ਤਲਵੰਡੀ ਚੌਧਰੀਆਂ (ਸਮਾਜ ਵੀਕਲੀ) ( ਬਿੱਕਰ ): ਲਾਲਾਂ ਵਾਲਾ ਪੀਰ ਟੂਰਨਾਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਵਲੋਂ ਹਰ ਸਾਲ ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਾਲਾਂ ਵਾਲਾ ਪੀਰ ਦੀ ਯਾਦ ਵਿਚ ਚੌਂਕੀਆਂ ਦਾ ਜੋੜ ਮੇਲਾ ਕਰਵਾਇਆ ਜਾਂਦਾ ਹੈ।ਦੋ ਰੋਜ਼ਾ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਸੰਪੰਨ ਹੋਇਆ।ਦੁਜੇ ਦਿਨ ਮੈਚਾਂ ਦੀ ਅੰਰਭਿਤਾ ਤੋਂ ਪਹਿਲਾਂ ਕਮੇਟੀ ਮੈਂਬਰਾਂ ਵਲੋਂ ਲਾਲਾਂ ਵਾਲਾ ਪੀਰ ਦੀ ਦਰਗਾਹ ਤੇ ਝੰਡਾ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ।
ਉਪਰੰਤ ਕਬੱਡੀ ਅਤੇ ਵਾਲੀਵਾਲ ਮੈਚਾਂ ਦੀ ਅੰਰਭਿਤਾ ਹੋਈ।ਆਲ ਓਪਨ ਕਬੱਡੀ ਕਲੱਬ ਪੱਧਰ ਦਾ ਫਾਈਨਲ ਮੁਕਾਬਲਾ ਅਮਨ ਕਬੱਡੀ ਕਲੱਬ ਤਲਵੰਡੀ ਚੌਧਰੀਆਂ ਅਤੇ ਪਰਮਜੀਤਪੁਰ ਦੇ ਵਿਚਕਾਰ ਹੋਇਆ।ਜਿਸ ਵਿਚ ਤਲਵੰਡੀ ਚੌਧਰੀਆਂ ਟੀਮ ਜੇਤੂ ਰਹੀ।ਜਿਸ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਦਾ ਰਾਜਵਿੰਦਰ ਸਿੰਘ ਰਾਜੂ ਯੂ.ਐੱਸ.ਏ ਤੇ ਬਲਵਿੰਦਰ ਸਿੰਘ ਲੱਡੂ ਪ੍ਰਧਾਨ ਵਲੋਂ ਸਾਂਝੇ ਤੌਰ ਤੇ ਦਿੱਤਾ ਗਿਆ।ਜਦ ਕਿ ਉਪ ਜੇਤੂ ਪਰਮਜੀਤਪੁਰ ਨੂੰ 75000/- ਰੁਪਏ ਦਾ ਇਨਾਮ ਸਰਪੰਚ ਬਖਸ਼ੀਸ਼ ਸਿੰਘ ਚੇਅਰਮੈਨ ਟੂਰਨਾਮੈਂਟ ਕਮੇਟੀ ਤੇ ਤਰਲੋਚਨ ਸਿੰਘ ਯੂ.ਐੱਸ.ਏ ਦੇ ਪੁੱਤਰ ਰਣਜੀਤ ਸਿੰਘ ਨੰਢਾ ਵਲੋਂ ਸਾਂਝੇ ਤੌਰ ਤੇ ਤਕਸੀਮ ਕੀਤਾ।ਬੈਸਟ ਰੇਡਰ ਨੂੰ 31000/- ਰੁਪਏ ਨਾਲ ਹਰਪ੍ਰੀਤ ਸਿੰਘ ਹੈਪੀ ਰੀਡਰ ਵਲੋਂ ਅਤੇ ਬੈਸਟ ਜਾਫੀ ਨੂੰ ਸੁਖਦੇਵ ਲਾਲ, ਅਜੈਬ ਸਿੰਘ ਜਰਨਮ ਤੇ ਸਾਬੀ ਸਪੇਨ ਵਲੋਂ 31000/- ਰੁਪਏ ਨਾਲ ਸਨਮਾਨਿਤ ਕੀਤਾ।
ਪਿੰਡ ਪੱਧਰ ਦੀ ਜੇਤੂ ਟੀਮ ਤਲਵੰਡੀ ਚੌਧਰੀਆਂ ਨੂੰ ਜਥੇਦਾਰ ਬਖਸ਼ੀਸ਼ ਸਿੰਘ ਬਿੱਲਾ ਅਤੇ ਬਲਜੀਤ ਸਿੰਘ ਬੱਬੂ ਵਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ।ਜੱਦ ਕਿ ਉਪ ਜੇਤੂ ਟੀਮ ਨੂੰ ਸਮੂਹ ਟੂਰਨਾਮੈਂਟ ਕਮੇਟੀ ਵਲੋਂ 41000/- ਰੁਪਏ ਨਾਲ ਨਵਾਜਿਆ।ਕਬੱਡੀ ਸ਼ੋ ਮੈਚ ਲੜਕੀਆਂ ਵਿਚ ਜੇਤੂ ਟੀਮ ਨੂੰ ਗੁਰਨਾਮ ਸਿੰਘ ਜਰਮਨੀ ਪੁੱਤਰ ਸੰਤੋਖ ਸਿੰਘ ਜੋਸਨ ਅਤੇ ਉਪ ਜੇਤੂ ਟਮਿ ਨੂੰ ਸਵ:ਪ੍ਰੇਮ ਲਾਲ ਸੈਕਟਰੀ ਦੇ ਪੁੱਤਰ ਵਿਕਾਸ ਲਵ ਵਲੋਂ ਕ੍ਰਮਵਾਰ 15000/- ਤੇ 13000/- ਨਾਲ ਸਨਮਾਨਿਤ ਕੀਤਾ।