HOME ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਜੀ ਦੇ...

ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ‘ਤੇ ਸ਼ਰਧਾਂਜਲੀਆਂ ਭੇਂਟ

2

ਜਲੰਧਰ   (ਸਮਾਜ ਵੀਕਲੀ)  (ਪਰਮਜੀਤ ਜੱਸਲ)-ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡਾਕਟਰ ਅੰਬੇਡਕਰ ਚੌਂਕ ਜਲੰਧਰ ਵਿਖੇ ਪਹੁੰਚ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਨੂੰ ਫੁੱਲ ਮਲਾਵਾਂ ਪਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਬੋਧੀਸੱਤਵ ਡਾ. ਅੰਬੇਡਕਰ ਜੀ ਦੇ 69 ਵੇਂ ਪ੍ਰੀਨਿਰਵਾਣ ਦਿਵਸ ‘ਤੇ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਵਿਸ਼ਵ ਰਤਨ ਸਨ, ਜਿਨ੍ਹਾਂ ਨੇ ਗਰੀਬ, ਮਜ਼ਦੂਰ ਅਤੇ ਦੱਬੇ ਕੁਚਲੇ ਲੋਕਾਂ ਨੂੰ ਮਨੁੱਖੀ ਹੱਕ ਹਕੂਕ ਦਿਵਾਏ ਅਤੇ ਉਨਾਂ ਨੂੰ ਇੱਜ਼ਤ ਨਾਲ ਜਿਉਣ ਦਾ ਰਾਹ ਦਿਖਾਇਆ । ਇਸ ਮੌਕੇ ਸ਼੍ਰੀਮਤੀ ਸੰਤੋਸ਼ ਕੁਮਾਰੀ ਬੀ.ਐਸ.ਪੀ. ਲੀਡਰ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਭਾਰਤੀ ਨਾਰੀ ਨੂੰ ਵਿਸ਼ਵ ਦੇ ਮਰਦਾਂ ਬਰਾਬਰ ਖੜੀ ਕੀਤਾ ।ਇਸ ਮੌਕੇ ਸ੍ਰੀ ਚਮਨ ਦਾਸ ਸਾਂਪਲਾ, ਲਹਿੰਬਰ ਬੰਗੜ ,ਲਾਲ ਚੰਦ ਸਾਂਪਲਾ, ਗੁਰਮੀਤ ਸਾਂਪਲਾ, ਹੇਮ ਰਾਜ ,ਬਲਵਿੰਦਰ ਪਵਾਰ, ਐਡਵੋਕੇਟ ਜਸਵਿੰਦਰ ਪਾਲ ਅਤੇ ਹੋਰ ਸੈਂਕੜੇ ਉਪਾਸਕ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਆ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਵੱਡੀ ਖਰਾਬੀ ਆਈ, ਰਨਵੇਅ ਤੋਂ ਵਾਪਸ ਆ ਰਹੀ ਸੀ; ਯਾਤਰੀ ਵਾਲ-ਵਾਲ ਬਚ ਗਏ।
Next articleਪਿੰਡ ਮੋਖੇ ‘ਚ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