HOME ਕਵਿਤਾਵਾਂ

ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਆਮ ਖ਼ਾਸ ਦਾ ਫ਼ਰਕ
———————–
ਕੁੱਝ ਬਾਬਿਆਂ ਨੇ ਯੋਗ ਵੇਚ ‘ਤਾ
ਕੁੱਝ ਆਗੂਆਂ ਨੇ ਧਰਮ ।
ਕੁੱਝ ਨੇਤਾ ਕਰ ਗਏ ਦਲਾਲੀ
ਰੱਤਾ ਨਾ ਕੀਤੀ ਸ਼ਰਮ ।
ਕਈ ਬਦਲਾਅ ਦਾ ਨਾਅਰਾ ਦੇ ਕੇ
ਬਣ ਗਏ ਆਮ ਤੋਂ ਖ਼ਾਸ ;
ਪਰ ਲੋਕ ਆਮ ਦੇ ਆਮ ਰਹਿ ਗਏ
ਕਹਿਣ ਫੁੱਟ ਗਏ ਕਰਮ ।

ਮੁੰਡਿਆ ਵੇ ਹਾਣਦਿਆ
————————-
ਤੇਰੇ ਵਾਂਗ ਸਾਡਾ ਵੀ ਜੇ ਪਿਓ ਪਟਵਾਰੀ ਹੁੰਦਾ ,
ਪਰਸ ‘ਚ ਨੋਟ ਹੁੰਦੇ ਕੁੜੀਆਂ ‘ਚ ਟੌਅਰ ਹੁੰਦੀ ।
ਜਿਵੇਂ ਤੇਰੀ ਗੱਲ ‘ਤੇ ਹੈ ਮੁੰਡਿਆਂ ‘ਚ ਗੌਰ ਹੁੰਦੀ ,
ਕੁੜੀਆਂ ‘ਚ ਓਵੇਂ ਸਾਡੀ ਗੱਲ ‘ਤੇ ਵੀ ਗੌਰ ਹੁੰਦੀ ।
ਐਪਰ ਇੱਕ ਗੱਲ ਚੰਗੀ ਆਈ ਟੌਪ ਕਰਦੀ ਮੈਂ ,
ਪਹਿਲੀ ਤੋਂ ਹੀ ਹੁਣ ਤੱਕ ਸਾਰੀਆਂ ਜਮਾਤਾਂ ਵਿੱਚੋਂ ;
ਮੈਨੂੰ ਵੀ ਜੇ ਮਾਪੇ ਦਿੰਦੇ ਹੁੰਦੇ ਖੁੱਲ੍ਹਾ ਖ਼ਰਚਾ ਤਾਂ ,
ਤੇਰੇ ਵਾਂਗ ਮੈਂ ਵੀ ਫੇਲ੍ਹ ਹੋ ਕੇ ਡੌਰ ਭੌਰ ਹੁੰਦੀ ।

ਜੱਟ ਦਾ ਸਵਰਾਜ 855
————————-
ਜੱਟਾਂ ਦੇ ਵਿੱਚ ਭੈੜੀਆਂ ਰੀਤਾਂ ,
ਪੈ ‘ਗੀਆਂ ਰੀਸ ਰਿਵਾਜ ਦੀਆਂ ।
ਮੂਲ਼ ਦੀ ਗੱਲ ਤਾਂ ਰਹਿ ਗਈ ਦੂਰ ,
ਨਾ ਕਿਸ਼ਤਾਂ ਮੁੜਨ ਵਿਆਜ਼ ਦੀਆਂ ।
ਜੱਟੀ ਜੱਟ ਤੋਂ ਵੀ ਵਧ ਕੇ ਖ਼ੁਸ਼ ਹੈ ,
ਬੱਸ ਇੱਕ ਐਨੀ ਹੀ ਗੱਲ‌ ਤੋਂ ;
ਕਿ ਗੱਲਾਂ ਹੋਣ ਰੰਚਣਾਂ ਪਿੰਡ ਵਿੱਚ ,
ਲਾਲ ਰੰਗ ਦੇ ਸਵਰਾਜ ਦੀਆਂ ।

ਸਿਰਫ਼ ਇੱਕ ਦਿਨ ?
———————-
ਸੁਣਿਆਂ ਹੈ ਅੱਜ ਮਾਂ ਦਿਵਸ ਹੈ ।
ਗੂੜ੍ਹੀ ਸੰਘਣੀ ਛਾਂ ਦਿਵਸ ਹੈ ।
ਮਾਂ ਦਾ ਤਾਂ ਪਰ ਹਰ ਦਿਨ ਹੁੰਦੈ ;
ਮੇਰੇ ਲਈ ਜਿੰਦ ਜਾਂ ਦਿਵਸ ਹੈ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਮੇਲਾ ਐਡੀਲੇਡ ਦਾ ਵਿੱਚ ਵਾੱਲੀਬਾਲ ਦੇ ਮੈਚਾਂ ਕਰਕੇ ਭਾਰੀ ਰੌਣਕਾਂ ਲੱਗੀਆਂ ਚੋਟੀ ਦੇ ਮੁਕਾਬਲੇ-ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ।
Next articleਅਕਾਲੀ ਦਲ ਨੂੰ ਵੱਡਾ ਝਟਕਾ ਪਿੰਡ ਪੈਂਸਰਾ ਤੋਂ ਯੂਥ ਆਗੂ ਪਰਮਿੰਦਰ ਸਿੰਘ ਸਾਥੀਆਂ ਸਮੇਤ ਆਪ ਵਿਚ ਸ਼ਾਮਿਲ