ਸੈਂਕੜੇ ਸ਼ਰਧਾਲੂਆਂ ਨੇ ਖੂਨਦਾਨ ਕਰਨ ਵਿੱਚ ਦਿਖਾਇਆ ਉਤਸਾਹ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅਵਧੂਤ ਸੰਤ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਮਜ਼ਾਰਾ ਨੂੰ ਅਬਾਦ ਵਿਖੇ ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਨਿਸ਼ਕਾਮ ਸੇਵਾ ਜੱਥਾ ਦੁਆਬਾ ਬਲੱਡ ਡੋਨਰ ਸੋਸਾਇਟੀ ਬੰਗਾਂ ਦੇ ਸਹਿਯੋਗ ਦੇ ਨਾਲ ਤਿੰਨ ਦਿਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ l ਖੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵਕ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ, ਮਨਧੀਰ ਸਿੰਘ ਚੱਠਾ ਨੇ ਮਿਲ।ਕੇ ਕੀਤਾ l ਸਿਵਿਲ ਹਸਪਤਾਲ ਬੰਗਾ ਦੀ ਬਲੱਡ ਬੈਂਕ, ਕੇਐਸ ਜੀ ਚੈਰੀਟੇਬਲ ਟਰਸਟ ਜਲੰਧਰ ਦੀ ਟੀਮ ਨਾਲ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਗਈ ਇਸ ਕੈਂਪ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕਰਨ ਵਿੱਚ ਦਿਲਚਸਪੀ ਦਿਖਾਈ l ਕੈਂਪ ਦਾ ਕਰਨ ਵਿੱਚ ਬਲੱਡ ਬੈਂਕ ਬੰਗਾ ਦੇ ਸਟਾਫ ਨੇ ਅਹਿਮ ਯੋਗਦਾਨ ਪਾਇਆ l ਖੂਨਦਾਨੀਆਂ ਨੂੰ ਔਰ ਫੈਸਮੈਟ ਪ੍ਰਦਾਨ ਕੀਤੀ ਗਈ l ਇਸ ਤੋਂ ਇਲਾਵਾ ਖੂਨਦਾਨ ਦੇ ਕੀ ਫਾਇਦੇ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ l ਮੁੱਖ ਮਹਿਮਾਨ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਦੱਸਿਆ ਕਿ ਖੂਨਦਾਨ ਅੱਜ ਸਮੇਂ ਦੀ ਬਹੁਤ ਜਰੂਰਤ ਹੈ ਲੋਕ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾ ਸਕਦੇ ਹਨ ਤਾਂ ਜੋ ਉਹ ਨਵੇਂ ਭਵਿੱਖ ਵਿੱਚ ਆਪਣਾ ਜੀਵਨ ਬਸਰ ਕਰ ਸਕਣ l ਇਸ ਮੌਕੇ ਜੀਵਨ ਕੌਸਲ ਸਕੱਤਰ ਰੋਟਰੀ ਕਲੱਬ ਬੰਗਾ ਗਰੀਨ,ਗਗਨਦੀਪ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬੰਗਾਂ ਸਾ ਹਰਮਨਪ੍ਰੀਤ ਸਿੰਘ ਰਾਣਾ, ਅਮਰਦੀਪ ਬੰਗਾ , ਪਰਮਜੀਤ ਸਿੰਘ ਨੌਰਾ, ਵਿਕਰਮਜੀਤ ਸਿੰਘ ਬੰਗਾ, ਰਮੇਸ਼ ਚੰਦਰ, ਡਾਕਟਰ ਟੀਪੀ ਸਿੰਘ, ਸੰਦੀਪ ਕੁਮਾਰ, ਸ਼ਿਵਾਨੀ ਸ਼ਰਮਾ, ਮਨਪ੍ਰੀਤ ਨਰਸਿੰਗ ਅਫ਼ਸਰ ਭੂਸ਼ਣ ਸ਼ਰਮਾ ਡਾਕਟਰ ਕਰਨ ਪੂਜਾ , ਭਰਤ ਭੂਸ਼ਣ ਮੋਜੂਦ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly