ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਮਿਸ਼ਨਰੀ ਕਲਾਕਾਰਾਂ ਅਤੇ ਗੀਤਕਾਰਾਂ ਦੀ ਮੀਟਿੰਗ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਪ੍ਰਤੀ ਕਲਚਰਲ ਚੇਤਨਾ ਪੈਦਾ ਕਰਨੇ ਦੇ ਲਈ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਸਮੇਂ ਚ ਪੰਜਾਬ ਸਮਾਰੋ ਮਹਿਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਚ ਸਮਾਜ ਦੇ ਅੰਦਰ ਵਿਚਾਰਧਾਰਕ ਅਤੇ ਮੌਜੂਦਾ ਹਾਲਾਤਾਂ ਬਾਰੇ ਅਤੇ ਨਵੇਂ ਪੰਜਾਬ ਦੇ ਨਿਰਮਾਣ ਬਾਰੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਵੀ ਆਪਣੀਆਂ ਕਲਮਾਂ ਅਤੇ ਜਬਾਨਾਂ ਨਾਲ ਚੇਤਨਾ ਪੈਦਾ ਕਰਨੇ ਦਾ ਸੱਦਾ ਦਿੱਤਾ ਗਿਆ ਅਤੇ ਪੰਜਾਬ ਬਸਪਾ ਵੱਲੋਂ ਉਹਨਾਂ ਦੀਆਂ ਅੱਜ ਤੱਕ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਭਵਿੱਖ ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਦੇ ਸੁਪਨਿਆਂ ਦਾ ਸਾਹਿਬ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਦਾ ਭਾਰਤ ਭੈਣ ਕੁਮਾਰੀ ਮਾਇਆਵਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਪ੍ਰਵੀਨ ਬੰਗਾ ਇੰਚਾਰਜ ਜੋਨ ਲੁਧਿਆਣਾ, ਖੁਸ਼ੀ ਰਾਮ ਸਰਪੰਚ, ਸੁਸ਼ੀਲ ਵਿਰਦੀ,ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ, ਮਲਕੀਤ ਸਿੰਘ ਮੰਢਾਲੀ, ਮਿਸ਼ਨਰੀ ਗਾਇਕ ਰੂਪ ਲਾਲ ਧੀਰ,ਐਸ ਐਸ ਆਜ਼ਾਦ, ਬਲਵਿੰਦਰ ਬਿੱਟੂ, ਮਨਜੀਤ ਸੋਨੂੰ,ਰਾਜ ਦਦਰਾਲ, ਪ੍ਰਿਆ ਬੰਗਾ, ਮਨਦੀਪ ਮਨੀ ਮਾਲਵਾ, ਸੁਦੇਸ਼ ਕੁਮਾਰੀ, ਜੀਵਨ ਮਹਿਮੀ, ਪ੍ਰੇਮ ਲੱਤਾ,ਹਰਨਾਮ ਸਿੰਘ ਬਹਿਲਪੁਰੀ, ਰਾਮੇਸ਼ ਚੌਹਾਨ,ਅਤੇ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਜੀ, ਸੰਧੂ ਜੀ,ਹਾਜ਼ਰ ਸਨ।
ਮਿਸ਼ਨਰੀ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਸਹਿਯੋਗ ਕਲਾਕਾਰ ਵੀਰ ਦੇ ਰਹੇ ਹਨ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



