HOME ਮਾਲੇਰਕੋਟਲਾ ਦੇ ਸਮੁੱਚੇ ਪੱਤਰਕਾਰਾਂ ਨੇ ਸੰਗਰੂਰ ਦੇ ਪੱਤਰਕਾਰਾਂ ਨਾਲ ਡੱਟ ਕੇ ਖੜ੍ਹਨ...

ਮਾਲੇਰਕੋਟਲਾ ਦੇ ਸਮੁੱਚੇ ਪੱਤਰਕਾਰਾਂ ਨੇ ਸੰਗਰੂਰ ਦੇ ਪੱਤਰਕਾਰਾਂ ਨਾਲ ਡੱਟ ਕੇ ਖੜ੍ਹਨ ਦਾ ਕੀਤਾ ਐਲਾਨ

2

ਮਾਲੇਰਕੋਟਲਾ- (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਸੰਗਰੂਰ ਸ਼ਹਿਰ ‘ਚ ਧਰਨਾਂ ਪ੍ਰਦਰਸ਼ਨ ਦੀ ਕਵਰੇਜ਼ ਕਰ ਰਹੇ ਪੱਤਰਕਾਰਾਂ ਦੀ ਪੁਲਸ ਵੱਲੋਂ ਸ਼ਰੇਆਮ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਦੇ ਜ਼ਿਲਾ ਪ੍ਰਧਾਨ ਪੱਤਰਕਾਰ ਸ਼ਹਾਬੂਦੀਨ ਨੇ ਪੁਲਿਸ ਵੱਲੋਂ ਸੰਗਰੂਰ ਦੇ ਪੱਤਰਕਾਰਾਂ ਨਾਲ ਕੀਤੀ ਗਈ ਕਥਿਤ ਗੁੰਡਾਗਰਦੀ ਨੂੰ ਲੋਕਤੰਤਰ ਦੇ ਚੌਥੇ ਥੰਪ ਪ੍ਰੈਸ ਦੀ ਅਜ਼ਾਦੀ ‘ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਭਰ ਅੰਦਰ ਪੁਲਸ ਦਾ ਪੱਤਰਕਾਰਾਂ ਪ੍ਰਤੀ ਗੁੰਡਾਤੰਤਰ ਵੱਧਦਾ ਜਾ ਰਿਹਾ ਹੈ ਆਏ ਦਿਨ ਪੁਲਸ ਪੱਤਰਕਾਰਾਂ ਨਾਲ ਬਦਸਲੂਕੀਆਂ ਕਰਦੇ ਹੋਏ ਪੱਤਰਕਾਰਾਂ ‘ਤੇ ਝੂੱਠੇ ਪਰਚੇ ਦਰਜ ਕਰਕੇ ਪ੍ਰੈਸ ਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਜਿਸਨੂੰ ਪੰਜਾਬ ਦਾ ਪੱਤਰਕਾਰ ਭਾਈਚਾਰਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ।ਪ੍ਰਧਾਨ ਸ਼ਹਾਬੂਦੀਨ ਨੇ ਦੱਸਿਆ ਕਿ ਲੰਘੀ ਕੱਲ ਸੰਗਰੂਰ ਵਿਖੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਧਰਨਾਂ ਪ੍ਰਦਰਸ਼ਨ ਦੀ ਸ਼ਾਂਤਮਈ ਢੰਗ ਨਾਲ ਕਵਰੇਜ਼ ਕਰ ਰਹੇ ਪੱਤਰਕਾਰਾਂ ਨਾਲ ਪੁਲਸ ਨੇ ਬਦਸਲੂਕੀ ਕਰਦਿਆਂ ਇੱਕ ਪੱਤਰਕਾਰ ਕਿਰਤੀ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਫੋਨ ਵੀ ਪੁਲਸ ਨੇ ਤੋੜ ਦਿੱਤਾ।ਮੁੱਖ ਮੰਤਰੀ ਪੰਜਾਬ ਦੇ ਆਪਣੇ ਜ਼ਿਲੇ ਅੰਦਰ ਪੁਲਸ ਦਾ ਪੱਤਰਕਾਰਾਂ ਪ੍ਰਤੀ ਇਹ ਮਾੜਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ।ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਸ ਅਫਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਧਾਨ ਸ਼ਹਾਬੂਦੀਨ ਨੇ ਕਿਹਾ ਕਿ ਸੰਗਰੂਰ ਦੇ ਪੱਤਰਕਾਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਸੰਘਰਸ਼ ‘ਚ ਮਾਲੇਰਕੋਟਲਾ ਜ਼ਿਲੇ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਡੱਟ ਕੇ ਸਾਥ ਦਿੰਦੇ ਹੋਏ ਵਧ-ਚੜ੍ਹ ਕੇ ਸ਼ਮੂਲੀਅਤ ਕਰੇਗਾ।ਉਨ੍ਹਾਂ ਕਿਹਾ ਕਿ ਜੇਕਰ ਅੱਜ ਪੁਲਸ ਦੀ ਇਸ ਗੁੰਡਾਗਰਦੀ ਦੇ ਖਿਲਾਫ ਅਵਾਜ਼ ਬੁਲੰਦ ਨਾ ਕੀਤੀ ਗਈ ਤਾਂ ਪੁਲਸ ਦਾ ਇਹ ਗੁੰਡਾਤੰਤਰ ਵੱਧਦਾ ਜਾਵੇਗਾ।ਇਸ ਮੌਕੇ ਪੱਤਰਕਾਰ ਸ਼ਾਹਿਦ ਜ਼ੁਬੇਰੀ, ਮੁਨਸ਼ੀ ਫਰੂਕ ਅਹਿਮਦ, ਮੁਹੰਮਦ ਸਲੀਮ, ਦਲਜਿੰਦਰ ਸਿੰਘ ਕਲਸੀ, ਪ੍ਰਕਾਸ਼ ਸ਼ਰਮਾ, ਮੁਹੰਮਦ ਅਸਲਮ ਨਾਜ਼ ਸੁਮੰਤ ਤਲਵਾਨੀ, ਮੈਡਮ ਤਮੰਨਾ ਵਰਮਾ ਅਤੇ ਹੋਰ ਵੀ ਪੱਤਰਕਾਰ ਭਾਈਚਾਰਾ ਹਾਜ਼ਰ ਸੀ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਸ.ਸੀ/ਬੀ.ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਸਰਕਲ ਕਮੇਟੀ ਦੀ ਮਹੀਨਾਵਾਰੀ ਮੀਟਿੰਗ ਹੋਈ
Next articleਅਕਾਸ਼ਵਾਣੀ ਸੰਗੀਤ ਸੰਮੇਲਨ 2025 ਵਲੋਂ ਜਲੰਧਰ ‘ਚ ਸੁਰਾਂ ਦੀ ਸੁਹਾਣੀ ਸ਼ਾਮ