ਵਾਲੀਵਾਲ ਦੀ ਜੇਤੂ ਤੇ ਉਪ ਜੇਤੂ ਟੀਮ ਨੂੰ ਬਾਬਾ ਸੁਖਜੀਤ ਸਿੰਘ ਜੋਗੀ ਪ੍ਰਧਾਨ ਵਿਸ਼ਵ ਸੂਫੀ ਸੰਤ ਸਮਾਜ ਵਲੋਂ 20,000/- ਅਤੇ 18000/- ਨਾਲ ਸਨਮਾਨਿਤ ਕੀਤਾ।ਸਵ:ਦਲੀਪ ਸਿੰਘ ਸਵਾਮੀ ਦੇ ਲੜਕੇ ਹਰਜੀਤ ਸਿੰਘ ਰਾਣਾ ਤੇ ਮੰਗਲ ਸਿੰਘ ਸਵਾਮੀ ਵਲੋਂ ਟੂਰਨਾਮੈਂਟ ਕਮੇਟੀ ਨੂੰ ਇਕ ਲੱਖ ਇਕ ਹਜ਼ਾਰ ਰੁਪਏ ਦੀ, ਬਾਪੂ ਇਕਬਾਲ ਸਿੰਘ ਦੇ ਪਰਿਵਾਰ ਵਲੋਂ ਇਕ ਲੱਖ ਦੀ ਸਹਾਇਤਾ ਟੁਰਨਾਮੈਂਟ ਕਮੇਟੀ ਨੂੰ ਦਿੱਤੀ।
ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ ਵਲੋਂ 21 ਹਜ਼ਾਰ, ਗੁਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਵਲੋਂ 21 ਹਜ਼ਾਰ, ਵਿਨੋਦ ਕੁਮਾਰ ਸੋਨੂੰ 21 ਹਜ਼ਾਰ, ਬਲਵਿੰਦਰ ਸਿੰਘ ਤੁੜ੍ਹ 10 ਹਜ਼ਾਰ, ਰੇਸ਼ਮ ਸਿੰਘ ਰੌਣਕੀ ਭਲਵਾਨ 15 ਹਜ਼ਾਰ, ਸੰਤੋਖ ਸਿੰਘ ਲਵਲੀ 15000/- ਰੁਪਏ, ਰਾਜ ਵਰਮਾ 15000/- ਰੁਪਏ, ਅਸ਼ੋਕ ਕੁਮਾਰ ਆਰ.ਸੀ.ਐੱਫ 11000/- ਰੁਪਏ, ਸਰਵਜੀਤ ਸਿੰਘ ਸਾਬੀ ਸਪੇਨ 11000/- ਰੁਪਏ, ਗੁਰਲਾਲ ਸਿੰਘ ਲਾਲੀ, ਪੱਪੂ ਜਰਮਨੀ, ਜਸਪਾਲ ਜੈਲਾ, ਗੁਰਵਿੰਦਰ ਸਿੰਘ, ਬਲਬੀਰ ਸਿੰਘ ਬਦੇਸ਼ਾ, ਜੀਤ ਸਿੰਘ ਚੁਲੱਧੀਅ ਵਲੋਂ 11-11 ਹਜ਼ਾਰ ਰੁਪਏ ਦੀ ਆਰੁਥਿਕ ਮੱਦਦ ਕੀਤੀ।ਇਹਨਾਂ ਸੂਹ ਸੱਜਣਾਂ ਅਤੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਜਿਨ੍ਹਾਂ ਮੇਲੇ ਵਿਚ ਸਹਿਯੋਗ ਦਿੱਤਾ।ਚੇਅਰਮੈਨ ਤੇ ਪ੍ਰਧਾਨ ਟੁਰਨਾਮੈਂਟ ਕਮੇਟੀ ਵਲੋਂ ਧੰਨਵਾਦ ਕੀਤਾ।
ਮੇਜਰ ਰਾਜਸਥਾਨੀ ਤੇ ਹੋੲ ਕਈ ਰਵਾਇਤਾਂ ਖੇਡਾਂ ਦਾ ਦਰਸ਼ਕਾਂ ਆਨੰਦ ਲਿਆ।ਇਸ ਮੌਕੇ ਤੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ, ਪ੍ਰਮੋਦ ਕੁਮਾਰ ਸ਼ਾਹ, ਬਲਜੀਤ ਸਿੰਘ, ਦਵਿੰਦਰ ਸਿੰਘ ਓਠੀ, ਸੇਠੀ, ਬਲਦੇਵ ਸਿੰਘ ਦੇਬੂ, ਦਰਸ਼ਨ ਸਿੰਘ ਸੰਧੂ, ਜਸਵਿੰਦਰ ਸਿੰਘ ਸੋਨੂੰ, ਮਨਜੀਤ ਸਿੰਘ ਜੱਜੀ, ਮੱਖਣ ਪਾਲ, ਭੂਸ਼ਣ ਮੜ੍ਹੀਆ, ਸੰਦੀਪ ਸਿੰਘ, ਜਰਨੈਲ ਸਿੰਘ, ਬਰਿੰਦਰਪਾਲ ਮਿੱਠੂ ਮੈਂਬਰ, ਅਮਰੀਕ ਸਿੰਘ ਭਾਰਜ, ਵੀਰਪਾਲ ਕੋਚ, ਵਿਰਸਾ ਸਿੰਘ ਬਾਜਵਾ, ਚਰਨਜੀਤ ਸਿੰਘ ਸ਼ਾਹੀ ਅਤੇ ਵੱਡੀ ਗਿਣਤੀ ਵਿਚ ਲੋਕ ਹਜ਼ਾਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly