HOME ਮੇਲਾ ਐਡੀਲੇਡ ਦਾ ਵਿੱਚ ਵਾੱਲੀਬਾਲ ਦੇ ਮੈਚਾਂ ਕਰਕੇ ਭਾਰੀ ਰੌਣਕਾਂ ਲੱਗੀਆਂ ਚੋਟੀ...

ਮੇਲਾ ਐਡੀਲੇਡ ਦਾ ਵਿੱਚ ਵਾੱਲੀਬਾਲ ਦੇ ਮੈਚਾਂ ਕਰਕੇ ਭਾਰੀ ਰੌਣਕਾਂ ਲੱਗੀਆਂ ਚੋਟੀ ਦੇ ਮੁਕਾਬਲੇ-ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ।

2
 ਫੋਟੋ ਮੇਲਾ ਐਡੀਲੇਡ ਦਾ ਵਿੱਚ ਵਾੱਲੀਬਾਲ ਦੇ ਮੈਚ ਚ ਪਹਿਲੇ ਤੇ ਦੂਜੇ ਨੰਬਰ ਤੇ ਰਹਿਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿ

 ਐਡੀਲੇਡ  ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-  11 ਮਈ  ਮੇਲਾ ਐਡੀਲੇਡ ਦਾ ਐਲਿਸ ਪਾਰਕ (ਪਾਰਕ 24) ਵੈਸਟ ਟੈਰਸ ਚ ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਇਆ ਜੋ ਯਾਦਗਾਰੀ ਹੋ ਨਿਬੜਿਆ ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ।ਦੂਰ ਦੁਰੇਡਿਓਂ ਵੱਡੀ ਗਿਣਤੀ ਚ ਸ਼ਿਰਕਤ ਕਰਨ ਲਈ ਸੰਗਤਾਂ ਪਹੁੰਚੀਆਂ।ਮੇਲਾ ਐਡੀਲੇਡ ਦਾ ਵਿੱਚ ਵਾੱਲੀਬਾਲ ਦੇ ਮੈਚ ਇੱਕ ਵੱਖਰੀ ਯਾਦ ਛੱਡਦੇ ਹੋਏ ਖਤਮ ਹੋਏ। ਮੈਚਾ ਵਿੱਚ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ ਤੇ ਖਿਡਾਰੀਆਂ ਨੇ ਖੇਡ ਦਾ ਇੰਨਾਂ ਵਧੀਆ ਪ੍ਰਦਰਸ਼ਨ ਕੀਤਾ ਕਿ ਰੌਚਿਕ ਖੇਡ ਨੂੰ ਵੱਡੀ ਗਿਣਤੀ ਚ ਦਰਸ਼ਕ ਗਰਾਊਂਡ ਦੇ ਚਾਰੇ ਪਾਸੇ ਇਕੱਠੇ ਹੋ ਕੇ ਮੈਚ ਨੂੰ ਲੰਬੇ ਸਮੇਂ ਤੱਕ ਵੇਖਦੇ ਰਹੇ। ਫੁੱਟਬਾਲ ਜ਼ਮੀਨ ਤੇ ਘੱਟ ਬਲਕਿ ਅਸਮਾਨ ਦੀਆਂ ਹਵਾਵਾਂ ਨੂੰ ਛੂਹਦਾ ਜਿਆਦਾ ਨਜ਼ਰ ਆਉਂਦਾ ਸੀ।ਪ੍ਰਬੰਧਕਾਂ ਨਾਲ ਗੱਲ-ਬਾਤ ਕਰਦਿਆਂ ਉਹਨਾਂ ਦੱਸਿਆ ਕਿ ਖੇਡਾਂ ਮੇਲੇ ਦੀ ਸ਼ਾਨ ਰਹੀਆਂ, ਅਤੇ ਸਾਰਿਆਂ ਨੇ ਅਪਨੀ ਜਿੰਮੇਵਾਰੀ ਸੱਮਝਦਿਆਂ ਖੇਡਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ ਅਤੇ ਆਉਣ ਵਾਲੇ ਹਰ ਮੇਲੇ ਵਿੱਚ ਇਹ ਖੇਡਾਂ ਮੇਲੇ ਦੀ ਸ਼ਾਨ ਬਣਦੀਆਂ ਰਹਿਣਗੀਆਂ।ਵਾਲੀਬਾਲ ਦੇ ਮੈਚਾਂ ਵਿੱਚ ਵਾਲੀਬਾਲ ਦੇ ਖਿਡਾਰੀਆਂ ਦਾ ਮੁਕਾਬਲੇ ਸਮੇਂ ਜੋਸ਼ ਵੇਖਿਆਂ ਨਜ਼ਰ ਆਉਂਦਾ ਸੀ।ਵੋਲੀਬਾਲ ਦੇ ਖਿਡਾਰੀਆਂ ਵਿਚ ਛੇ ਟੀਮਾ ਨੇ ਭਾਗ ਲਿਆ ਤੇ ਟੀਮਾ ਦੇ ਫਸਵੇਂ ਰੌਚਿਕ ਮੈਚ ਹੋਏ ਐਡੀਲੇਡ ਆਜ਼ਾਦ ਕਲੱਬ ਦੀ ਟੀਮ ਨੇ ਜੇਤੂ ਕੱਪ ਆਪਣੀ ਟੀਮ ਦੇ ਨਾਮ ਦਰਜ਼ ਕੀਤਾ ਦੂਸਰੇ ਨੰਬਰ ਤੇ ਐਡੀਲੇਡ ਸਕਾਈਰ ਦੇ ਟੀਮ ਰਹੀ।ਪ੍ਰਬੰਧਕਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਪਹਿਲੇ ਤੇ ਦੂਜੇ ਨੰਬਰ ਤੇ ਰਹਿਣ ਵਾਲੀਆਂ ਟੀਮਾਂ ਨੂੰ ਨਗਦ ਪੁਰਸਕਾਰ ਦੇ ਨਾਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੋ ਬੋਲੇ ਸੋ ਗਦਾਰ /ਨ੍ਰਿਪਇੰਦਰ ਰਤਨ
Next articleਕਵਿਤਾਵਾਂ