ਮੁਰੀਦ ਹੋਈ

ਡਾ. ਪਰਮਿੰਦਰ ਕੌਰ

(ਸਮਾਜ ਵੀਕਲੀ)

ਤੇਰੀ ਹਾਂ ਬਣ ਕੇ ਸੌਗਾਤ ਆਈ,
ਜਿਵੇਂ ਚੰਨ ਤੇ ਪੁੰਨਿਆ ਦੀ ਰਾਤ ਆਈ,
ਮੇਰੀਆਂ ਖੁਸ਼ਕ ਬੁੱਲੀਆਂ ਖਿੜ ਉਠੀਆ, ਜਿਵੇਂ ਭੋਰੇ ਨੂੰ ਰੁੱਤ ਗੁਲਾਬ ਆਈ ,
ਸੁਨੀਆ ਅੱਖਾਂ ਤੇ ਸੁਨਾ ਸੀ ਦਿਲ ਮੇਰਾ, ਲੱਗੇ ਦੋਵਾਂ ਤੇ ਰੁੱਤ ਬਹਾਰ ਆਈ,
ਤੋੜ ਲੱਗੀ ਮੇਰੇ ਦਿਲ ਨੂੰ ਇਸ਼ਕ ਵਾਲੀ,
ਜਿਹੜੀ ਬਣ ਕੇ ਬੁੱਲ੍ਹਾਂ ਤੇ ਪਿਆਸ ਆਈ,
ਗੀਤ ਬਹੁਤ ਸੀ ਦਿਲ ਵਿਚ ਪਿਆਰ ਵਾਲੇ, ਪਰ ਨਾ ਹੱਡ ਬੀਤਾ ਨਾ ਜਗ ਬੀਤਾ,
ਤੱਕਣੀ ਸੋਹਣਿਆ ਨੈਣਾਂ ਦੀ ਮਿੱਠਿਆ ਵੇ, ਮੇਰੀ ਰੂਹ ਦੇ ਆਰ ਪਾਰ ਹੋਈ ,
ਸੋਹਣੇ ਮੁਖੜੇ ਤੇ ਮਰਦਾ ਹਰ ਕੋਈ ,
ਸੋਹਣੀ ਤੱਕਣੀ ਤੇ ਅੱਜ ਮੈਂ ਮਰ ਮੋਈ, ਕਰਾਂ ਸਿਫ਼ਤ ਕੀ ਸੋਹਣੇ ਸੱਜਣਾ ਵੇ,
ਤੇਰੇ ਬੋਲਾਂ ਦੀ ਕਮਲੀ ਮੁਰੀਦ ਹੋਈ,
ਤੇਰੇ ਮਿੱਠੇ ਬੋਲਾ ਦੀ ਮੁਰੀਦ ਹੋਈ।

ਡਾ. ਪਰਮਿੰਦਰ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਰਧ ਆਸ਼ਰਮ
Next article“ਸਮੇਂ ਦੀ ਗੱਲ”