(ਸਮਾਜ ਵੀਕਲੀ)
ਆਓ ਦੋਸਤੋ! ਇੱਕ ਨਵਾਂ ਜਹਾਂ ਵਸਾਇਆ ਜਾਏ
ਮਿਲ ਜੁਲ ਕੇ ਇੱਕ ਦੂਜੇ ਦਾ ਬੋਝ ਉਠਾਇਆ ਜਾਏ।
ਆਪਣੇ ਦਿਲ ਦਾ ਦਰਦ ਦੂਜਿਆਂ ਨੂੰ ਸੁਣਾਇਆ ਜਾਏ
ਦੂਜਿਆਂ ਨੂੰ ਨਹੀਂ ਬਲਕਿ ਖੁਦ ਨੂੰ ਸਮਝਾਇਆ ਜਾਏ।
ਦੁਸ਼ਮਣੀ ਦੀ ਅੱਗ ਨੂੰ ਜੜ ਤੋਂ ਬੁਝਾਇਆ ਜਾਏ
ਇੱਕ ਦੂਜੇ ਦੀਆਂ ਕਮੀਆਂ ਨੂੰ ਹਟਾਇਆ ਜਾਏ।
ਹਨੇਰੇ ਮਨ ਵਿੱਚ ਗਿਆਨ ਦਾ ਦੀਵਾ ਜਲਾਇਆ ਜਾਏ
ਭਟਕੇ ਹੋਇਆਂ ਨੂੰ ਸਹੀ ਰਾਸਤਾ ਦਿਖਾਇਆ ਜਾਏ।
ਜਾਤ ਪਾਤ ਤੇ ਬੰਧਨ ਤੋਂ ਸਮਾਜ ਨੂੰ ਮੁਕਤ ਕਰਾਇਆ ਜਾਏ!
ਜੈਸੀ ਕਰਨੀ, ਵੈਸੀ ਭਰਨੀ! ਸਭ ਨੂੰ ਸਮਝਾਇਆ ਜਾਏ
ਨਿਰਾਸ਼ ਬੰਦੇ ਨੂੰ ਕਿਸੇ ਤਰ੍ਹਾਂ ਵੀ ਖੁੱਲ ਕੇ ਹਸਾਇਆ ਜਾਏ।
ਹੰਕਾਰ ਨਹੀਂ ਦਿਲ ਜੋੜ ਕੇ ਰਹਿਣ ਦਾ ਪਾਠ ਪੜਾਇਆ ਜਾਏ
ਜੋ ਹੋਵੇ ਜਿਸ ਦਾ ਵੀ ਹੱਕ ਉਸ ਨੂੰ ਉਹ ਜਰੂਰ ਦਿਵਾਇਆ ਜਾਏ।
ਜੋ ਹੋਵੇ ਦੁਖੀ ਇਨਸਾਨ ਉਸ ਦਾ ਹੌਸਲਾ ਜਰੂਰ ਵਧਾਇਆ ਜਾਏ।
ਸੁੱਖ ਵਿੱਚ ਸੰਜਮ ਅਤੇ ਦੁੱਖ ਵਿੱਚ ਸਬਰ ਦਾ ਪਾਠ ਪੜਾਇਆ ਜਾਏ
ਜ਼ਰੂਰਤਾਂ ਹੋਣ ਪੂਰੀਆਂ ਇਸ ਜਹਾਂ ਵਿੱਚ ਸਭ ਦੀਆਂ ਹਰ ਹਾਲ ਵਿੱਚ
ਹਰ ਘਰ ਵਿੱਚ ਹਰ ਦਿਹਾੜੇ ਦਿਵਾਲੀ ਦਾ ਤਿਉਹਾਰ ਮਨਾਇਆ ਜਾਏ।
ਆਓ ਦੋਸਤੋ! ਇੱਕ ਨਵਾਂ ਜਹਾਂ ਵਸਾਇਆ ਜਾਏ
ਜਿੱਥੋਂ ਨ ਜਾਏ ਕੋਈ ਵੀ, ਦੂਜਿਆਂ ਨੂੰ ਵੀ ਇੱਥੇ ਬੁਲਾਇਆ ਜਾਏ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ124001