ਮੈਂ ਹਾਂ ਤਿਤਲੀ

         (ਸਮਾਜ ਵੀਕਲੀ)

ਮੈਂ ਹਾਂ ਇੱਕ ਤਿਤਲੀ ਹਾਂ ਮੈਂ ਇੱਕ ਤਿਤਲੀ
ਮੈਂ ਉੱਚੀ ