(ਸਮਾਜ ਵੀਕਲੀ)

ਪਲਾਸਟਿਕ ਥੈਲਿਆਂ ਦੀ ਜਗਾ ਕਾਗਜ਼ ਅਤੇ ਕਪੜੇ ਦੇ ਸਧਾਰਣ ਥੈਲੇ ਬਦਲ ਹੋ ਸਕਦਾ ਹੈ।ਇਸ ਦਿਸ਼ਾਂ ਵੱਲ ਅਸੀ ਅੱਗੇ ਤਾਂ ਵੱਧਦੇ ਹਾਂ ਪਰ ਮੁੜ ਕੇ ਜਲਦੀ ਅਸੀ ਵਾਪਸ ਆ ਜਾਂਦੇ ਹਾਂ।ਜਦ ਕਿ ਇਹ ਸਾਨੂੰ ਭਲੀ-ਭਾਂਤ ਪਤਾ ਹੈ ਕਿ ਇਹ ਪਲਾਸਟਿਕ ਸਾਡੀ ਸਿਹਤ ਲਈ ਹਾਨੀਕਾਰਕ ਹੈ।ਭਾਰਤ ਵਿੱਚ ਇਕ ਵਾਰ ਵਰਤਣ ਵਾਲੇ ਪਲਾਸਟਿਕ ਨੂੰ ਲੈ ਕੇ ਖੂਬ ਹੰਗਾਮਾ ਹੋ ਰਿਹਾ ਹੈ।ਪਰ ਅੱਜ ਮੈਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਦੇਖ ਰਿਹਾ ਹਾਂ ਕਿ ਕਿਸੇ ਵੀ ਸ਼ਾਪਿੰਗ ਮਾਲ ਤੇ ਤੁਹਾਨੂੰ ਪਲਾਸਟਿਕ ਦਾ ਲਿਫਾਫਾ ਨਹੀ ਮਿਲੇਗਾ।ਥੈਲਾ ਤੁਹਾਨੂੰ ਵਧੀਆਂ ਕੁਆਲਟੀ ਦਾ ਮਿਲੇਗਾ ਤੁਸੀ ਭਾਵੇ ਉਸ ਵਿੱਚ ਜਿੰਨਾਂ ਮਰਜ਼ੀ ਭਾਰ ਪਾ ਲਓ।ਅੇਸਾ ਨਹੀ ਹੈ ਕਿ ਅਸੀ ਭਾਰਤ ਵਿੱਚ ਹੀ ਆਪਣੀ ਸਿਹਤ ਪਰਤੀ ਸੁਚੇਤ ਰਹਿੰਦੇ ਹਾ ਪਰ ਕੇਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਮੈਂ ਦੇਖ ਰਿਹਾ ਹਾਂ ਇਹ ਲੋਕ ਜਿੰਨਾਂ ਆਪਣੀ ਸਿਹਤ ਪ੍ਰਤੀ ਸੁਚੇਤ ਰਹਿੰਦੇ ਹਨ ਅਸੀ ਤਾਂ ਇਹਨਾਂ ਸਾਹਮਣੇ ਕੁਝ ਵੀ ਨਹੀ ਹਾਂ।ਪਰ ਫਿਰ ਵੀ ਅਸੀ ਭਾਰਤ ਵਿੱਚ ਇਕ ਰੌਸ਼ਨੀ ਨਾਲ ਅੱਗੇ ਵੱਧ ਰਹੇ ਹਾਂ।ਨਿਸ਼ਚਿਤ ਤੌਰ ‘ਤੇ ਵੱਧ ਰਿਹਾ ਪਲਾਸਟਿਕ ਮਨੁੱਖੀ ਜੀਵਨ ਕੁਦਰਤੀ ਅਤੇ ਹੋਰ ਜੀਵਾਂ ਦੇ ਪ੍ਰਭਾਵਾਂ ਨੂੰ ਤਬਾਹ ਕਰ ਰਿਹਾ ਹੈ।ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਦਾ ਇਕ ਬਜਾਰ ਜਿਹਾ ਹੀ ਫੈਲ ਗਿਆ ਹੈ ਅਤੇ ਅੱਜ ਕੱਲ ਜੋ ਵੀ ਚਾਇਨਾ ਪ੍ਰੋਡੱਕਟ ਆ ਰਿਹਾ ਹੈ ਸੱਭ ਦਾ ਸੱਭ ਪਲਾਸਟਿਕ ਦਾ ਹੀ ਬਣਿਆ ਹੰੁਦਾ ਹੈ।ਲੋਕ ਇਸ ਤੋਂ ਮੁਨਾਫ਼ਾ ਵੀ ਕਮਾ ਰਹੇ ਹਨ ਅਤੇ ਸਰਕਾਰਾਂ ਨੂੰ ਵੀ ਕੁਝ ਨਾ ਕੁਝ ਟੈਕਸ ਦੇ ਰੂਪ ਵਿੱਚ ਦੇ ਰਹੇ ਹਨ। ਅੱਜ ਹਰ ਜਗਾ ਪਲਾਸਟਿਕ ਦੇ ਲਿਫਾਫਿਆਂ ਨੂੰ ਬੈਨ ਕੀਤਾ ਜਾ ਰਿਹਾ ਹੈ।
ਸਟੋਰਾਂ ਵਾਲਿਆਂ ਨੇ ਪਲਾਸਟਿਕ ਦੇ ਲਿਫਾਫਿਆਂ ਆਪਣੇ ਆਪਣੇ ਸਟੋਰਾਂ ਤੋਂ ਹਟਾਉਣ ਸ਼ੁਰੂ ਕਰ ਦਿੱਤਾ ਹੈ।ਪਰ ਅਸੀ ਜਾਣਦੇ ਹਾਂ ਕਿ ਅਜੇ ਇਸ ਦੇ ਬਾਰੇ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਅਜੇ ਛੋਟੇ ਦੁਕਾਨਦਾਰ ਜਾਂ ਰੇਹੜੀ ਫੜੀਆਂ ਵਾਲੇ ਇਹਨਾਂ ਲਿਫਾਫਿਆਂ ਨੂੰ ਵਰਤੋਂ ਵਿੱਚ ਲਿਆ ਰਹੇ ਹਨ।ਜੇਕਰ ਸੋਚਿਆਂ ਜਾਂਵੇ ਤਾਂ ਘੋਸ਼ਣਾ ਤਾਂ ਸਾਰੇ ਸੂਬਿਆਂ ਲਈ ਹੀ ਹੰੁਦੀ ਹੈ,ਨਾ ਕਿ ਇਕੱਲੇ ਇਕ ਸਟੋਰ ਜਾਂ ਦੁਕਾਨ ਲਈ ਇਸ ਲਈ ਸਾਨੂੰ ਸਾਰਿਆਂ ਨੂੰ ਵੀ ਹਮਲਾ ਮਾਰਨਾ ਪੈਣਾ ਹੈ।ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਸਾਰਿਆਂ ਦੀ ਵਚਨਵੱਧਤਾ ਹੈ ਕਿ ਅਸੀ ਸਾਰੇ ਇਕੱਠੇ ਹੋ ਕੇ ਇਸ ਕੰਮ ਨੂੰ ਨੇਪਰੇ ਚਾੜੀਏ। ਅੱਜ ਬਹੁਤ ਸਾਰੇ ਸਟੋਰ ਹੈ ਜੋ ਕਿ ਗ੍ਰਾਹਕ ਨੂੰ ਆਪਣੇ ਖੁਦ ਦੇ ਥੈਲੇ ਲਿਆਉਣ ਲਈ ਕਿਹਾ ਜਾਦਾ ਹੈ।