ਲੁਧਿਆਣਾ ’ਚ ਹਥਿਆਰਬੰਦ 3 ਲੁਟੇਰਿਆਂ ਵੱਲੋਂ ਮੁਥੂਟ ਫਾਇਨਾਂਸ ’ਚ ਡਾਕੇ ਦੀ ਕੋਸ਼ਿਸ਼: ਮੁਕਾਬਲੇ ’ਚ ਇਕ ਲੁਟੇਰਾ ਹਲਾਕ, ਦੂਜਾ ਕਾਬੂ ਤੇ ਤੀਜਾ ਫ਼ਰਾਰ

ਲੁਧਿਆਣਾ (ਸਮਾਜ ਵੀਕਲੀ):  ਅੱਜ ਇਥੇ ਦਰੇਸੀ ਵਿਖੇ ਗੋਲਡ ਲੋਨ ਕੰਪਨੀ ਮੁਥੂਟ ਫਾਇਨਾਂਸ ਤੋਂ ਨਕਦੀ ਅਤੇ ਸੋਨਾ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਹਥਿਆਰਬੰਦ ਵਿਅਕਤੀਆਂ ਵਿੱਚੋਂ ਇੱਕ ਨੂੰ ਸੁਰੱਖਿਆ ਅਮਲੇ ਨੇ ਗੋਲੀ ਮਾਰ ਕੇ ਮਾਰ ਦਿੱਤਾ। ਲੁੱਟ ਸਮੇਂ ਹਥਿਆਰਬੰਦ ਲੁਟੇਰਿਆਂ ਤੇ ਸੁਰੱਖਿਆ ਗਾਰਡ ਵਿਚਕਾਰ ਗੋਲੀਬਾਰੀ ਹੋਈ, ਜਿਸ ਵਿੱਚ ਲੁਟੇਰਾ ਮਾਰਿਆ ਗਿਆ, ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਤੀਜੇ ਨੂੰ ਕੰਪਨੀ ਦੇ ਮੁਲਾਜ਼ਮਾਂ ਅਤੇ ਲੋਕਾਂ ਨੇ ਕਾਬੂ ਕਰ ਲਿਆ। ਕੰਪਨੀ ਦੇ ਮੈਨੇਜਰ ਨੂੰ ਵੀ ਗੋਲੀ ਲੱਗੀ ਅਤੇ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਕੂਲਾਂ ‘ਚ ਸੁੰਦਰ ਲਿਖਾਈ ਦਾ ਮਹੱਤਵ”
Next article‘ਬਾਦਸ਼ਾਹ’ ਦਾ ਪੁੱਤ ਆਰੀਅਨ ਜੇਲ੍ਹ ’ਚੋ ਰਿਹਾਅ ਹੋ ਕੇ ‘ਮੰਨਤ’ ਪੁੱਜਿਆ