ਹਰ ਗ੍ਰਾਮ ਪੰਚਾਇਤ ‘ਚ ਬਹਾਦਰ ਯੋਧਿਆਂ ਦੀ ਬਣਾਈ ਜਾਵੇਗੀ ਯਾਦਗਾਰ

ਇਕੱਤਰ ਪਵਿੱਤਰ ਮਿੱਟੀ ਨਾਲ ਦੇਸ਼ ਦੇ ਬਹਾਦਰ ਸਪੂਤਾਂ ਦੀ ਯਾਦ ‘ਚ ਦਿੱਲੀ ‘ਚ ਬਣਾਈ ਜਾਵੇਗੀ ਅੰਮ੍ਰਿਤ ਵਾਟਿਕਾ- ਖੋਜੇਵਾਲ
ਕਪੂਰਥਲਾ , 11 ਸਤੰਬਰ (ਕੌੜਾ)– ਕੇਂਦਰ ਸਰਕਾਰ ਦੀ ਮੇਰੀ ਮਿੱਟੀ-ਮੇਰਾ ਦੇਸ਼’ ਮੁਹਿੰਮ ਤਹਿਤ ਹੈਰੀਟੇਜ ਸਿਟੀ ਕਪੂਰਥਲਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੁਹੱਲਾ ਸ਼ਹਿਰੀਆਂ ਸਮੇਤ ਕਈ ਇਲਾਕਿਆਂ ਵਿੱਚ ਘਰ-ਘਰ ਜਾ ਕੇ ਮਿੱਟੀ ਇਕੱਠੀ ਕਰਨ ਦਾ ਕੰਮ ਕੀਤਾ ਗਿਆ।ਇਸ ਵਿੱਚ ਆਜ਼ਾਦੀ ਘੁਲਾਟੀਆਂ ਪਰਿਵਾਰਾਂ ਤੋਂ ਵੀ ਮਿੱਟੀ  ਲਈ ਗਈ।ਇਸ ਮੌਕੇ ਮਿੱਟੀ ਵੀ ਪਾਈ ਗਈ।ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀ ਮੰਥਾਰੀ ਸ੍ਰੀਨਿਵਾਸੂਲੂ, ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਦੌਰਾਨ ਸਾਰਿਆਂ ਨੇ ਘਰ-ਘਰ ਤੋਂ ਪਵਿੱਤਰ ਮਿੱਟੀ ਅੰਮ੍ਰਿਤ ਕਲਸ਼ ਚ ਇਕੱਠਾ ਕਰਦੇ ਹੋਏ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰੇ ਲਗਾਉਂਦੇ ਹੋਏ ਤਿਰੰਗਾ ਲਹਿਰਾਇਆ।ਇਸ ਮੌਕੇ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀ ਮੰਥਾਰੀ ਸ਼੍ਰੀਨਿਵਾਸੂਲੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਆਜ਼ਾਦੀ ਸੰਗਰਾਮ ਵਿੱਚ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਭਾਰਤ ਮਾਤਾ ਦੇ ਸਾਰੇ ਬਹਾਦਰ ਪੁੱਤਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਨੂੰ ਪ੍ਰਣਾਮ ਕਰਨ ਲਈ ਦੇਸ਼ ਦੇ ਹਰ ਪਿੰਡ ਅਤੇ ਮਹਾਨਗਰ ਦੇ ਹਰ ਵਾਰਡ ਤੋਂ ਇਕੱਠੀ ਹੋਈ ਪਵਿੱਤਰ ਮਿੱਟੀ ਨਾਲ ਦੇਸ਼ ਬਹਾਦਰ ਉਨ੍ਹਾਂਪੁੱਤਰਾਂ ਦੀ ਯਾਦ ਵਿੱਚ ਦਿੱਲੀ ਵਿੱਚ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਵੇਗਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ ਨੇ ਕਿਹਾ ਕਿ ਆਜ਼ਾਦੀ ਦੇ ਇਸ ਪ੍ਰੋਗਰਾਮ ਤਹਿਤ ਅਸੀਂ ਸਮੂਹਿਕ ਭਾਗੀਦਾਰੀ(ਜਨ ਭਾਗੀਦਾਰੀ)ਰਾਹੀਂ ਅਸੀਂ ਭਾਰਤ ਨੂੰ ਇੱਕ ਵਿਕਸਤ ਦੇਸ਼,ਗੁਲਾਮੀ ਦੀ ਮਾਨਸਿਕਤਾ ਨੂੰ ਖ਼ਤਮ ਕਰਨ,ਆਪਣੇ ਅਮੀਰ ਵਿਰਸੇ ਤੇ ਮਾਣ ਕਰਨ,ਏਕਤਾ ਅਤੇ ਇੱਕਜੁਠਤਾ ਬਣਾਈ ਰੱਖਣ,ਨਾਗਰਿਕਾਂ ਵਜੋਂ ਆਪਣੇ ਫਰਜ਼ ਨਿਭਾਉਣ ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦਾ ਸਨਮਾਨ ਕਰਨ ਲਈ ਪੰਚ ਪ੍ਰਾਣ ਦਾ ਸੰਕਲਪ ਲੈ ਸਕਦੇ ਹਾਂ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਮੇਰੀ ਮਿੱਟੀ,ਮੇਰਾ ਦੇਸ਼’ ਮੁਹਿੰਮ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੁਲਾਈ ਨੂੰ ‘ਮਨ ਕੀ ਬਾਤ’ਦੇ 103ਵੇਂ ਐਪੀਸੋਡ ਵਿੱਚ ਕੀਤਾ ਸੀ।ਇਸ ਮੁਹਿੰਮ ਦਾ ਉਦੇਸ਼ ਬਹਾਦਰ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨਾ ਹੈ,ਜਿੰਨ੍ਹਾਨੇ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।ਇਸ ਮੁਹਿੰਮ ਤਹਿਤ ਦੇਸ਼ ਭਰ ਵਿੱਚ ਯੋਧਿਆਂ ਦੀ ਯਾਦ ਵਿੱਚ ਬਹਾਦਰੀ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਸ ਦੇ ਨਾਲ ਹੀ ਹਰ ਗ੍ਰਾਮ ਪੰਚਾਇਤ ਵਿੱਚ ਬਹਾਦਰ ਯੋਧਿਆਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਜਾਵੇਗੀ,ਜਿਸਨੂੰ ਸ਼ਿਲਾਫਲਕਮ ਦਾ ਨਾਮ ਦਿੱਤਾ ਗਿਆ ਹੈ।ਜਿਸ ‘ਤੇ ਉਸ ਖੇਤਰ ਦੇ ਸਾਰੇ ਸੇਨਾਨੀਆਂ ਦੇ ਨਾਮ ਦਰਜ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਜਵਾਨ ਸਰਹੱਦ ਦੀ ਰਾਖੀ ਕਰ ਰਹੇ ਹਨ,ਜਿਸ ਦੀ ਬਦੋਲਤ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ।ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੇ ਅਸੀਂ ਆਪਣੇ ਦੇਸ਼ ਦੇ ਸ਼ਹੀਦ ਬਹਾਦਰ ਸੈਨਿਕਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਸਾਡੇ ਦੇਸ਼ ਦੇ ਸ਼ਹੀਦ,ਸਾਡੇ ਦੇਸ਼ ਦੇ ਸੂਬੇ ਦੇਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਪਰਿਵਾਰਾਂ ਤੋਂ ਆਕੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ।ਇਸ ਲਈ ਸੂਬੇ ਅਤੇ ਦੇਸ਼ ਦੇ ਹਰ ਹਿੱਸੇ ਤੋਂ ਮਿੱਟੀ ਇਕੱਠੀ ਕਰਕੇ ਦੇਸ਼ ਦੀ ਰਾਜਧਾਨੀ ਵਿੱਚ ਪਹੁੰਚਾਈ ਜਾਵੇਗੀ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ,ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਮੰਡਲ ਪ੍ਰਧਾਨ ਇੱਕ ਰਜਿੰਦਰ ਸਿੰਘ ਧੰਜਲ,,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਸੰਦੀਪ ਸਿੰਘ ਥਿੰਦ,ਕਮਲ ਪ੍ਰਭਾਕਰ, ਰਾਜਨ ਠਿਗੀ, ਵੀਰ ਸਿੰਘ ਮਠਾੜੂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੈਂ ਹਾਂ ਤਿਤਲੀ
Next articleਨਸ਼ਾਂ ਗੰਭੀਰ ਸਮੱਸਿਆ ਦਾ ਵਿਸ਼ਾ ਚਿੰਤਾ ਨਾਲ ਚਿੰਤਨ ਦੀ ਲੋੜ