HOME ਭਾਰਤ ਅਤੇ ਪਾਕਸਿਤਾਨ ਦੋਵੇਂ ਮੁਲਕ ਜੰਗ ਨੂੰ ਛੱਡਕੇ ਵਿਕਾਸ ਅਤੇ  ਖੁਸ਼ਹਾਲੀ ਦੇ...

ਭਾਰਤ ਅਤੇ ਪਾਕਸਿਤਾਨ ਦੋਵੇਂ ਮੁਲਕ ਜੰਗ ਨੂੰ ਛੱਡਕੇ ਵਿਕਾਸ ਅਤੇ  ਖੁਸ਼ਹਾਲੀ ਦੇ ਰਾਹ ‘ਤੇ ਚੱਲਣ : ਸੰਤ ਕੁਲਵੰਤ ਰਾਮ ਭਰੋਮਜਾਰਾ

2
ਸੰਤ ਕੁਲਵੰਤ ਰਾਮ ਭਰੋਮਜਾਰਾ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) ਜੰਗ ਨਾਲ ਦੋਵਾਂ ਮੁਲਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।ਜੰਗ ਦੇ ਨਤੀਜੇ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਲਈ,ਸਗੋਂ ਪੂਰੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਘਾਤਕ ਸਾਬਤ ਹੁੰਦੇ ਹਨ ।ਸ਼ਾਂਤੀ ਅਤੇ ਸਦਭਾਵਨਾ ਨਾਲ ਹੀ ਦੋਵਾਂ ਮੁਲਕਾਂ ਦੀ ਖੁਸ਼ਹਾਲੀ ਸੰਭਵ ਹੈ। ਇਹ ਸਬਦ ਡੇਰਾ 108 ਸੰਤ ਮੇਲਾ ਰਾਮ ਭਰੋਮਜਾਰਾ ਦੇ ਗੱਦੀ ਨਸ਼ੀਨ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕਿ ਜੰਗ ਦੀ ਸਥਿਤੀ ਵਿੱਚ ਨੌਜਵਾਨਾਂ, ਆਮ ਨਾਗਰਿਕਾਂ ਅਤੇ ਸਮੁੱਚੀ ਅਰਥਵਿਵਸਥਾ ਨੂੰ ਅਸਹਿਣਯੋਗ ਨੁਕਸਾਨ ਹੁੰਦਾ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਗੱਲਬਾਤ ਅਤੇ ਕੂਟਨੀਤਕ ਰਾਹ ਅਪਣਾ ਕੇ ਮਸਲਿਆਂ ਨੂੰ ਹੱਲ ਕਰਨ। ਉਹਨਾਂ ਕਿਹਾ ਕਿ ਸਾਨੂੰ ਅਜਿਹੀ ਸਥਿਤੀ ਦੀ ਲੋੜ ਹੈ ਜਿੱਥੇ ਦੋਵੇਂ ਮੁਲਕ ਮਿਲ ਕੇ ਵਿਕਾਸ ਅਤੇ ਸਾਂਝੀ ਖੁਸ਼ਹਾਲੀ ਦੇ ਰਾਹ ‘ਤੇ ਚੱਲਣ। ਜੰਗ ਸਿਰਫ਼ ਤੇ ਸਿਰਫ ਵਿਨਾਸ਼ ਵੀ ਹੀ ਲਿਆਉਂਦੀ ਹੈ । ਉਹਨਾਂ ਭਾਰਤੀ ਫੌਜ ਪ੍ਰਤੀ ਪੂਰੀ ਵਚਨਬੱਧਤਾ ਜਤਾਈ। ਉਨ੍ਹਾਂ ਕਿਹਾ ਅਸੀਂ ਹਮੇਸ਼ਾ ਭਾਰਤੀ ਫੌਜ ਦੇ ਨਾਲ ਖੜ੍ਹੇ ਹਾਂ। ਜੇਕਰ ਸਾਡੀ ਫੌਜ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਵੇ ਤਾ ਅਸੀਂ ਹਰ ਸੰਭਵ ਸਹਾਇਤਾ ਲਈ ਤਿਆਰ ਹਾ ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਫੌਜ ਦੀ ਬਹਾਦਰੀ ਅਤੇ ਸਮਰਪਣ ਦੇਸ਼ ਦੀ ਸੁਰੱਖਿਆ ਦਾ ਮਜ਼ਬੂਤ ਆਧਾਰ ਹੈ, ਉਹਨਾਂ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸ਼ਾਂਤੀ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਰਮੀ ਦੇ ਹੌਸਲੇ ਬੁਲੰਦ ਕਰਨ ਲਈ ਆਰਮੀ ਦੇ ਮੋਢੇ ਦੇ ਨਾਲ ਮੋਢਾ ਲਾਕੇ ਖੜਨਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਸਏਬਲਡ ਪਰਸਨਜ ਵੈਲਫੇਅਰ ਸੁਸਾਇਟੀ ਨੇ ਸੁਣਨ ਤੋਂ ਅਸਮਰੱਥ ਬੱਚਿਆਂ ਦੇ ਟੈਸਟ ਕਰਵਾਉਣ ਲਈ ਦਸ ਹਜਾਰ ਰੁਪਏ ਦਾ ਚੈੱਕ ਦਿੱਤਾ
Next articleਕਰਨਲ ਪਵਨ ਕੁਮਾਰ ਨੇ ਆਸ਼ਾ ਕਿਰਨ ਸਕੂਲ ਨੂੰ 42 ਹਜ਼ਾਰ ਰੁਪਏ ਦਾਨ ਕੀਤੇ