ਗਾਇਕ ਜੱਸ ਜੌਹਲ ਦਾ ਗੀਤ ‘ਪਿੰਡ ਜੱਟ ਦਾ’ ਵਰਲਡ ਵਾਈਡ ਰੀਲੀਜ਼

ਅੱਪਰਾ, ਸਮਾਜ ਵੀਕਲੀ-ਕਸਬਾ ਅੱਪਰਾ ਦੇ ਨਜ਼ਦੀਕੀ ਪਿੰਡ ਜੌਹਲਾਂ ਦੇ ਅਮਰੀਕਾ ਰਹਿੰਦੇ ਤੇ ਬਜ਼ੁਰਗ ਟਕਸਾਲੀ ਆਗੂ ਤੇ ਸਮਾਜ ਸੇਵਕ ਸੁੱਚਾ ਸਿੰਘ ਜੌਹਲ ਦੇ ਲਾਡਲੇ ਪੋਤਰੇ ਪੰਜਾਬੀ ਨੌਜਵਾਨ ਗਾਇਕ ਜੱਸ ਜੌਹਲ ਦਾ ਨਵਾਂ ਗੀਤ ‘ਪਿੰਡ ਜੱਟ ਦਾ’ ਵਰਲਡ ਵਾਈਡ ਰੀਲੀਜ਼ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਜੱਸ ਜੌਹਲ ਨੇ ਦੱਸਿਆ ਕਿ ਇਸ ਗੀਤ ਨੂੰ ਕਮਲ ਮਿਊਜ਼ਿਕ ਰਿਕਾਰਡ ਤੇ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ।

ਇਸ ਗੀਤ ਨੂੰ ਖੁਦ ਗਾਇਕ ਜੱਸ ਜੌਹਲ ਨੇ ਕਮਲਬੱਧ ਕੀਤਾ ਹੈ। ਗੀਤ ‘ਪਿੰਡ ਜੱਟ ਦਾ’ ਨੂੰ ਸੰਗੀਤਕ ਧੁਨਾਂ ਨਾਲ ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਸ਼ਿੰਗਾਰਿਆ ਹੈ, ਜਦਕਿ ਗੀਤ ਦਾ ਵੀਡੀਓ ਵੀ ਸੰਗੀਤਕਾਰ ਲੱਕੀ ਅੱਪਰਾ ਨੇ ਖੁਦ ਤਿਆਰ ਕੀਤਾ ਹੈ। ਗਾਇਕ ਜੱਸ ਜੌਹਲ ਨੇ ਆਸ ਪ੍ਰਗਟ ਕੀਤੀ ਹੈ ਕਿ ਪੰਜਾਬੀ ਗੀਤ-ਸੰਗੀਤ ਨੂੰ ਪਸੰਦ ਕਰਨ ਵਾਲੇ ਸਰੋਤੇ ਤੇ ਦਰਸ਼ਕ ਮੇਰੇ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਣਗੇ। ਗੀਤ ਦੇਰੀਲੀਜ਼ ਹੋਣ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਸ਼ੋਸ਼ਲ ਮੀਡੀਆ ਸਾਈਟਸ ’ਤੇ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਨਾਸ਼ਾਹੀ
Next articleਕੀ ਹਿੰਸਾ ਸਵੀਕਾਰਯੋਗ ਹੈ?