ਬਹੁਤ ਕਾਮਯਾਬ ਰਿਹਾ ਸਨਮਾਨ ਸਮਾਰੋਹ

(ਸਮਾਜ ਵੀਕਲੀ) : ਪੰਜਾਬੀ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਬਹੁਤ ਕਾਮਯਾਬ ਰਿਹਾ।ਇਹ ਸਮਾਗਮ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਡਵੋਕੇਟ ਸ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਐੱਸਜੀਪੀਸੀ ਸਨ। ਪ੍ਰੋਗਰਾਮ ਸਵੇਰੇ 11:30 ਸ਼ੁਰੂ ਹੋਇਆ ਅਤੇ ਬਾਅਦ ਦੁਪਹਿਰ 3:30 ਸਮਾਪਤ ਹੋਇਆ।

ਸਮਾਗਮ ਦੀ ਸ਼ੁਰੂਆਤ ਸਮਾਂ ਰੋਸ਼ਨ ਕਰਨ ਅਤੇ ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਨਾਲ ਹੋਈ। ਮੈਡਮ ਕਿਰਨਜੀਤ ਕੌਰ ਧਾਮੀ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ। ਜਗਤ ਪੰਜਾਬੀ ਸਭਾ ਦੀਆਂ ਗਤੀਵਿਧੀਆਂ ਦੀ ਡਾਕੂਮੈਂਟਰੀ ਫਿਲਮ ਵਿਖਾਈ ਗਈ।ਡਾ ਅਜੈਬ ਸਿੰਘ ਚੱਠਾ ਜੀ ਚੇਅਰਮੈਨ ਜਗਤ ਪੰਜਾਬੀ ਸਭਾ ਨੇ ਆਪਣੇ ਭਾਸ਼ਣ ਵਿੱਚ ਅੱਜ ਸਮਾਗਮ ਬਾਰੇ ਜਾਣਕਾਰੀ ਦਿੱਤੀ ਅਤੇ ਨੈਤਿਕਤਾ ਦੀ ਕਿਤਾਬ ਤੇ ਕਾਇਦਾ-ਏ-ਨੂਰ ਬਾਰੇ ਦੱਸਿਆ।

ਹੁਸ਼ਿਆਰਪੁਰ ਦੀਆਂ ਸਿਰਮੌਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸੰਤ ਤੇਜਾ ਸਿੰਘ ਐਮ.ਏ, ਬਾਬਾ ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਥਿਆੜਾ ਐਸ.ਐਸ.ਪੀ., ਮਨਜੀਤ ਕੌਰ ਐਸ.ਪੀ., ਪ੍ਰਿ ਬੇਅੰਤ ਕੌਰ ਸਾਹੀ, ਬਹਾਦਰ ਸਿੰਘ ਸੁਨੇਤ, ਪ੍ਰਿ ਕਰਨਜੀਤ ਕੌਰ ਬਰਾੜ, ਡਾ ਮਨਿੰਦਰ ਕੌਰ, ਪ੍ਰਿ ਕਿਰਪਾਲ ਕੌਰ, ਪ੍ਰਿ ਸੁਰਜੀਤ ਕੌਰ ਬਾਜਵਾ, ਲਖਵਿੰਦਰ ਕੌਰ, ਮੁਕੇਸ਼ ਵਰਮਾ, ਪੂਰਨ ਸਿੰਘ, ਪਰਮਜੀਤ ਕੌਰ ਸੁੱਚਾ ਆਦਿ ਸ਼ਾਮਲ ਸਨ।

ਸਕੂਲ ਦੇ ਵਿਦਿਆਰਥੀਆਂ ਵੱਲੋਂ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੀਤਾ ਖੰਨਾ ਅਤੇ ਰਾਜਵੀਰ ਜੱਸੜ ਨੇ ਬਹੁਤ ਵਧੀਆ ਗੀਤ ਤੇ ਗ਼ਜ਼ਲਾਂ ਸੁਣਾਈਆਂ। ਸਾਰਿਆਂ ਨੂੰ ਸਨਮਾਨ ਚਿੰਨ੍ਹ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ, ਪ੍ਰਿ ਕਰਨਪ੍ਰੀਤ ਕੌਰ ਧਾਮੀ ਅਤੇ ਸ ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ ਕਨੇਡਾ ਨੇ ਭੇਂਟ ਕੀਤੇ। ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ।

ਬਾਲ ਮਕੰਦ ਸ਼ਰਮਾ ਦੁਨੀਆਂ ਦੇ ਮਸ਼ਹੂਰ ਕਮੇਡੀਅਨ ਕਲਾਕਾਰ ਨੇ ਮਹਿਮਾਨਾਂ ਨੂੰ ਹਸਾਇਆ।ਸ ਮਹਿੰਦਰ ਸਿੰਘ ਕੈਂਥ ਸਾਬਕਾ ਡੀ. ਸੀ. ਸਾਹਿਬ ਨੇ ਵੀ ਸ਼ਿਰਕਤ ਕੀਤੀ। ਸਮਾਗਮ ਯਾਦਗਾਰੀ ਹੋ ਨਿਬੜਿਆ। ਇਹ ਨਿਊਜ਼ ਸ ਅਜੈਬ ਸਿੰਘ ਚੱਠਾ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਪ੍ਰਧਾਨ
ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ ।

 

Previous articleਕਬੱਡੀ ਚ ਫੋਰਡ 3600 ਟਰੈਕਟਰ ਜਿੱਤ ਕੇ ਪਿੰਡ ਪਰਤਣ ਤੇ ਅਲੀ ਮਹਿਲ ਕਲਾਂ ਦਾ ਸਾਨਦਾਰ ਸਵਾਗਤ….. ਪ੍ਰਧਾਨ ਗਗਨ ਸਰਾਂ
Next articleਮਾਨਯੋਗ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਨਾਲ ਮੁਲਾਕਾਤ