ਐਡਵੋਕੇਟ ਬਲਵਿਦਰ ਕੁਮਾਰ ਨੇ ਜਲੰਧਰ ਲੋਕਸਭਾ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਕੀਤਾ ਧੰਨਵਾਦ

ਲੋਕ ਹਿੱਤਾਂ ਦੀ ਲੜਾਈ ਲੜਾਂਗੇ

ਨਤੀਜੇ ਉਮੀਦ ਮੁਤਾਬਕ ਨਹੀਂ, ਵੋਟਿੰਗ ਮਸ਼ੀਨਾਂ ’ਤੇ ਵੀ ਸੰਦੇਹ

ਜਲੰਧਰ (ਸਮਾਜ ਵੀਕਲੀ)  ਬਸਪਾ ਦੀ ਲੋਕਸਭਾ ਜਲੰਧਰ ਦੀ ਮੀਟਿੰਗ ਪਾਰਟੀ ਸੂਬਾ ਦਫਤਰ ਵਿਖੇ ਕੀਤੀ ਗਈ। ਇਸ ਦੌਰਾਨ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਲੋਕਸਭਾ ਦੀ ਸਾਰੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ਲੋਕਸਭਾ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਨੇ ਇੱਕਜੁਟਤਾ ਦੇ ਨਾਲ ਬੇਮਿਸਾਲ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ, ਪਰ ਬਸਪਾ ਨੇ ਦੂਜੀਆਂ ਪਾਰਟੀਆਂ ਨੂੰ ਸਖਤ ਟੱਕਰ ਦਿੱਤੀ ਹੈ। ਬਸਪਾ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਨੇ ਨੀਤੀਆਂ ਦੇ ਆਧਾਰ ’ਤੇ ਚੋਣ ਲੜੀ, ਜਦਕਿ ਕਾਂਗਰਸ, ਭਾਜਪਾ ਤੇ ਆਪ ਨੇ ਪੂਰੇ ਧਨ-ਬਲ ਦੇ ਸਹਾਰੇ ਇਹ ਚੋਣ ਲੜੀ। ਇਨ੍ਹਾਂ ਪਾਰਟੀਆਂ ਵੱਲੋਂ ਬਹੁਤ ਵੱਡੇ ਪੱਧਰ ’ਤੇ ਨਸ਼ਾ ਚੋਣਾਂ ’ਚ ਵਰਤਿਆ ਗਿਆ ਤੇ ਇਸੇ ਤਰ੍ਹਾਂ ਹੀ ਵੋਟਾਂ ਦੀ ਖਰੀਦੋ ਫਰੋਖਤ ਲਈ ਹਰ ਤਰ੍ਹਾਂ ਦੇ ਹੱਥਕੰਡੇ ਦੀ ਵਰਤੋਂ ਕੀਤੀ ਗਈ। ਦੂਜੇ ਪਾਸੇ ਬਸਪਾ ਨੇ ਸਿਰਫ ਆਪਣੇ ਵਿਚਾਰਾਂ ਤੇ ਵਰਕਰਾਂ ਦੀ ਮਿਹਨਤ ਦੇ ਦਮ ’ਤੇ ਚੋਣ ਲੜੀ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਹ ਚੋਣ ਨਤੀਜੇ ਉਨ੍ਹਾਂ ਵੱਲੋਂ ਪ੍ਰਵਾਨਤ ਨਹੀਂ ਕੀਤੇ ਜਾ ਸਕਦੇ, ਕਿਉਂਕਿ ਉਨ੍ਹਾਂ ਨੂੰ ਵੋਟਿੰਗ ਮਸ਼ੀਨਾਂ ’ਤੇ ਵੀ ਸੰਦੇਹ ਹੈ। ਜਲੰਧਰ ਲੋਕਸਭਾ ’ਚੋਂ ਕਾਫੀ ਜਗ੍ਹਾ ਇਸ ਸਬੰਧੀ ਮਾਮਲੇ ਸਾਹਮਣੇ ਆਏ ਹਨ, ਜਿੱਥੇ ਵਰਕਰਾਂ ਵੱਲੋਂ ਬਹੁਤ ਉਤਸ਼ਾਹ ਨਾਲ ਵੱਡੇ ਪੱਧਰ ’ਤੇ ਵੋਟ ਬਸਪਾ ਦੇ ਹੱਕ ’ਚ ਭੁਗਤਾਏ ਗਏ, ਪਰ ਵੋਟਾਂ ਉਨੀਆਂ ਹੀ ਘੱਟ ਨਿੱਕਲੀਆਂ। ਉਨ੍ਹਾਂ ਕਿਹਾ ਕਿ ਸਾਰੀ ਲੀਡਰਸ਼ਿਪ ਤੇ ਵਰਕਰ ਪੂਰੇ ਉਤਸ਼ਾਹ ’ਚ ਹਨ ਤੇ ਲੋਕ ਹਿੱਤਾਂ ਦੀ ਲੜਾਈ ਪੂਰੀ ਲੋਕਸਭਾ ’ਚ ਹੋਰ ਤਕੜੇ ਹੋ ਕੇ ਲੜਨਗੇ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲੋਕਸਭਾ ਪੱਧਰ ਤੋਂ ਬਾਅਦ ਹਰ ਵਿਧਾਨਸਭਾ ਹਲਕੇ ’ਚ ਜਾ ਕੇ ਉਨ੍ਹਾਂ ਵੱਲੋਂ ਵਰਕਰਾਂ ਦਾ ਧੰਨਵਾਦ ਕੀਤਾ ਜਾਵੇਗਾ। ਇਸ ਮੌਕੇ ’ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਸਕੱਤਰ ਇੰਜ ਜਸਵੰਤ ਰਾਏ, ਪਰਮਜੀਤ ਮੱਲ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ ਤੇ ਬਲਵਿੰਦਰ ਰਲ੍ਹ, ਦੇਵ ਰਾਜ ਸੁਮਨ, ਮਾਸਟਰ ਹਰਜਿੰਦਰ, ਪਾਲਾ ਜਮਸ਼ੇਰ, ਸ਼ਾਦੀ ਲਾਲ ਬੱਲਾਂ, ਸਲਵਿੰਦਰ ਕੁਮਾਰ, ਕੇਵਲ ਭੱਟੀ, ਹੈਪੋ ਢਿਲਵਾਂ, ਦਵਿੰਦਰ ਗੋਗਾ, ਹਰਮੇਸ਼ ਖੁਰਲਾ ਕਿੰਗਰਾ, ਗੋਲਡੀ ਬੋਲੀਨਾ, ਧੁੰਨਾ ਫਿਲੌਰ, ਹੰਸ ਰਾਜ ਸਿੱਧੂ, ਮਿੰਟੀ ਨਕੋਦਰ, ਮਲਕੀਤ ਚੁੰਬਰ, ਕਮਲ ਬਾਦਸ਼ਾਹਪੁਰ, ਪਾਲੀ ਹੁਸੈਨਪੁਰ, ਜੱਸੀ ਤਾਜਪੁਰ, ਬਾਬੂ ਮੁੰਨੀ ਲਾਲ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ ..ਤੇ ਹੁਣ ਪੰਜਾਬ ਦੀ ਵਾਰੀ ਹੈ!
Next articleਵੱਡਾ ਹਾਦਸਾ: ਸਤਲੁਜ ਦਰਿਆ ‘ਚ ਨਹਾਉਣ ਗਏ 6 ਦੋਸਤ, ਇਕ-ਦੂਜੇ ਨੂੰ ਬਚਾਉਂਦੇ ਹੋਏ ਵਹਿ ਗਏ 4 ਨੌਜਵਾਨ