
ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਜਲੰਧਰ ਵਿਖੇ ਹੋਈ. ਮੀਟਿੰਗ ਵਿਚ ਸੋਸਾਇਟੀ ਦੀ 29 ਅਗਸਤ ਨੂੰ ਹੋਣ ਵਾਲੀ ਚੋਣ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ. ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸੋਸਾਇਟੀ ਦੇ ਸਮੂਹ ਮੈਂਬਰਾਂ ਨੂੰ ਸੋਸਾਇਟੀ ਦੀ 29 ਅਗਸਤ ਨੂੰ ਹੋਣ ਵਾਲੀ ਚੋਣ ਦੀ ਸੂਚਨਾ ਡਾਕ ਰਾਹੀਂ ਦੇ ਦਿੱਤੀ ਗਈ ਹੈ. ਨਵੀਂ ਮੈਂਬਰਸ਼ਿਪ ਵਾਸਤੇ ਕੁਝ ਵਿਅਕਤੀਆਂ ਦੇ ਫਾਰਮ ਮਿਥੀ ਹੋਈ ਤਾਰੀਖ ੧੫ ਅਗਸਤ ਤਕ ਪਹੁੰਚ ਚੁੱਕੇ ਹਨ. ਵਰਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਚੋਣ ਅਧਿਕਾਰੀ ਐਡਵੋਕੇਟ ਹਰਭਜਨ ਸਾਂਪਲਾ ਨੇ ਸੋਸਾਇਟੀ ਦੀ ਚੋਣ ਸੁਚਾਰੂ ਰੂਪ ਨਾਲ ਕਰਾਉਣ ਵਾਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ. ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਰਾਣੇ ਮੈਂਬਰਾਂ ਦੀ ਮੈਂਬਰਸ਼ਿਪ ਮਿਤੀ 29 ਅਗਸਤ , 2021 ਸਵੇਰੇ 10.00 ਵਜੇ ਰਿਨਿਊ ਕੀਤੀ ਜਾਵੇਗੀ. ਸਾਲਾਨਾ ਚੰਦਾ ਇੱਕ ਸੌ ਰੁਪਏ (100.00 ਰੁਪਏ) ਹਰ ਮੈਂਬਰ ਦੇ ਲਈ ਜਮ੍ਹਾ ਕਰਾਉਣਾ ਲਾਜ਼ਮੀ ਹੋਵੇਗਾ, ਤਾਂ ਜੋ ਉਹ ਚੋਣ ਵਿਚ ਹਿੱਸਾ ਲੈ ਸਕੇ. ਸੋਸਾਇਟੀ ਦੇ ਸੰਵਿਧਾਨ ਮੁਤਾਬਿਕ ਸੋਸਾਇਟੀ ਦੀ ਮੈਂਬਰਸ਼ਿਪ ਸਵੀਕਾਰ/ਅਸਵੀਕਾਰ ਕਰਨ ਦਾ ਅਧਿਕਾਰ ਸਿਰਫ ਸੋਸਾਇਟੀ ਦੀ ਮੌਜੂਦਾ ਕਾਰਜਕਾਰਨੀ ਕਮੇਟੀ ਕੋਲ ਹੀ ਹੈ. ਮੀਟਿੰਗ ਵਿਚ ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਹਰਭਜਨ ਸਾਂਪਲਾ ਅਤੇ ਜਸਵਿੰਦਰ ਵਰਿਆਣਾ ਹਾਜ਼ਰ ਸਨ. ਇਹ ਜਾਣਕਾਰੀ ਸੋਸਾਇਟੀ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਬਲਦੇਵ ਰਾਜ ਭਾਰਦਵਾਜ,
ਵਿੱਤ ਸਕੱਤਰ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)