ਐੱਨ.ਆਰ.ਆਈ.

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਪਿੰਡ ਵਿੱਚ ਲੰਗਰ, ਛਬੀਲ ਕੋਈ ਲਾਉਣੀ ਹੋਵੇ।
ਮੰਦਰ, ਦੁਆਰੇ ਵਾਲੀ ਛੱਤ ਬਦਲਾਉਣੀ ਹੋਵੇ।
ਜਦੋਂ ਖਰਚਿਆਂ ਦੀ ਜਾਂਦੀ ਲਿਸਟ ਬਣਾਈ।
ਫੇਰ ਯਾਦ ਆਉਂਦੇ ਭਾਈ ਐੱਨ.ਆਰ.ਆਈ.
ਐੱਨ.ਆਰ.ਆਈ. ਭਾਈ ਐੱਨ.ਆਰ.ਆਈ.।

ਕਿਸੇ ਲੋੜਵੰਦ ਦਾ ਇਲਾਜ ਕਰਵਾਉਣ ਵੇਲੇ।
ਗਰੀਬ ਜੋੜਿਆਂ ਦੇ ‘ਨੰਦ ਕਾਰਜ ਰਚਾਉਣ ਵੇਲੇ।
ਦਾਨੀਆਂ ‘ਤੇ ਜਦੋਂ ਜਾਂਦੀ ਨਜ਼ਰ ਘੁਮਾਈ।
ਫੇਰ ਯਾਦ ਆਉਂਦੇ ਭਾਈ ਐੱਨ.ਆਰ.ਆਈ.
ਐੱਨ.ਆਰ.ਆਈ. ਭਾਈ ਐੱਨ.ਆਰ.ਆਈ.।

ਮੈਡੀਕਲ ਕੈਂਪ ਭਾਵੇਂ ਹੋਵੇ ਖੇਡ ਮੇਲਾ ਕੋਈ।
ਬਿਰਾਦਰੀ, ਧਰਮ ਦਾ ਅਦਾਲਤੀ ਝਮੇਲਾ ਕੋਈ।
ਪਹਾੜ ਜਿੱਡੇ ਜਦੋਂ ਦਿੰਦੇ ਬਜਟ ਵਿਖਾਈ।
ਫੇਰ ਯਾਦ ਆਉਂਦੇ ਭਾਈ ਐੱਨ.ਆਰ.ਆਈ.
ਐੱਨ.ਆਰ.ਆਈ. ਭਾਈ ਐੱਨ.ਆਰ.ਆਈ.।

ਰੋਮੀ ਜਿਹੇ ਕਲਾਕਾਰ ਬੰਨ੍ਹਦੇ ਜੋ ਰੰਗ ਹੋਣ।
ਪਰ ਆਪ, ਬਾਪ ਤੀਜੇ ਨਾਨਕੇ ਵੀ ਨੰਗ ਹੋਣ।
ਜਾਵੇ ਨਾ ਘੜਾਮੇਂ ਪਿੰਡ ਰੀਲ੍ਹ ਬਣਵਾਈ।
ਫੇਰ ਯਾਦ ਆਉਂਦੇ ਭਾਈ ਐੱਨ.ਆਰ.ਆਈ.
ਐੱਨ.ਆਰ.ਆਈ. ਭਾਈ ਐੱਨ.ਆਰ.ਆਈ.।

ਰੋਮੀ ਘੜਾਮੇਂ ਵਾਲ਼ਾ।
98552-81105

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਦਗਾਰ ਹੋ ਨਿਬੜਿਆ ਅੰਬੇਦਕਰ ਕ੍ਰਾਂਤੀ ਸੈਨਾਂ ਪੰਜਾਬ ਵੱਲੋਂ ਬਾਬਾ ਸਾਹਿਬ ਦਾ ਮਨਾਇਆ ਜੰਡਿਆਲਾ ਮੰਜਕੀ ਵਿਖੇ ਜਨਮ ਦਿਨ
Next articleਸ਼ਾਨਦਾਰ ਰਿਹਾ ਸਾਲਾਨਾ ਇਨਾਮ ਵੰਡ ਸਮਾਰੋਹ