ਯਾਦਗਾਰ ਹੋ ਨਿਬੜਿਆ ਅੰਬੇਦਕਰ ਕ੍ਰਾਂਤੀ ਸੈਨਾਂ ਪੰਜਾਬ ਵੱਲੋਂ ਬਾਬਾ ਸਾਹਿਬ ਦਾ ਮਨਾਇਆ ਜੰਡਿਆਲਾ ਮੰਜਕੀ ਵਿਖੇ ਜਨਮ ਦਿਨ

ਜੰਡਿਆਲਾ ਮੰਜਕੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅੰਬੇਦਕਰ ਕ੍ਰਾਂਤੀ ਸੈਨਾ ਪੰਜਾਬ ਵੱਲੋਂ ਨਾਰੀ ਸ਼ਕਤੀ ਦੀ ਆਵਾਜ਼ ਬੁਲੰਦ ਕਰਨ .ਸੰਵਿਧਾਨ ਨਿਰਮਾਤਾ ਅਤੇ ਮਨੁੱਖਤਾ ਦੇ ਮਸੀਹਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 131ਵਾਂ ਜਨਮ ਦਿਨ ਜੰਡਿਆਲਾ ਮੰਜਕੀ ਵਿਖੇ ਮਨਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਪ੍ਰਧਾਨ ਸੋਢੀ ਖੋਸਲਾ ਵੱਲੋਂ ਬਾਵਾ ਸਾਹਿਬ ਵਲੋਂ ਹਰ ਵਰਗ ਲਈ ਕੀਤੇ ਕੰਮਾਂ ਦੀ ਜਾਣਕਾਰੀ ਸਟੇਜ ਰਾਹੀਂ ਬਿਆਨ ਕੀਤੀ ਗਈ ਇਸ ਪ੍ਰੋਗਰਾਮ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਿਤ ਕਰ ਰਿਹਾ ਸੀ ਕਿ ਬਾਬਾ ਸਾਹਿਬ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੇ ਆਈਕਨ ਹਨ ਅਤੇ ਲੋਕ ਉਨ੍ਹਾਂ ਦੇ ਜੀਵਨ ਅਤੇ ਕੀਤੇ ਕਾਰਜਾਂ ਬਾਰੇ ਜਾਨਣ ਲਈ ਉਤਸੁਕ ਹਨ।

ਪ੍ਰੋਗਰਾਮ ਦੇ ਅੰਤ ਵਿੱਚ ਹਰ ਕਿਸੇ ਦੀ ਜ਼ੁਬਾਨ ਤੇ ਇਕ ਗੱਲ ਸੀ ਕਿ ਸਾਡੇ ਅਸਲ ਰੱਬ ਬਾਬਾ ਸਾਹਿਬ ਅੰਬੇਦਕਰ ਹੀ ਹਨ ਜਿਨ੍ਹਾਂ ਆਪਣੀ ਪੂਰੀ ਜ਼ਿੰਦਗੀ ਸ਼ੋਸ਼ਿਤ ਅਤੇ ਲਤਾੜੇ ਹੋਏ ਸਮਾਜ ਦੇ ਵਿਕਾਸ ਲਈ ਕੁਰਬਾਨ ਕਰ ਦਿੱਤੀ ਬਾਵਾ ਸਾਹਿਬ ਸਿਰਫ਼ ਕਿਸੇ ਖ਼ਾਸ ਵਰਗ ਜਾਂ ਧਰਮ ਦੀ ਗੱਲ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਲੀਡਰ ਸਨ ਇਹ ਸ਼ਬਦ ਬੁਲਾਰਿਆ ਨੇ ਬਹੁਤ ਹੀ ਨਿਪੁੰਨਤਾ ਨਾਲ ਪੇਸ਼ ਕੀਤੇ ਸਟੇਜ ਸੇਕਟਰੀ ਦੀ ਭੁਮਿਕਾ ਜਸਵਿੰਦਰ ਬਿੱਟਾ ਨੇ ਬਾਖੂਬ ਨਿਭਾਈ,ਇਸ ਮੌਕੇ ਤੇ ਅੰਬੇਦਕਰ ਕ੍ਰਾਂਤੀ ਸੈਨਾਂ ਸੋਡੀ ਖੋਸਲਾ ਪੰਜਾਬ ਪ੍ਰਧਾਨ,ਬੀਰ ਸਿੰਘ ਨਾਹਰ ਪ੍ਰਧਾਨ ਐੱਨਆਰਆਈ ਵਿੰਗ,ਸਰਪੰਚ ਮੱਖਣ ਪੱਲਣ,ਸੱਤਪਾਲ ਵਾਇਸ ਪ੍ਰਧਾਨ ਬਾਮਸੇਵ ,ਪ੍ਰਵੀਨ ਖੋਸਲਾ ਮਹਿਲਾ ਵਿੰਗ,ਅਨਿਲ ਬਾਰੀਆ ਇੰਚਾਰਜ ਜੰਡਿਆਲਾ ਯੂਨਿਟ,ਸਨੀ ਸਿੱਧੂ,ਕੁਲਵੰਤ ਸਿੰਘ ਲਾਡਾ,ਜੋਤ ਬਾਰੀਆ,ਗੁਰਜੀਤ ਕੋਰ ਨਾਹਰ,ਨਿਰਮਲ ਕੌਰ ਨਾਹਰ,ਅੰਜੂ ਨਾਹਰ,ਸਾਗਰ ਖੋਸਲਾ,ਤੁਲਸੀ ਰਾਮ ਖੋਸਲਾ,ਰਾਮ ਲੁਭਾਇਆ,ਡਾ ਅਸ਼ੋਕ ਥਾਪਰ,ਬਲਕਾਰ ਸਿੰਘ,ਮੈਬਰ ਪੰਚਾਇਤ ਕੁਲਵਿੰਦਰ ਕੌਰ,ਜੀਤਾ ਫੋਲੜੀਵਾਲ,ਭੂਸ਼ਨ ਭੱਟੀ,ਗੁਲਜ਼ਾਰੀ ਲਾਲ ਵੜੈਚ,ਸਤਨਾਮ ਸਿੰਘ ਮਲਸੀਆ,ਜਿੰਦਰ ਆਲੇਵਾਲੀ,ਜੋਗਿੰਦਰ ਮੀਏਵਾਲ,ਕਾਮਰੇਡ ਸੁਖਪ੍ਰੀਤ,ਸੁਰਜੀਤ ਥਾਪਰ, ਬਲਬੀਰ ਸਿੰਘ ਚੀਮਾ,ਧਰਮਿੰਦਰ ਨੰਗਲ, ਬਲਵਿੰਦਰ ਮਾਲੜੀ,ਪੰਜਾਬੀ ਗਾਇਕ ਸੁੱਖਵਿੰਦਰ ਸੁਖਰਾਜ,ਤੁਲਸੀ ਰਾਮ ਖੋਸਲਾ,ਜੁਗਿੰਦਰ ਸਿੰਘ ਜੰਡਿਆਲਾ, ਕੁਲਦੀਪ ਔਜਲਾ,ਗ੍ਰਾਮ ਪੰਚਾਇਤ ਪਿੰਡ ਵਾਸੀ ਮੋਕੇ ਤੇ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਪਾਂ ਦੀ ਪੰਡ
Next articleਐੱਨ.ਆਰ.ਆਈ.