ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ’ਤੇ ਤਿੰਨ ਜੁਲਾਈ ਤੱਕ ਰੋਕ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਲੱਖਾ ਸਿਧਾਣਾ ਦੇ ਮਾਮਲੇ ਵਿਚ ਐਫਆਈਆਰ ਨੰਬਰ 96/2021 ਦੀ ਅੱਜ ਤੀਸ ਹਜ਼ਾਰੀ  ਸੈਸ਼ਨ ਅਦਾਲਤ ਵਿਚ ਸੁਣਵਾਈ ਹੋਈ। ਵਧੀਕ ਸੈਸ਼ਨ ਜੱਜ ਨੇ ਇਸ ਮਾਮਲੇ ਦੀ ਅਗਲੀ ਤਾਰੀਕ 3 ਜੁਲਾਈ ਤੈਅ ਕੀਤੀ ਹੈ ਤੇ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਹੈ ਕਿ ਲੱਖਾ ਸਿਧਾਣਾ ਨੂੰ ਉੱਦੋਂ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਵੇ।

ਇੱਥੇ ਸੀਨੀਅਰ ਵਕੀਲ ਰਾਮੇਸ਼ ਗੁਪਤਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈੱਲ ਦੇ ਵਕੀਲ ਜਸਪ੍ਰੀਤ ਰਾਏ, ਜਸਦੀਪ ਢਿੱਲੋਂ ਤੇ ਵਰਿੰਦਰ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੱਜ ਨੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ’ਤੇ ਅਗਲੀ ਪੇਸ਼ੀ ਤੱਕ ਰੋਕ ਲਗਾ ਦਿੱਤੀ ਹੈ। ਵਕੀਲ ਨੇ ਦਲੀਲ ਦਿੱਤੀ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਘਟਨਾਕ੍ਰਮ ਵਾਪਰਨ ਵੇਲੇ ਲੱਖਾ ਸਿਧਾਣਾ ਉੱਥੇ ਮੌਜੂਦ ਨਹੀਂ ਸੀ। ਇਹ ਗੱਲ ਦਿੱਲੀ ਪੁਲੀਸ ਨੇ ਵੀ ਪ੍ਰਵਾਨ ਕੀਤੀ ਹੈ ਕਿ ਲੱਖਾ ਸਿਧਾਣਾ 26 ਜਨਵਰੀ ਨੁੰ ਲਾਲ ਕਿਲ੍ਹੇ ਵਿਚ ਦਾਖਲ ਨਹੀਂ ਹੋਇਆ।

ਅਦਾਲਤ ਨੇ ਅਗਲੀ ਪੇਸ਼ੀ 3 ਜੁਲਾਈ ਲਈ ਨਿਰਧਾਰਿਤ ਕੀਤੀ ਹੈ ਤੇ ਪੁਲੀਸ ਨੂੰ ਹਦਾਇਤ ਕੀਤੀ ਹੈ ਕਿ ਇਸ ਤਾਰੀਕ ਤੱਕ ਉਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘ਅਸੀਂ ਸਿਰਫ਼ ਜ਼ਮਾਨਤਾਂ ਲੈਣ ਜਾਂ ਪੇਸ਼ਗੀ ਜ਼ਮਾਨਤਾਂ ਲੈਣ ਤੱਕ ਸੀਮਤ ਨਹੀਂ ਰਹਾਂਗੇ ਬਲਕਿ ਇਨ੍ਹਾਂ ਸਾਰੇ ਕੇਸਾਂ ਵਿਚ ਨੌਜਵਾਨਾਂ ਨੂੰ ਬਾਇੱਜ਼ਤ ਬਰੀ ਕਰਵਾ ਕੇ ਛੱਡਾਂਗੇ।’ ਸਿਧਾਣਾ ਨੇ ਪਹਿਲਾਂ ਗਣਤੰਤਰ ਦਿਵਸ ਦੀ ਹਿੰਸਾ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰ ਦੇ ਸੱਤ ਜੀਅ ਗੁਆ ਚੁੱਕੀ ਅਮਨਦੀਪ ਨੇ ਮੰਗੀ ਤਰਸ ਦੇ ਆਧਾਰ ’ਤੇ ਨੌਕਰੀ
Next articleਕਿਸਾਨਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰ ਰਿਹੈ ਕੇਂਦਰ: ਚੜੂਨੀ