ਹੋਬੀ ਧਾਲੀਵਾਲ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਚੀਫ ਪੈਟਰਨ ਹੋਣਗੇ – ਚੱਠਾ

ਸਵ ਕੋਚ ਦੇਵੀ ਦਿਆਲ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
 ਨਕੋਦਰ ਮਹਿਤਪੁਰ 22 ਜਨਵਰੀ (ਹਰਜਿੰਦਰ ਪਾਲ ਛਾਬੜਾ) – ਦੇਸ਼ ਦੀ ਨਾਮਵਰ ਖੇਡ ਸੰਸਥਾਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਕਰਤਾਰ ਕਲੱਬ ਵਿਚ ਸ੍ਰ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸਭ ਤੋਂ ਪਹਿਲਾਂ ਕਬੱਡੀ ਕੋਚ ਸ੍ਰੀ ਦੇਵੀ ਦਿਆਲ ਜੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਉਹਨਾਂ ਦੇ ਕਬੱਡੀ ਪ੍ਰਤੀ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।ਇਸ ਤੋਂ ਬਾਅਦ ਚੱਲ ਰਹੇ ਕਬੱਡੀ ਸੀਜ਼ਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ੍ਰ ਚੱਠਾ ਨੇ ਦੱਸਿਆ ਕਿ ਪ੍ਰਸਿੱਧ ਫਿਲਮ ਅਦਾਕਾਰ ਹੋਬੀ ਧਾਲੀਵਾਲ ਨੂੰ  ਫੈਡਰੇਸ਼ਨ ਵੱਲੋਂ ਚੀਫ ਪੈਟਰਨ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਨਵੀਂ ਕਾਰਜਕਾਰਨੀ ਕਮੇਟੀ ਵਿੱਚ ਪ੍ਰਧਾਨ ਸ੍ਰ ਸੁਰਜਨ ਸਿੰਘ ਚੱਠਾ, ਚੇਅਰਮੈਨ ਸਰਬਜੀਤ ਸਿੰਘ ਥਿਆੜਾ, ਕੁਲਵੰਤ ਸਿੰਘ ਲੱਛਰ, ਪੈਟਰਨ ਸ੍ਰ ਸੇਵਾ ਸਿੰਘ ਰਾਣਾ, ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ, ਚਰਨਜੀਤ ਸਿੰਘ ਕਾਲਾ ਕੁਲਥਮ, ਵਾਈਸ ਪ੍ਰਧਾਨ ਦਵਿੰਦਰ ਸਿੰਘ ਚਮਕੌਰ ਸਾਹਿਬ, ਕੁਲਵੀਰ ਸਿੰਘ ਬਿਜਲੀ ਨੰਗਲ, ਜਰਨਲ ਸਕੱਤਰ ਸੁਖਮੰਦਰ ਸਿੰਘ ਬਰਾੜ, ਕਾਰਜਕਾਰੀ ਸਕੱਤਰ ਮਹਿੰਦਰ ਸਿੰਘ ਸੁਰਖਪੁਰ, ਮਨਜਿੰਦਰ ਸਿੰਘ ਸੀਪਾ ਆਲਮਵਾਲਾ, ਖਜਾਨਚੀ ਜਸਵੀਰ ਸਿੰਘ ਧਨੋਆ, ਤਕਨੀਕੀ ਸਲਾਹਕਾਰ ਮੁਖਤਿਆਰ ਸਿੰਘ ਪੱਪੂ, ਬਲਕਾਰ ਸਿੰਘ ਘੁਮਾਣ ਦਿੜ੍ਹਬਾ, ਅਮਨ ਦੁੱਗਾਂ, ਜੀਤ ਕਪਿਆਲ, ਪ੍ਰੈਸ ਸਕੱਤਰ ਤੇਜਿੰਦਰ ਸਿੰਘ ਨਿੱਝਰ, ਮੀਡੀਆ ਇੰਚਾਰਜ ਸਤਪਾਲ ਸਿੰਘ ਖਡਿਆਲ ਹੋਣਗੇ। ਜੋ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਜੁੰਮੇਵਾਰੀ ਨਿਭਾਉਣਗੇ। ਉਹਨਾਂ ਦੱਸਿਆ ਕਿ ਪੰਜਾਬ ਦੀ ਕਬੱਡੀ ਨੂੰ ਦਰੁਸਤ ਕਰਨ ਕਬੱਡੀ ਫੈਡਰੇਸ਼ਨ ਦੇ ਮੈਚ ਹੀ ਕਰਵਾਏ ਜਾਣੇ ਚਾਹੀਦੇ ਹਨ। ਇਸ ਸਾਲ ਸਾਡੇ ਕੋਲ ਵੱਡੀ ਗਿਣਤੀ ਵਿਚ ਸਟਾਰ ਖ਼ਿਡਾਰੀ ਹਨ। ਜੋ ਪੰਜਾਬ ਦੇ ਕਬੱਡੀ ਕੱਪ ਤੇ ਲੋਕਾਂ ਨੂੰ ਦੇਖਣ ਨੂੰ ਮਿਲਣਗੇ।ਅੱਜ ਦੀ ਮੀਟਿੰਗ ਵਿੱਚ ਪੱਪੀ ਫੁੱਲਾਂਵਾਲ, ਡਾਕਟਰ ਬਲਬੀਰ ਸਿੰਘ, ਕੋਮਲ ਚੀਮਾਂ, ਅਮਨ ਮਲਸੀਆਂ, ਕਮਲ ਵੈਰੋਕੇ, ਬੱਗਾ ਕੁਤਬਾ, ਵੀਰ ਕਰੀਹਾ, ਸ਼ੇਰਾ ਗਿੱਲ, ਬਲਜੀਤ ਮੂਮ, ਸਤਿੰਦਰ ਸਿੰਘ ਲਖਣ, ਹਨੀ ਭੰਡਾਲ, ਦੀਪਾ ਬੱਲ ਨੌ, ਮਨਪ੍ਰੀਤ ਸਿੰਘ ਮੰਨਾ, ਮੱਖਣ ਸਿੰਘ, ਸੋਮਲਾਲ, ਪ੍ਰਭਦੀਪ ਸਿੰਘ, ਸਾਲੂ ਭਲਵਾਨ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਸਾਹਿਬ ਸਿੰਘ ਬਲਜੀਤ ਸਿੰਘ ਟੋਨੀ , ਹਰਜੀਤ ਸਿੰਘ ਢਿੱਲੋਂ ਮੰਡੀ  ਪੱਤਰਕਾਰ ਹਰਜਿੰਦਰ ਪਾਲ ਛਾਬੜਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪੰਜਾਬੀ ਗਾਇਕ ਸੁਖ-ਇੰਦਰ ਦਾ ਪਲੇਠਾ ਸੋਲੋ ਟਰੈਕ ਮਿਰਜ਼ਾਪੁਰ ਕੱਲ ਨੂੰ ਹੋਵੇਗਾ ਰਿਲੀਜ਼ ।
Next article ਏਹੁ ਹਮਾਰਾ ਜੀਵਣਾ ਹੈ -493