ਸੀਨੀਅਰ ਸਿਟੀਜ਼ਨ ਕਲੱਬ ਵੱਲੋਂ ਵਿਸਾਖੀ ਮੇਲੇ ਦਾ ਆਯੋਜਨ

ਕੈਪਸਨ:-- ਸੀਨੀਅਰ ਸਿਟੀਜ਼ਨ ਕਲੱਬ ਕਪੂਰਥਲਾ ਦੇ ਉਹਦੇਦਾਰ ਵਿਸਾਖੀ ਮੇਲੇ ਦਾ ਆਯੋਜਨ ਕਰਨ ਦੌਰਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੀਨੀਅਰ ਸਿਟੀਜ਼ਨ ਕਲੱਬ ( ਰਜਿ) ਕਪੂਰਥਲਾ ਵੱਲੋਂ ਅੱਜ ਕਲੱਬ ਦੇ ਸਰਪ੍ਰਸਤ ਸੱਤਪਾਲ ਗੁਪਤਾ ਦੀ ਪ੍ਰਧਾਨਗੀ ਹੇਠ ਖ਼ੁਸ਼ੀਆਂ ਅਤੇ ਖੇੜਿਆਂ ਦੇ ਪ੍ਰਤੀਕ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। 25 ਮੀਟਰ ਖਜ਼ਾਨ ਸਿੰਘ ਦੀ ਦੇਖ-ਰੇਖ ਹੇਠ ਵਿਸਾਖੀ ਮੇਲੇ ਨੂੰ ਸਮਰਪਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਵਿਸਾਖੀ ਮੇਲੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵਸਾਖੀ ਤਿਉਹਾਰ ਦੇ ਜਲਿਆਂ ਵਾਲੇ ਬਾਗ ਦੀ ਦੁੱਖਦਾਈ ਘਟਨਾ, ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ, ਕਣਕ ਦੀ ਫਸਲ ਦਾ ਪੱਕਣਾ ਅਤੇ ਦੇਸੀ ਮਹੀਨਿਆਂ ਅਨੁਸਾਰ ਨਵੇਂ ਸਾਲ ਦੀ ਅਰੰਭਤਾ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।

ਕਲੱਬ ਵੱਲੋਂ ਆਯੋਜਿਤ ਵਿਸਾਖੀ ਮੇਲੇ ਦੇ ਤਿਉਹਾਰ ਨਾਲ ਸਬੰਧਤ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਕਲੱਬ ਆਗੂ ਹੁਮਾ ਕਾਂਤ, ਪਰਦੀਪ ਮਨਹਾਸ, ਸੁਰਿੰਦਰ ਸੂਦ, ਜਸਵੰਤ ਸੂਦ ਗਰਮੇਜ ਸਿੰਘ, ਰਮੇਸ਼ ਗਾਂਧੀ , ਐਸ ਐਸ ਚੀਮਾ, ਰਾਕੇਸ਼ ਸ਼ਰਮਾ, ਦਰਸ਼ਨ ਸਿੰਘ ਰੈਨੂ, ਇੰਜ ਹਰਜੀਤ ਸਿੰਘ, ਐੱਮ ਪੀ ਵਾਲੀਆ, ਪ੍ਰਮੋਦ ਗਰਚਾ, ਚੰਦਰ ਭੂਸ਼ਨ ਸ਼ਰਮਾ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਮੇਲੇ ਦੇ ਸਮਾਪਤੀ ਪਲਾਂ ਦੌਰਾਨ ਸੁੱਖਦੇਵ ਸੱਭਰਵਾਲ ( ਪ੍ਰਧਾਨ ਕਲੱਬ) ਨੇ ਵਿਸਾਖੀ ਮੇਲੇ ਦੌਰਾਨ ਪਹੁੰਚੇ ਸਾਰੇ ਮਹਿਮਾਨਾਂ, ਵਿਸ਼ੇਸ਼ ਮਹਿਮਾਨ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ । ਸਮਾਗਮ ਦੌਰਾਨ ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਤੇ ਛਾਏ ਸੰਕਟ ਦੇ ਬੱਦਲ ਸਰਕਾਰ ਫੜੇ ਕਿਸਾਨਾਂ ਦੀ ਬਾਂਹ ਸਰਬਨ ਸਿੰਘ ਜੱਜ
Next articleਐਮ.ਈ.ਡੀ.ਪੀ ਟ੍ਰੇਨਿੰਗ ਦੌਰਾਨ ਤਿਆਰ ਕੀਤੇ ਜੂਟ ਪ੍ਰੋਡਕਟਾਂ ਦਾ ਨਬਾਰਡ ਦੀ ਟੀਮ ਵੱਲੋਂ ਮੁਲਾਂਕਣ