ਸਿਵਲ ਹਸਪਤਾਲ ਅੱਪਰਾ ਵਲੋਂ ਜੱਜਾ ਖੁਰਦ ਵਿਖੇ ਜਾਗਰੂਕਤਾ ਕੈਂਪ ਆਯੋਜਿਤ

ਜਲੰਧਰ, ਅੱਪਰਾ (ਜੱਸੀ)-ਸਿਵਲ ਸਰਜਨ ਜਲੰਧਰ ਡਾ. ਰਮਨ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਮੈਡਮ ਭੁਪਿੰਦਰ ਕੌਰ ਦੀ ਅਗਵਾਈ ਹੇਠ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਵਲੋਂ ਜੱਜਾ ਖੁਰਦ ਵਿਖੇ ਮੌਸਮੀ ਬਿਮਾਰੀਆਂ ਜਿਵੇਂ ਡੇਂਗੂ ਬੁਖਾਰ, ਮਲੇਰੀਆਂ ਤੇ ਚਿਕਨਗੁਨੀਆ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਹੈਲਥ ਸੁਪਰਵਾਈਜ਼ਰ ਗੁਰਨੇਕ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਸਮ ਦੌਰਾਨ ਹਰ ਵਿਅਕਤੀ ਨੂੰ ਸਫਾਈ ਤੇ ਖਾਣ ਪੀਣ ਵੱਲ ਧਿਆਨ ਦੇਣ ਦੀ ਜਰੂਰਤ ਹੈ ਤੇ ਸਾਦਾ ਖਾਣਾ ਤੇ ਘਰ ’ਚ ਪੱਕਿਆ ਖਾਣਾ ਹੀ ਖਾਣਾ ਚਾਹੀਦਾ ਹੈ। ਇਸ ਮੌਕੇ ਗਗਨਦੀਪ ਕੌਰ ਸੀ. ਐੱਚ ਓ, ਮੈਡਮ ਹਿਨਾ ਸ਼ਰਮਾ ਏ. ਐੱਨ. ਐੱਮ, ਰਾਜਬੀਰ ਆਸ਼ਾ ਫੈਸੀਲੀਟੇਟਰ, ਮਨਜੀਤ ਕੌਰ, ਸੁਨੀਤਾ ਰਾਣੀ, ਬਲਵੀਰ ਕੌਰ, ਗੁਰਮੀਤ ਕੌਰ, ਸੋਰਜ ਰਾਣੀ ਆਸ਼ਾ ਵਰਕਰਜ਼ ਵੀ ਹਾਜ਼ਰ ਸਨ।

Previous articleਪੱਕੇ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਨੇ ਮਾਨ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕੀਤਾ-ਵਿਨੋਦ ਕੁਮਾਰ ਅੱਪਰਾ
Next articleਪਰਾਈ ਧਰਤੀ ਪਰਾਏ ਲੋਕ (ਵਿਨੀਪੈਗ ਸ਼ਹਿਰ ਵਿੱਚ ਪਲਾਸਟਿਕ ਬੰਦ)