ਜਲੰਧਰ (ਸਮਾਜ ਵੀਕਲੀ) ਬਲਦੇਵ ਸਿੰਘ ਬੇਦੀ :- ਭਾਰਤ ਸਰਕਾਰ ਅਤੇ ਸਭਿਆਚਾਰਕ ਮੰਤਰਾਲੇ ਵਲੋਂ 67ਵਾਂ ਅਕਾਸ਼ਵਾਣੀ ਸੰਗੀਤ ਸੰਮੇਲਨ 2025 ਅਕਾਸ਼ਵਾਣੀ ਜਲੰਧਰ ‘ਚ ਬਿਤੀ ਸ਼ਾਮ 6 ਵਜੇ ਤੋਂ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨੇ ਸੰਗੀਤ ਪ੍ਰੇਮੀਆਂ ਨੂੰ ਰੂਹਾਨੀ ਅਨੁਭਵ ਪ੍ਰਦਾਨ ਕੀਤਾ। ਸ਼ਬਦ ਕੀਰਤਨ ਦੀ ਪ੍ਰਸਤੁਤੀ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਸਾਥੀਆਂ ਵੱਲੋਂ ਕੀਤੀ ਗਈ ਜਿਸ ਨੇ ਦਰਸ਼ਕਾਂ ਨੂੰ ਰੁਹਾਨੀਅਤ ਨਾਲ ਜੋੜਿਆ। ਇਸ ਤੋਂ ਇਲਾਵਾ ਪੰਜਾਬੀ ਲੋਕ ਗੀਤ ‘ਚ ਸਵ: ਗਰਮੀਤ ਬਾਵਾ ਜੀ ਦੀ ਬੇਟੀ ਗਲੋਰੀ ਬਾਵਾ ਵਲੋਂ ਇਸ ਸੰਗੀਤਕ ਸਮਾਗਮ ਨੂੰ ਆਪਣੇ ਲੋਕ ਗੀਤਾਂ ਨਾਲ ਰੰਗਤ ਬਖ਼ਸ਼ੀ। ਹਜ਼ਾਰਾਂ ਹੀ ਦਰਸ਼ਕਾਂ ਨੇ ਅਕਾਸ਼ਵਾਣੀ ਜਲੰਧਰ ਦੇ ਵਿਹੜੇ ਆਯੋਜਿਤ ਇਸ ਸੰਗੀਤ ਸੰਮੇਲਨ ਦਾ ਤਕਰੀਬਨ ਸਾਢੇ ਨੌ ਵਜੇ ਤਕ ਭਰਪੂਰ ਆਨੰਦ ਲਿਆ।
HOME ਅਕਾਸ਼ਵਾਣੀ ਸੰਗੀਤ ਸੰਮੇਲਨ 2025 ਵਲੋਂ ਜਲੰਧਰ ‘ਚ ਸੁਰਾਂ ਦੀ ਸੁਹਾਣੀ ਸ਼ਾਮ