ਪਰ ਜੇਕਰ ਉਹਨਾਂ ਦੇ ਕੋਲ ਥੈਲਾ ਨਹੀ ਹੈ ਤਾਂ ਉਹਨਾਂ ਸਟੋਰਾਂ ਤੋਂ ਬਾਹਰ ਨਿਕਲਦੇ ਹੀ ਤੁਹਾਨੂੰ ਥੇਲੇ ਮਿਲ ਜਾਣਗੇ।ਸਰਕਾਰਾਂ ਨੇ ਇਥੇ ਪਲਾਸਟਿਕ ਦੇ ਲਿਫਾਫੇ ਵਰਤਣ ਦੀ ਇਕ ਕੰਮ ਲਈ ਛੂਟ ਦਿੱਤੀ ਹੈ,ਤੁਸੀ ਆਪਣੇ ਘਰ ਦਾ ਕੂੜਾ-ਕਰਕਟ,ਘਰ ਦਾ ਹੋਰ ਕੋਈ ਸਮਾਨ ਜੋ ਤੁਸੀ ਕੂੜੇ ਦੇ ਡਰੰਮ ਵਿੱਚ ਸੁਟਣਾ ਚਾਹੰੁਦੇ ਹੋ ਉਥੇ ਤੁਸੀ ਪਲਾਸਟਿਕ ਦੇ ਲਿਫਾਫੇ ਵੲਤ ਸਕਦੇ ਹੋ।ਕਿਉਕਿ ਸਰਕਾਰ ਇਸ ਨੂੰ ਦੁਵਾਰਾ ਤੋਂ ਤਿਆਰ ਕਰ ਲੈਦੀ ਹੈ।ਕਿਸੇ ਵੀ ਸਟੋਰ ਜਾਂ ਕਿਸੇ ਵੀ ਦੁਕਾਨ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਸਰਕਾਰ ਵਲੋਂ ਫੜੀ ਜਾਦੀ ਹੈ,ਜਾਂ ਜੋ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਰਕਾਰ ਸਜਾ ਦੇ ਤੌਰ ਤੇ 1000 ਡਾਲਰ ਜੁਰਮਾਨਾ ਰੱਖਿਆ ਗਿਆ ਹੈ।ਹਰ ਸਟੋਰ ਤੇ ਪਲਾਸਟਿਕ ਦੇ ਲਿਫਾਫਿਆਂ ਦਾ ਬੈਨ ਹੋਣਾ ਲਿਖਣਾ ਜਰੂਰੀ ਹੈ।
ਕੁਝ ਲੋਕ ਇਸ ਦੇ ਵਿਰੋਧ ਵਿੱਚ ਵੀ ਹੋ ਸਕਦੇ ਹਨ,ਜਿਵੇ ਕਿ ਰਿਆਨ ਨੇ ਦੱਸਿਆ ਕਿ ਲੀਫ਼ ਰੈਪਿਡਸ ਇਕ ਇਹੋ ਜਿਹਾ ਭਾਈਚਾਰਾ ਹੈ ਜੋ ਵਿਨੀਪੈਗ ਤੋਂ ਲੱਗਭਗ ਸਾਢੇ ਸੱਤ ਸੌ ਕਿਲੋਮੀਟਰ ਉੱਤਰ-ਪੱਛਮ ਵੱਲ ਚਰਚਿਲ ਨਦੀ ਦੇ ਨਾਲ ਨਾਲ ਆਪਣੇ ਆਪਣੇ ਵਾਤਾਵਰਣ ‘ਤੇ ਮਾਣ ਕਰਦੇ ਹਨ।