* ਬਸਪਾ ਉਮੀਦਵਾਰ ਸ਼੍ਰੀਮਤੀ ਇੰਦਰਜੀਤ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ -ਸ੍ਰੀਮਤੀ ਜਸਵੀਰ ਕੌਰ ਸਰਪੰਚ * ਪੁਸਤਕ ਪ੍ਰਤੀਯੋਗਤਾ ਵਿੱਚੋਂ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)– ਪਿੰਡ ਮੋਖੇ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਕਾਫਲੇ ਨੂੰ ਅੱਗੇ ਵਧਾਉਣ ਲਈ ਸਾਨੂੰ ਆਪਣੇ ਨਿੱਜੀ ਸਵਾਰਥਾਂ, ਲਾਲਚਾਂ ਨੂੰ ਛੱਡ ਕੇ ,ਇਕੱਠੇ ਹੋ ਕੇ ਇਮਾਨਦਾਰੀ ਨਾਲ ਭਾਈਚਾਰਕ ਸਾਂਝ ਬਣਾ ਕੇ ਚੱਲਣਾ ਹੋਵੇਗਾ। ਇਹਨਾਂ ਤੋਂ ਇਲਾਵਾ ਗਿਆਨੀ ਸੋਮ ਲਾਲ, ਚਮਨ ਲਾਲ, ਸੁਰਿੰਦਰ ਸਿੰਘ , ਜਸਵੀਰ ਕੌਰ ਸਰਪੰਚ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਬਲਾਕ ਸੰਮਤੀ ਰਾਏਪੁਰ ਰਸੂਲਪੁਰ ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਇੰਦਰਜੀਤ ਨੂੰ ਭਾਰੀ ਵੋਟਾਂ ਨਾਲ 
ਜਿਤਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਬਸਪਾ ਨੇ ਉਮੀਦਵਾਰ ਪੜੇ- ਲਿਖੇ, ਸੂਝਵਾਨ , ਇਮਾਨਦਾਰ ਤੇ ਬੇਦਾਗ ਹਨ। ਇਸ ਮੌਕੇ ‘ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ 16ਵੀਂ ਪੁਸਤਕ ਪ੍ਰਤੀਯੋਗਤਾ ਵਿੱਚੋਂ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਰੀਤਿਕ ਮਹਿਮੀ ਨੂੰ ਬਲਾਕ ਸੰਮਤੀ ਰਾਏਪੁਰ ਰਸੂਲਪੁਰ ਤੋਂ ਬਸਪਾ ਉਮੀਦਵਾਰ ਸ੍ਰੀਮਤੀ ਇੰਦਰਜੀਤ, ਸ੍ਰੀਮਤੀ ਜਸਵੀਰ ਕੌਰ ਮੌਜੂਦਾ ਸਰਪੰਚ ਮੋਖੇ, ਸ੍ਰੀਮਤੀ ਸਤਵਿੰਦਰ ਕੌਰ ਪੰਚਾਇਤ ਮੈਂਬਰ, ਸ੍ਰੀਮਤੀ ਬਲਜਿੰਦਰ ਕੌਰ ਪੰਚਾਇਤ ਮੈਂਬਰ ਆਦਿ ਆਗੂਆਂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਸ੍ਰੀ ਸੰਤੋਸ਼ ਕੁਮਾਰ ਪੰਚਾਇਤ ਮੈਂਬਰ ਮੋਖੇ, ਸ੍ਰੀ ਨਰਿੰਦਰ ਕੁਮਾਰ ਪੰਚਾਇਤ ਮੈਂਬਰ ਮੋਖੇ,ਗਿਆਨ ਚੰਦ ਮਹਿਮੀ, ਜਸਵਿੰਦਰ ਕੁਮਾਰ ਸਾਬਕਾ ਪੰਚ, ਪੰਡਿਤ ਸ਼ਾਮ ਲਾਲ, ਕੰਡਕਟਰ ਰਾਮ ਜਤਨ, ਜਗਦੀਸ਼ ਚੰਦਰ ਮਹਿਮੀ ਸਾਬਕਾ ਪੰਚ, ਮਹਿੰਦਰ ਪਾਲ ਸਾਬਕਾ ਪੰਚ,ਸੁਰਿੰਦਰ ਸਿੰਘ ਸਰਪੰਚ ਪਤੀ,ਬਖਸੀਸ ਚੰਦਰ, ਸ਼੍ਰੀਮਤੀ ਜੋਗਿੰਦਰ ਕੌਰ, ਸ਼੍ਰੀਮਤੀ ਸੀਮਾ ਰਾਣੀ,ਸ੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ। ਸਾਰਿਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਬਸਪਾ ਉਮੀਦਵਾਰ ਸ਼੍ਰੀਮਤੀ ਇੰਦਰਜੀਤ ਨੂੰ ਭਾਰੀ ਬਹੁਮਤ ਨਾਲ ਜਿੱਤੇਗੀ। ਬਸਪਾ ਉਮੀਦਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



