(ਸਮਾਜ ਵੀਕਲੀ) ਮਾਂ ਤਿੰਨ ਸਾਲ ਹੋਗੇ ਤੈਨੂੰ ਸਾਡੇ ਕੋਲੋ ਵਿਛੜਿਆਂ ਪਰ ਜਦੋਂ ਵੀ ਪੇਕੇ ਘਰ ਫੇਰਾ ਪਾਣ ਆਉਂਦੀ ਆ ਤਾਂ ਲੱਗ ਰਿਹਾ ਹੁੰਦੈ ਜਿਵੇਂ ਤੂੰ ਪਹਿਲਾ ਦੀ ਤਰਾਂ ਅਪਣੀ ਧੀਅ ਤੇ ਦੋਹਤੀਆਂ ਨੂੰ ਆਉਂਦਿਆ ਦੇਖਕੇ ਛੇਤੀ ਨਾਲ ਗੇਟ ਤੇ ਆਵੇਗੀ ਤੇ ਘੁੱਟਕੇ ਛਾਤੀ ਨਾਲ ਲਾਕੇ ਪਿਆਰ ਅਸੀਸਾਂ ਦੀਆਂ ਝੜੀਆਂ ਲਾ ਦੇਵੇਗੀ। ਪਰ ਹਰ ਵਾਰ ਮੇਰੀਆਂ ਨਜ਼ਰਾਂ ਤੈਨੂੰ ਲੱਭ ਲੱਭ ਥੱਕ ਜਾਦੀਆਂ ਨੇ ਤੂੰ ਕਿਤੇ ਵੀ ਦਿਖਾਈ ਨੀ ਦਿੰਦੀ ਇਕ ਸਮਾਂ ਸੀ ਜਦੋਂ ਤੂੰ ਸਾਰੀ ਸਾਰੀ ਰਾਤ ਮੇਰੇ ਨਾਲ ਗੱਲਾਂ ਕਰਦੀ ਥੱਕਦੀ ਅੱਕਦੀ ਨਹੀ ਸੀ ਬਸ ਇਹੀ ਕਹਿੰਦੀ ਰਹਿੰਦੀ ਸੀ ਤੁਸੀ ਤਾਂ ਚਾਰ ਦਿਨ ਰਹਿਕੇ ਚਲੀਆਂ ਜਾਂਦੀਆਂ ਹੋ ਪਿਛੋਂ ਮੈਂ ਤੁਹਾਡੀਆਂ ਫੋਟੋਆ ਨਾਲ ਚਿਤ ਪਰਚਾਉਣ ਦੀ ਨਾਕਾਮ ਕੋਸ਼ਿਸ਼ ਕਰਦੀ ਰਹਿੰਦੀ ਆ ਮੈਂ ਸੋਚਦੀ ਸੀ ਮਾਂ ਭਲਾ ਐਸ ਤਰਾਂ ਕਿਉ ਕਹਿੰਦੀ ਐ ਅਸੀ ਤਾਂ ਮਿਲਦੇ ਈ ਰਹਾਂਗੇ।ਪਰ ਜਾਣਦੀ ਨਹੀ ਸੀ ਕਿ ਜਲਦੀ ਵਿਛੜ ਜਾਵਾਗੇ ਤੇ ਮੁੜਕੇ ਕਦੀ ਵੀ ਮੇਲ ਨੀ ਹੋ ਸਕਣਾ।
ਮਾਂ ਇਕ ਗੱਲ ਦਸਾਂ ਜਿਵੇਂ ਤੂੰ ਮੇਰੀਆਂ ਫੋਟੋਆ ਨਾਲ ਗੱਲਬਾਤ ਕਰਦੀ ਸੀ ਹੁਣ ਮੈਂ ਤੇਰੀਆਂ ਤਸਵੀਰਾਂ ਨਾਲ ਗੱਲਾਂ ਕਰਦੀ ਆ,ਸਲਾਹਾਂ ਪੁਛਦੀ ਆ, ਜਿੰਦਗੀ ਚ ਬਹੁਤ ਸਾਰੀਆਂ ਉਲਝਣਾਂ ਨੇ ਜਿਹਨਾਂ ਨੂੰ ਸੁਲਝਾਉਣ ਲਈ ਮੇਰੀ ਸਿਆਣੀ ਮਾਂ ਦੀ ਨੇਕ ਸਲਾਹ ਮੇਰੇ ਵਾਸਤੇ ਹਮੇਸ਼ਾਂ ਅਮ੍ਰਿੰਤ ਦਾ ਕੰਮ ਕਰਦੀ ਸੀ ਪਰ ਤੂੰ ਹਥ ਛੁਡਾਕੇ ਅਜਿਹੀ ਥਾਂ ਚਲੀ ਗਈ ਜਿਥੋ ਕਦੀ ਕੋਈ ਮੁੜਕੇ ਨੀ ਆਉਂਦਾ।
ਬਾਪੂ ਜੀ ਦੇ ਕੋਲ ਬੈਠੀ ਆ ਪਰ ਸਚ ਜਾਣੀ ਤੇਰੀ ਕਮੀ ਕਿਤਿਓ ਵੀ ਪੂਰੀ ਨੀ ਹੁੰਦੀ ਲਗਦੈ ਜਿਵੇਂ ਅੰਦਰੋ ਖਾਲੀ ਜਿਹੀ ਹੋ ਗਈ ਆ। ਸਭ ਕੁਛ ਕੋਲ ਐ ਕੋਈ ਕਮੀ ਨੀ ਪਰ ਉਹ ਖੁਸ਼ੀ ਨੀ ਮਿਲਦੀ ਜੋ ਤੇਰੇ ਹੁੰਦਿਆ ਮਹਿਸੂਸ ਹੁੰਦੀ ਸੀ।
ਪਤਾ ਨੀ ਉਹ ਕਿਹੋ ਜਿਹੇ ਧੀ ਪੁੱਤਰ ਹੁੰਦੇ ਨੇ ਜਿਹੜੇ ਜਿਉਂਦੀਆਂ ਮਾਵਾਂ ਨੂੰ ਭੁੱਲ ਜਾਂਦੇ ਨੇ ਦੁਸ਼ਮਣ ਬਣ ਬਹਿੰਦੇ ਨੇ ਸਚ ਜਾਣੀ ਮੇਰੇ ਤਾਂ ਸਿਵਿਆਂ ਤਕ ਤੂੰ ਨਾਲ ਜਾਵੇਗੀ
ਦੁਨੀਆਂ ਜਹਾਨ ਦੀਆਂ ਖੁਸ਼ੀਆਂ ਇਕ ਪਾਸੇ ਤੇ ਜਨਮ ਦੇਣ ਵਾਲੀ ਮਾਂ ਇਕ ਪਾਸੇ
ਪਿਆਰੀ ਮਾਂ ਤੇਰੇ ਨਾਲ ਕੀਤਾ ਕੌਲ ਅੰਤ ਤਕ ਨਿਭਾਵਾਂਗੀ ਬਾਪੂ ਜੀ ਦੇ ਨਾਲ ਪਰਛਾਵਾਂ ਬਣਕੇ ਰਹਾਂਗੀ
ਤੇਰੀ ਧੀ ਨਵਦੀਪ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly