“ਸਕੂਲਾਂ ‘ਚ ਸੁੰਦਰ ਲਿਖਾਈ ਦਾ ਮਹੱਤਵ”

ਮਾ: ਹਰਭਿੰਦਰ “ਮੁੱਲਾਂਪੁਰ”

(ਸਮਾਜ ਵੀਕਲੀ)

ਨਰਿੰਦਰ ਸਿੰਘ “ਕਪੂਰ” ਆਪਣੀ ਪੁਸਤਕ “ਦਰ ਦਰਵਾਜੇ”ਵਿੱਚ ਲਿਖਦੇ ਹਨ ,“ਹਰ ਕਿਸੇ ਦੀ ਲਿਖਾਈ ਉਸਦੀ ਵੱਖਰੀ ਸ਼ਖਸੀਅਤ ਕਾਰਨ ਅਨੇਕਾਂ ਲੱਛਣਾਂ ਦਾ ਜੋੜ –ਮੇਲ ਹੁੰਦੀ ਹੈ।ਹਰੇਕ ਵਿਅਕਤੀ ਦੀ ਬੌਧਿਕ ਅਤੇ ਭਾਵੁਕ ਯੋਗਤਾ ਅਤੇ ਸਮਰੱਥਾ ਦਾ ਮਿਆਰ ਉਸਦੀ ਲਿਖਾਈ ਤੋਂ ਪਛਾਣਿਆ ਜਾ ਸਕਦਾ ਹੈ।ਵਿਅਕਤੀ ਦੀ ਸ਼ਖਸੀਅਤ ਅਤੇ ਉਸਦੀ ਲਿਖਾਈ ਇੱਕ ਦੂਜੀ ਨੂੰ ਪ੍ਰਭਾਵਿਤ ਕਰਦੀ ਰਹਿੰਦੀੌ ਹੈ।ਜਿੰਨਂ੍ਹਾਂ ਦੀ iਲ਼ਖਾਈ ਵਿੱਚ ਇਕਸਾਰਤਾ,ਤਾਲ ਮੇਲ,ਰਵਾਨੀ ਸੁੰਦਰਤਾ ਅਤੇ ਰਫਤਾਰ ਨਹੀਂ ਹੁੰਦੀ ਉੰਨ੍ਹਾਂ ਦੇ ਵਿਹਾਰ ਵਿੱਚ ਵੀ ਇਹ ਲੱਛਣ ਨਹੀਂ ਹੁੰਦੇ”।

ਜੇਕਰ ਸੁੰਦਰ iਲ਼ਖਾਈ ਦਾ ਸਬੰਧ ਸਰਕਾਰੀ ਸਕੂਲ਼ਾਂ ਦੇ ਵਿਦਿਆਰਥੀਆਂ ਨਾਲ ਜੋੜੀਏ ਤਾਂ ਥੋੜ੍ਹੇ ਵਿਦਿਆਰਥੀ ਹੀ ਸੁੰਦਰ ਲਿਖਾਈ ਲਿਖਦੇ ਹਨ।ਸਕੂਲ਼ਾਂ ਵਿੱਚ ਵਿਦਿਆਰਥੀਆਂ ਦੀ ਲਿਖਾਈ ਦੇ ਸੁੰਦਰ ਨਾ ਹੋਣ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕਿ ਅਧਿਆਪਨ ਦੇ ਸ਼ੁਰੂਆਤੀ ਦੌਰ ਵਿੱਚ ਮਾਪਿਆਂ ਜਾਂ ਅਧਿਆਪਕ ਵੱਲੋਂ ਯੋਗ ਅਗਵਾਈ ਅਤੇ ਪ੍ਰੇਰਨਾ ਦੀ ਘਾਟ, ਵਿਦਿਆਰਥੀਆਂ ਵੱਲੋਂ ਅਣਗਹਿਲੀ ਜਾਂ ਅਧਿਆਪਕ ਦੀ ਆਪਣੀ ਲਿਖਾਈ ਦਾ ਹੀ ਸੁੰਦਰ ਨਾ ਹੋਣਾ , ਕਰੀਕੁਲਮ ਵਿੱਚ ਵਿਦਿਆਰਥੀਆਂ ਦੀ iਲ਼ਖਾਈ ਦੇ ਸੁਧਾਰ ਹਿੱਤ ਅਗਵਾਈ ਲੀਹਾਂ ਤੇ ਯੋਗ ਅਮਲ ਦੀ ਘਾਟ ,ਮੁੱਢਲੇ ਪੱਧਰ ਤੋਂ ਹੀ “ਸੁੰਦਰ iਲ਼ਖਣ ਕਲਾ” ਤੋਂ ਹੀਣੇ ਅਥਾਹ ਸਿਲੇਬਸ ਦੀ ਹੋਂਦ ਆਦਿ।

ਅਜੋਕੇ ਸਰਕਾਰੀ ਪ੍ਰਾਇਮਰੀ ਸਕੂਲ਼ਾਂ ਵਿੱਚ ਫੱਟੀਆਂ ਤੇ ਲਿਖਣ ਦੀ ਪ੍ਰਥਾ ਲਗਭਗ ਵੀਹ ਕੁ ਵਰਿ੍ਹਆਂ ਤੋਂ ਖਤਮ ਹੋ ਚੁੱਕੀ ਹੈ,ਫੱਟੀਆਂ ਵਿਦਿਆਰਥੀਆਂ ਦੀ iਲ਼ਖਾਈ ਨੂੰ ਸੁੰਦਰ ਬਣਾਉਣ ਵਿੱਚ ਬਹੁਤ ਲਾਹੇਵੰਦ ਹੁੰਦੀਆਂ ਸਨ।ਕੱਚੀ ਪੈਂਸਿਲ ਨਾਲ ਅਧਿਆਪਕ ਵੱਲੋਂ ਫੱਟੀ ਤੇ ਮਿਲੀ “ਗੁੱਡ” ਵਿiੋਦਆਰਥੀਆਂ ਨੂੰ ਆਪਣੀ ਲਿਖਾਈ ਵਿੱਚ ਸੁੰਦਰਤਾ ਲਿਆਉਣ ਵਾਸਤੇ ਖੂਬ ਉਤਸ਼ਾਹਿਤ ਕਰਦੀ ਸੀ।ਇਸ ਪ੍ਰਕਾਰ ਵਿਦਿਆਰਥੀ ਕਲਮ ਤੇ ਸਿਆਹੀ ਨਾਲ ਬਾਰ ਬਾਰ ਫੱਟੀਆਂ ਤੇ iਲ਼ਖਣ ਸਦਕਾ ਸੁੰਦਰ ਲਿਖਾਈ ਵਿੱਚ ਪਰਪੱਕ ਹੋ ਜਾਂਦੇ ਸਨ।

ਸਕੂਲਾਂ ਵਿੱਚ ਫੱਟੀਆਂ ਦੀ ਪ੍ਰਥਾ ਦੇ ਅਲੋਪ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਹੱਥ ਬਾਲ ਪੁਆਇੰਟ ਪੈਂਨ ਆਏ ਤਾਂ ਉਹ ਸੁੰਦਰ ਲਿਖਾਈ ਦੀ ਕਲਾ ਤੋਂ ਦੂਰ ਹੋਣਾ ਸ਼ੁਰੂ ਹੋ ਗਏ। ਇੰਨ੍ਹਾਂ ਪੈਂਨਾਂ ਨਾਲ iਲ਼ਖਾਈ iਲ਼ਖਣ ਵੇਲੇ ਹੱਥਾਂ ਦੇ ਸਹਿਜ ਦੀ ਥਾਂ ਤੇਜੀ ਨੇ ਲੈ ਲਈ ਜੋਕਿ ਅੱਖਰਾਂ ਦੀ ਬੇਤਰਤੀਬੀ,ਤਾਲ-ਮੇਲ,ਰਵਾਨਗੀ,ਦਿੱਖ ਅਤੇ ਅਕਾਰ ਦੀ ਇਕਸੁਰਤਾ ਦੀ ਘਾਟ ਆਦਿ ਦਾ ਸਬੱਬ ਬਣੀ ਸਿੱਟੇ ਵਜੋਂ ਵਿਦਿਆਰਥੀਆਂ ਦੀ ਲਿਖਾਈ ਵਿੱਚ ਭੱਦਾਪਣ ਆ ਗਿਆ।

ਸਕੂਲਾਂ ਵਿੱਚ ਜਿਹੜੇ ਅਧਿਆਪਕਾਂ ਦੀ ਲਿਖਾਈ ਸੁੰਦਰ ਹੈ,ਉਹ ਆਪਣੇ ਵਿਦਿਆਰਥੀਆਂ ਤੋਂ ਵੀ ਸੁੰਦਰ ਲਿਖਾਈ ਦੀ ਆਸ ਕਰਦੇ ਹੋਏ ਉੰਨ੍ਹਾਂ ਨੂੰ ਸਿਆਹੀ ਵਾਲੇ , ਜੈੱਲ ਪੈਨਾਂ ਜਾਂ ਕਲਮਾਂ ਨਾਲ ਇਸ ਲਈ ਲਿਖਣ ਵਾਸਤੇ ਪ੍ਰੇਰਦੇ ਹਨ ਕਿਉਕਿ ਇਹ ਬਾਲ ਪੁਆਇੰਟ ਪੈੱਨਾਂ ਦੀ ਤੁਲਨਾ ਵਿੱਚ ਥੋੜ੍ਹਾ ਸਹਿਜ ਨਾਲ ਚੱਲਦੇ/ਲਿਖਦੇ ਹਨ ਕਿਓ ਜੋ ਲਿਖਾਈ ਦੀ ਸੁੰਦਰਤਾ ਵਾਸਤੇ ਹੱਥਾਂ ਦੀਆਂ ਉਂਗਲੀਆ ਵਿੱਚ ਸਹਿਜ ਦਾ ਹੋਣਾ ਪਹਿਲੀ ਸ਼ਰਤ ਹੈ।

ਸਰਕਾਰੀ ਸਕੂਲਾਂ ਦੇ ਕਈ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਮੁਢਲੇ ਪੱਧਰ ਤੋਂ ਹੀ iਲ਼ਖਾਈ ਦੇ ਸੁਧਾਰ ਹਿੱਤ ਅਭਿਆਸ ਕਾਪੀਆਂ ਲਗਵਾਈਆਂ ਜਾਂਦੀਆਂ ਹਨ ਜਿੰਨ੍ਹਾਂ ਵਿੱਚ ਲਿਪੀਆਂ ਦੇ ਅੱਖਰਾਂ ਦੀ ਬਣਾਵਟ ਦੇ ਅਨੁਸਾਰ ਨਿਰੰਤਰ ਅਭਿਆਸ ਕਰਵਾ ਕੇ ਉੰਨ੍ਹਾਂ ਨੂੰ ਸੁੰਦਰ ਜਾਂ ਕਰਸਿਵ ਲਿਖਾਈ ਲਿਖਣ ਵਾਸਤੇ ਤਿਆਰ ਕੀਤਾ ਜਾਂਦਾ ਹੈ ਜਦਕਿ ਵਿਭਾਗ ਵੱਲੋਂ ਕੋਈ ਠੋਸ ਨੀਤੀ,ਅਗਵਾਈ , ਖਾਸ ਦਿਨ ਜਾਂ ਪੀਰੀਅਡ ਆਦਿ ਸੁੰਦਰ ਲਿਖਾਈ ਵਾਸਤੇ ਮੁਕੱਰਰ ਨਹੀਂ ਹਨ।

ਵਿਦਿਆਰਥੀਆਂ ਵਿੱਚ ਸੁੰਦਰ ਲਿਖਾਈ ਦੀ ਕਲਾ ਨੂੰ ਵਿਕਸਿਤ ਕਰਨ ਵਾਸਤੇ ਮਾਪਿਆਂ ਤੋਂ ਵੀ ਵਧੇਰੇ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦਾ ਸੰਜੀਦਾ ਹੋਣਾ ਜਰੂਰੀ ਹੈ।ਵਿਦਿਆਰਥੀਆਂ ਵਿੱਚ ਲਗਾਤਾਰ ਪ੍ਰੇਰਨਾ,ਨਿਰੰਤਰ ਅਭਿਆਸ,ਸਕੂਲ਼ਾਂ ਵਿੱਚ ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ, ਸੁੰਦਰ ਲਿਖਾਈ ਵਾਲੇ ਵਿਦਿਆਰਥੀਆਂ ਦਾ ਸਵੇਰ ਦੀਆਂ ਸਭਾਵਾਂ ਤੋਂ ਬਿਨਾਂ ਹੋਰ ਪ੍ਰੋਗਰਾਮਾਂ ਵਿੱਚ ਵਿਸ਼ੇਸ ਸਨਮਾਨ ,ਸਕੂਲਾਂ ਵਿੱਚ ਘਰ ਦੇ ਕੰੰਮ ਵਾਸਤੇ ਸਾਰੇ ਵਿਦਿਆਰਥੀਆਂ ਵਾਸਤੇ ਸਿਆਹੀ ਵਾਲੇ ਜਾਂ ਜੈੱਲ ਪੈੱਨ ਦੀ ਵਰਤੋਂ ਲਾਜਮੀ ਕਰਨਾ ਆਦਿ ਸਕੂਲ ਪੱਧਰ ਤੇ ਚੁੱਕੇ ਜਾਣ ਵਾਲੇ ਸਾਕਾਰਤਮਕ ਕਦਮ ਹੋ ਸਕਦੇ ਹਨ।

