‘ਬਾਦਸ਼ਾਹ’ ਦਾ ਪੁੱਤ ਆਰੀਅਨ ਜੇਲ੍ਹ ’ਚੋ ਰਿਹਾਅ ਹੋ ਕੇ ‘ਮੰਨਤ’ ਪੁੱਜਿਆ

Aryan khan

ਮੁੰਬਈ, (ਸਮਾਜ ਵੀਕਲੀ):  ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ ਗ੍ਰਿਫਤਾਰ ਆਰੀਅਨ ਖਾਨ 22 ਦਿਨਾਂ ਬਾਅਦ ਅੱਜ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚੋਂ ਰਿਹਾਅ ਹੋ ਕੇ ਬਾਂਦਰਾ ਸਥਿਤ ਆਪਣੇ ਘਰ ‘ਮੰਨਤ’ ਪਹੁੰਚ ਗਿਆ। ਅਭਿਨੇਤਾ ਸ਼ਾਹਰੁਖ ਖਾਨ ਦਾ ਪੁੱਤ ਆਰੀਅਨ ਸਵੇਰੇ 11 ਵਜੇ ਤੋਂ ਤੁਰੰਤ ਬਾਅਦ ਜੇਲ ਤੋਂ ਬਾਹਰ ਆਇਆ। ਇੱਕ ਦਿਨ ਪਹਿਲਾਂ ਵਿਸ਼ੇਸ਼ ਅਦਾਲਤ ਨੇ ਉਸ ਦੀ ਰਿਹਾਈ ਲਈ ਮੀਮੋ ਜਾਰੀ ਕੀਤਾ ਸੀ। ਜੇਲ੍ਹ ਤੋਂ ਬਾਹਰ ਨਿਕਲਦੇ ਹੀ ਉਹ ਉੱਥੇ ਪਹਿਲਾਂ ਤੋਂ ਖੜ੍ਹੀ ਕਾਰ ‘ਚ ਬੈਠ ਕੇ 12 ਕਿਲੋਮੀਟਰ ਦੂਰ ਬਾਂਦਰਾ ਸਥਿਤ ਆਪਣੇ ਬੰਗਲੇ ‘ਮੰਨਤ’ ਲਈ ਰਵਾਨਾ ਹੋ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ
Next articleਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦੇ ਸੀਨੀਅਰ ਨੇਤਾ ਗੁਰਮੁਖ ਸਿੰਘ ਬਾਲੀ ਦਾ ਦੇਹਾਂਤ