰ ਸਿੰਘ ਆਦਿ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