ਜਦਕਿ ਸਿੱਖਿਆ ਵਿਭਾਗ ਜਾਂ ਸਰਕਾਰ ਪੱਧਰ ਤੇ ਮਹਿਕਮੇ ਵੱਲੋਂ ਸੁੰਦਰ ਲਿਖਾਈ ਵਾਲੇ ਵਿਦਿਆਰਥੀਆਂ ਵਾਸਤੇ ਸਕੂਲ ਪੱਧਰ ਤੇ ਪ੍ਰਸੰਸਾ ਪੱਤਰ/ਇਨਾਮਾਂ ਦੀ ਪ੍ਰੰਪਰਾ ਨੂੰ ਸ਼ੁਰੂ ਕਰਦਿਆਂ ਹਰੇਕ ਸਕੂਲ ਦੀ ਸ਼ਮੂਲੀਅਤ ਨੂੰ ਲਾਜਮੀ ਕਰਨਾ,ਵਿਦਿਆਰਥੀਆਂ ਵਾਸਤੇ ਸਲਾਨਾ ਬੋਰਡ ਦੀ ਪ੍ਰੀਖਿਆਵਾਂ ਵਿੱਚ ਸੁੰਦਰ ਲਿਖਾਈ ਵਾਸਤੇ ਵੱਖਰੇ /ਵਾਧੂ ਅੰਕ ਦੇਣ ਦੀ ਨੀਤੀ ਤੇ ਵਿਚਾਰ ਕਰਨਾ,ਨਿਰੀਖਣ ਟੀਮਾਂ ਵੱਲੋਂ ਆਪਣੇ ਨਿਰੀਖਣਾਂ ਵਿੱਚ ਸੁੰਦਰ ਲਿਖਾਈ ਵਾਲੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਰਿਪੋਰਟ ਮਹਿਕਮੇ ਨੂੰ ਭੇਜਣਾ,ਸੁੰਦਰ ਲਿਖਾਈ ਦੀ ਕਲਾ ਨੂੰ ਪ੍ਰਫੁਲਿਤ ਕਰਨ ਵਾਸਤੇ ਅਧਿਆਪਕਾਂ ਦੇ ਸੈਮੀਨਾਰਾ/ਟਰੇਨਿੰਗਾਂ/ਵਰਕਸ਼ਾਪਾਂ ਆਦਿ ਦਾ ਆਯੋਜਨ,ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰੇਕ ਵਰ੍ਹੇ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿੱਚ ਹਰੇਕ ਸਕੂਲ਼ ਨੂੰ ਹੇਠਲੇ ਪੱਧਰ ਤੋਂ ਇਸ ਵਿੱਚ ਲਾਜਮੀ ਹਿੱਸਾ ਲੈਣ ਵਾਸਤੇ ਪਾਬੰਦ ਕਰਨਾ ਅਤੇ “ਸੁੰਦਰ ਲਿਖਾਈ ਮੁਹਿੰਮ”ਦਾ ਸਰਕਾਰੀ ਸਕੂਲਾਂ ਵਿੱਚ ਅਗਾਜ ਕਰਨਾ ਆਦਿ ਕੁਝ ਜਰੂਰੀ ਉਪਰਾਲੇ ਸਰਕਾਰੀ ਸਕੂਲ਼ਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਸੁੰਦਰ iਲ਼ਖਾਈ ਲਿਖਣ ਦੀ ਕਲਾ ਨੂੰ ਵਿਕਸਿਤ ਕਰਨ ਵਿੱਚ ਕਾਰਗਰ ਸਿੱਧ ਹੋ ਸਕਦੇ ਹਨ।

ਮਾ: ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਾਡੇ ਅਧਿਆਪਕ ਮਹਾਨ”
Next articleਲੁਧਿਆਣਾ ’ਚ ਹਥਿਆਰਬੰਦ 3 ਲੁਟੇਰਿਆਂ ਵੱਲੋਂ ਮੁਥੂਟ ਫਾਇਨਾਂਸ ’ਚ ਡਾਕੇ ਦੀ ਕੋਸ਼ਿਸ਼: ਮੁਕਾਬਲੇ ’ਚ ਇਕ ਲੁਟੇਰਾ ਹਲਾਕ, ਦੂਜਾ ਕਾਬੂ ਤੇ ਤੀਜਾ ਫ਼ਰਾਰ