ਪਰ ਕਨੂੰਨੀ ਅਗਵਾਈ ਕਰਦੇ ਹੋਏ ਇਹ ਸੋਚਦੇ ਸਨ ਕਿ ਲੋਕਾਂ ਲਈ ਕੁਝ ਕਰਨਾ ਹੈ ਉਨਾਂ ਨੇ ਦੱਸਿਆ ਕਿ ਥੈਲੇ ਨਦੀ ਵਿੱਚ ਰੁੜਦੇ ਜਾਂਦੇ,ਅਤੇ ਸ਼ਹਿਰ ਦੇ ਆਲੇ-ਦੁਆਲੇ ਨਦੀ ਵਿੱਚ ਕੰਢਿਆ ਦੇ ਨਾਲ ਨਾਲ ਫਸ ਗਏ।ਜਦੋਂ ਲਿਫਾਫੇ ਇਕੱਠੇ ਹੋ ਫਸ ਕੇ ਜਿਆਦਾ ਹੋ ਜਾਂਦੇ ਹਨ ਤਾਂ ਫਿਰ ਪਾਣੀ ਦੇ ਚੱਲਣ ਵਿੱਚ ਰੁਕਾਵਟ ਬਣਦੇ ਹਨ।ਰੁਕਾਵਟ ਬਣਦੇ ਹਨ ਤਾਂ ਪਾਣੀ ਨਦੀ ਦੇ ਬਾਹਰ ਵੱਲ ਆਉਦਾ ਹੈ ਤਾਂ ਫਿਰ ਆਬਾਦੀ ਨੂੰ ਖਤਰਾ ਬਣ ਜਾਂਦਾ ਹੈ ਕਿਉਕਿ ਪਲਾਸਟਿਕ ਦੇ ਲਿਫਾਫੇ ਸੜਦੇ-ਗਲਦੇ ਨਹੀ।ਕੁਝ ਪਲਾਸਟਿਕ ਦੇ ਲਿਫਾਫੇ ਹਵਾ ਨਾਲ ਅੁਡ ਕੇ ਦਰੱਖਤਾਂ ਵਿੱਚ ਫਸ ਜਾਦੇ ਹਨ ਹੋ ਕਿ ਕਾਫੀ ਸਮੇ ਤੱਕ ਉਥੇ ਫਸੇ ਰਹਿੰਦੇ ਹਨ ।ਰਿਆਨ ਨੇ ਇਹ ਵੀ ਦੱਸਿਆ ਕਿ ਹਰ ਸਾਲ ਕਿੰਨੇ ਲੱਖਾ ਹੀ ਪਲਾਸਟਿਕ ਦੇ ਲਿਫਾਫੇ ਨਦੀ ਵਿੱਚ ਰੋੜੇ ਜਾਂਦੇ ਹਨ,ਕੁਝ ਪਲਾਸਟਿਕ ਦੇ ਲਿਫਾਫੇ ਲਿਆ ਕੇ ਨਦੀਆਂ ਟੋਭਿਆ ਵਿੱਚ ਸੁੱਟ ਦਿੰਦੇ ਹਨ ਤਾਂ ਉਸ ਨਦੀ ਦਾ ਕੀ ਹਾਲ ਹੰੁਦਾ ਹੋਵੇਗਾ।ਅੱਜ ਜੇ ਸਾਨੂੰ ਇਸ ਨੂੰ ਵਰਤਣ ਤੋਂ ਰੋਕਿਆਂ ਜਾਂਦਾ ਹੈ ਤਾਂ ਸਾਨੂੰ ਆਪਣੀ ਬਿਹਤਰੀ ਵਾਸਤੇ ਇਸ ਨੂੰ ਵਰਤਣ ਤੋਂ ਰੁਕ ਜਾਣਾ ਚਾਹੀਦਾ ਹੈ।ਸੁਣਿਆਂ ਹੈ ਕਿ ਸੰਨ 2006 ਵਿੱਚ ਰਿਟੇਲਰਾਂ ਨੂੰ ਗਾਹਕਾਂ ਦੁਆਰਾ ਵਰਤੇ ਗਏ ਹਰੇਕ ਪਲਾਸਟਿਕ ਦੇ ਥੈਲਿਆਂ ਦੇ ਤਿੰਨ ਸੈਟ ਜਬਰਦਸਤੀ ਦਿੱਤੇ ਜਾਦੇ ਰਹੇ ਹਨ।ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਰਕਾਰ ਸਾਫ਼-ਸਫਾਈ ਤੇ ਏਨਾਂ ਪੇਸਾ ਖਰਚ ਕਰ ਰਹੀ ਹੈ ਤੇ ਅਸੀ ਵੀ ਆਪਣਾ ਫ਼ਰਜ ਸਮਝੀਏ ਅਸੀ ਘੱਟੋ ਘੱਟ ਆਪਣੇ ਆਲੇ ਦੁਆਲੇ ਨੂੰ ਜਾਂ ਜੋ ਵੀ ਅਸੀ ਆਪਣੇ ਫਰਜਾਂ ਨੂੰ ਸਮਝਦੇ ਹੋਏ ਕਰ ਸਕਦੇ ਹਾਂ ਉਹ ਹੀ ਕਰ ਕੇ ਦਿਖਾਈਏ।
ਕੈੇਨੇਡਾ ਦੇਸ਼ ਨੇ ਟੀਚਾ ਮਿੱਥਿਆ ਹੈ ਕਿ ਸੰਨ 2030 ਤੱਕ ਪਲਾਸਟਿਕ ਦੀ ਰਹਿੰਦ ਖੂੰਹਦ ਦਾ ਖਾਤਮਾ ਕਰ ਕੇ ਕੈਨੇਡਾ ਦੇਸ਼ ਨੂੰ ਪਲਾਸਟਿਕ ਫਰੀ ਕਰਨਾ ਹੈ,ਅਤੇ ਨਾਲ ਅੱਗੇ ਤੋਂ ਪਲਾਸਟਿਕ ਦਾ ਸਮਾਨ ਲਿਫਾਫ਼ੇ ਪੂਰੀ ਤਰਾਂ ਨਾਲ ਬੰਦ ਕਰ ਦਿੱਤੇ ਗਏ ਹਨ।ਹੁਣ ਇਹ ਹੈ ਕਿ ਵਿਨੀਪੈਗ ਨੂੰ ਕੀ ਕਰਨਾ ਚਾਹੀਦਾ ਹੈ?ਵਿਨੀਪੈਗ ਨੂੰ ਵਾਰ-ਵਾਰ ਰੀਸਾਇਕਲ ਕਰਨ ਦੀ ਬਜਾਏ,ਪਲਾਸਟਿਕ ਦੇ ਲਿਫਾਫਿਆਂ ਦੀਆਂ ਫੈਕਟਰੀਆਂ ਨੂੰ ਹੀ ਬੰਦ ਕਰ ਦੇਣਾ ਚਾਹੀਦਾ ਹੈ।ਹਰ ਨਾਗਰਿਕ ਨੂੰ ਪਤਾ ਹੈ ਮੈਂ ਖਰੀਦਦਾਰੀ ਕਰਨ ਜਾਣਾ ਹੈ ਉਹ ਆਪਣਾ ਥੈਲੇ ਦਾ ਪ੍ਰਬੰਧ ਘਰ ਤੋਂ ਹੀ ਕਰਕੇ ਜਾਣਗੇ।ਕਈ ਵਾਰ ਕੋਈ ਨਾ ਕੋਈ ਆਦਮੀ ਪਲਾਸਟਿਕ ਦਾ ਥੈਲਾ ਲੈ ਵੀ ਆਉਦਾ ਹੈ ਤਾਂ ਉਸ ਨੂੰ ਇਕ ਵਾਰ ਆਪਣੇ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।ਅੱਗੋ ਤੋਂ ਉਹ ਬਿਲਕੁਲ ਵੀ ਪਲਾਸਟਿਕ ਦਾ ਥੈਲਾ ਲੈ ਕੇ ਨਹੀ ਆਏਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly