ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਦਰਸ਼ ਸੋਸ਼ਲ ਵੈਲਫ਼ੇਅਰ ਸੁਸਾਇਟੀ ਪੰਜਾਬ ਵਲੋ ਅੱਜ 15 ਸਤੰਬਰ 2024 ਨੂੰ ਆਪਣੇ ਛੇ ਸਾਲ ਪੂਰੇ ਹੋਣ ਤੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਵਿਚ ਛੇਵੀਂ ਵਰ੍ਹੇਗੰਢ ਮਨਾਈ ਗਈ।ਇਹ ਆਯੋਜਨ ਆਪਣੇ ਮਿਸ਼ਨ ਧਰਤੀ ਬਚਾਓ ਬੇਟੀ ਬਚਾਓ ਮੁਹਿੰਮ ਦੇ ਮੱਦੇਨਜ਼ਰ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰਾ ਪ੍ਰੋ ਜਗਦੀਸ਼ ਰਾਏ,ਜਨਰਲ ਸਕੱਤਰ ਡਾਕਟਰ ਹਰਿਕ੍ਰਿਸ਼ਨ ਬੰਗਾ,ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਸਲਾਹਕਾਰ ਪੰਜਾਬ ਦਰਸ਼ਨ ਦਰਦੀ, ਖਜਾਨਚੀ ਰਾਜ ਕੁਮਾਰ ਮੀਲੂ, ਮੀਡਿਆ ਇੰਚਾਰਜ ਮਨਜੀਤ ਰਾਮ ਹੀਰ,ਵਾਈਸ ਪ੍ਰਧਾਨ ਕਿਰਨ ਬਾਲਾ ਮੋਰਾਂਵਾਲੀ, ਜਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਬਹਾਦੁਰ ਚੰਦ ਅਰੋੜਾ ,ਵਾਈਸ ਪ੍ਰਧਾਨ ਐਡਵੋਕੇਟ ਜਸਪ੍ਰੀਤ ਬਾਜਵਾ ,ਜਨਰਲ ਸਕੱਤਰ ਕਿਰਨ ਬਾਲਾ ਬੰਗਾ,ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਇਕਾਈ ਜਸਪ੍ਰੀਤ ਕੌਰ,ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ , ਉੱਘੇ ਸਮਾਜ ਸੇਵੀ ਸੈਂਡੀ ਭੱਜਲਾਂ ਵਾਲਾ , ਪ੍ਰਵੀਨ ਕਿਤਨਾ, ਬਲਦੇਵ ਸਿੰਘ ਮੋਰਾਂਵਾਲੀ , ਜੁਝਾਰ ਸਿੰਘ ਕਿਤਨਾ ,ਬਿੰਦਰ ਗੋਰਖਪੁਰੀਆ ਐਨ ਆਰ ਆਈ ਮੋਰਿਸਿਸ ਵਾਲੇ ਅਤੇ ਡਾਕਟਰ ਮਲਕੀਤ ਕੌਰ ਜੰਡੀ ਉੱਘੇ ਲੇਖਕ ਮੀਡੀਆ ਸਲਾਹਕਾਰ ਐਸ ਬੀ ਐੱਸ ਨਗਰ ਆਦਿ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਹਾਜ਼ਰ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਪਿਛਲੇ ਛੇ ਸਾਲਾਂ ਦੌਰਾਨ ਕੀਤੇ ਕਾਰਜਾਂ ਦੀ ਵਿਆਖਿਆ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨ ਵਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਵਾਤਾਵਰਨ ਬਚਾਉਣ ਲਈ ਅਤੇ ਸਿੱਖਿਆ ਦੇ ਡਿਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਕਾਰਜ ਕਰਨ ਲਈ ਵਿਚਾਰ ਕੀਤਾ ਗਿਆ। ਇਸ ਮੌਕੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਖਿਡਾਰੀਆਂ ਹਿਮਾਂਸ਼ੂ ਰਾਣਾ ਕਿਤਨਾ ਅਤੇ ਏਕਮਜੋਤ ਕੌਰ ਮੋਰਾਂਵਾਲੀ ਦਾ ਉਹਨਾ ਦੀ ਖੇਡਾਂ ਚ ਵਧੀਆ ਕਾਰਗੁਜਾਰੀ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਬਲਾਕ ਗੜ੍ਹਸ਼ੰਕਰ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿਚ ਮਾਸਟਰ ਸਤਨਾਮ ਸਿੰਘ ਬੰਗੜ ਨੂੰ ਬਲਾਕ ਚੇਅਰਮੈਨ,ਹਰਪ੍ਰੀਤ ਸਿੰਘ ਪਰੋਵਾਲੀਆ ਨੂੰ ਬਲਾਕ ਪ੍ਰਧਾਨ ,ਜੋਗਿੰਦਰ ਪਾਲ ਸ਼ਾਧੋਵਾਲੀਆ ਨੂੰ ਵਾਈਸ ਪ੍ਰਧਾਨ, ਮਾਸਟਰ ਪ੍ਰਕਾਸ਼ ਰਾਮ ਨੂੰ ਜਨਰਲ ਸਕੱਤਰ,ਸੰਤੋਖ ਸਿੰਘ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸੁਸਾਇਟੀ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਪਿਛਲੇ ਛੇ ਸਾਲਾਂ ਦੌਰਾਨ ਬੇਟੀ ਬਚਾਓ ਧਰਤੀ ਬਚਾਓ ਮੁਹਿੰਮ ਲਈ ਕਾਫੀ ਲੰਬੀਆ ਪੁਲਾਂਘਾਂ ਪੁੱਟੀਆਂ ਹਨ ਹੁਣ ਤਕ ਛੇ ਪਿੰਡਾ ਚ ਧੀਆਂ ਦੀ ਲੋਹੜੀ ਦਾ ਆਯੋਜਨ ਕੀਤਾ ਹੈ ਅਤੇ ਉਹਨਾ ਬੇਟੀਆਂ ਦਾ ਸਨਮਾਨ ਕਰਕੇ ਮਨੋਬਲ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਨਾਲ ਅਲੱਗ ਅਲੱਗ ਆਯੋਜਨ ਕਰਕੇ ਬੂਟੇ ਲਾ ਕੇ ਅਤੇ ਬੂਟਿਆ ਦੇ ਲੰਗਰ ਲਾ ਕੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਗਏ । ਇਸ ਪ੍ਰੋ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ ਨੇ ਕਿਹਾ ਕਿ ਸਰਕਾਰਾਂ ਦੇ ਮੁਕਾਬਲੇ ਸਮਾਜਿਕ ਸੰਸਥਾਵਾਂ ਦਾ ਸਮਾਜ ਨੂੰ ਸੁਧਾਰਨ ਅਤੇ ਬੇਟੇ ਅਤੇ ਬੇਟੀ ਦੇ ਵਿਤਕਰੇ ਨੂੰ ਖ਼ਤਮ ਕਰਨ ਵਿੱਚ ਖਾਸਾ ਯੋਗਦਾਨ ਰਿਹਾ ਹੈ। ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ ਨੇ ਸੁਸਾਇਟੀ ਵੱਲੋਂ ਕੀਤੇ ਗਏ ਸਮਾਜਸੇਵੀ ਕਾਰਜਾਂ ਵਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਸੁਸਾਇਟੀ ਦੇ ਸਲਾਹਕਾਰ ਪੰਜਾਬ ਦਰਸ਼ਨ ਦਰਦੀ ਨੇ ਆਪਣੀ ਕਵਿਤਾਵਾਂ ਦੇ ਧਾਗੇ ਚ ਪਰੋ ਕੇ ਸਮਾਜ ਦੀਆਂ ਕੁਰੀਤੀਆਂ ਦੀ ਵਿਆਖਿਆ ਕੀਤੀ ਅਤੇ ਉਹਨਾ ਦੇ ਸੁਧਾਰ ਵਾਰੇ ਜਾਗ੍ਰਿਤ ਕੀਤਾ। ਸੁਸਾਇਟੀ ਵੱਲੋਂ ਆਯੋਜਿਤ ਕੀਤੇ ਗਏ ਚਾਹ ਮਿਲਣੀ ਪ੍ਰੋਗਰਾਮ ਵਿੱਚ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਮਾਸਟਰ ਪ੍ਰਕਾਸ਼ ਰਾਮ ਜਨਰਲ ਸਕੱਤਰ ਬਲਾਕ ਗੜਸ਼ੰਕਰ ਨੇ ਕਿਹਾ ਸਾਡੀ ਟੀਮ ਸਕੂਲ ਪੱਧਰ ਤੇ ਮਿਸ਼ਨ ਚਲਾ ਕੇ ਸਿੱਖਿਆ ਦੇ ਖੇਤਰ ਵਿੱਚ ਰਹਿ ਰਹੀਆਂ ਕਮੀਆਂ ਦਾ ਪਤਾ ਲਗਾ ਕੇ ਢੁਕਵੇਂ ਉਪਰਾਲੇ ਕਰਨ ਲਈ ਠੋਸ ਕਦਮ ਚਕੇਗੀ। ਇਸ ਮੌਕੇ ਛੇਵੀਂ ਵਰ੍ਹੇਗੰਢ ਦਾ ਕੇਕ ਕੱਟ ਕੇ ਸੁਸਾਇਟੀ ਮੈਬਰਾਂ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਅਤੇ ਇਸ ਮੌਕੇ ਆਈਆਂ ਹੋਈਆਂ ਹੋਰ ਸਖਸੀਅਤਾਂ ਫੂਲਾ ਰਾਮ ਬੀਰਮਪੁਰ ,ਚਰਨਜੀਤ ਸਿੰਘ ਸੱਲਾਂ ਪੱਤਰਕਾਰ ਬੰਗਾ,ਸੈਂਡੀ ਭਜਲਾਂ ਵਾਲਾ ਉੱਘੇ ਸਮਾਜ ਸੇਵੀ, ਪ੍ਰੀਤ ਪਾਰੋਵਾਲੀਆ, ਮਨਜੀਤ ਰਾਮ ਹੀਰ ਬਲਦੇਵ ਮੋਰਾਂਵਾਲੀ ਦਾ ਸਨਮਾਨ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly