ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਅੱਜ ਸੰਤ ਬਲਵੀਰ ਸਿੰਘ ਸੀਚੇਵਾਲ ਬੁੱਢੇ ਦਰਿਆ ਤੇ ਕੱਕੇ ਪਿੰਡ ਕੋਲ ਬਣੇ ਘਾਟ ਦੇ ਸੰਬੰਧ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਕਿ ਸਰਕਾਰਾਂ ਦੀਆਂ ਗਲਤੀਆਂ ਕਾਰਨ ਬੁੱਢਾ ਦਰਿਆ ਇੱਕ ਨਾਲਾ ਬਣ ਕੇ ਰਹਿ ਗਿਆ ਹੈ। ਸੰਤ ਸੀਚੇਵਾਲ ਨੇ ਪੰਚਾਇਤਾਂ ਨੂੰ ਕਿਹਾ ਇੱਕ ਵਾਰ ਅਸੀ ਪਾਣੀ ਸਾਫ਼ ਕਰ ਦਿੱਤਾ ਹੈ। ਤੁਸੀਂ ਜ਼ਿੰਮੇਵਾਰੀ ਚੁੱਕੋ ਕਿ ਅੱਗੇ ਤੋਂ ਅਸੀਂ ਡੈਰੀ ਵਾਲਿਆਂ ਨੂੰ ਗੋਬਰ ਅਤੇ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਨੂੰ ਸੁਆਹ ਨਹੀਂ ਸੁੱਟਣ ਦੇਵਾਂਗੇ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਗੱਲ ਕਹੀ । ਇਸ ਮੌਕੇ ਪੰਚਾਇਤ ਮੈਂਬਰ ਪਰਮਿੰਦਰ ਕੌਰ, ਚੇਅਰਮੈਨ ਡਾ.ਅੰਮ੍ਰਿਤਪਾਲ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ ਭਾਮੀਆ ਖੁਰਦ, ਹਰਵਿੰਦਰ ਸਿੰਘ ਜੀ.ਕੇ. ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



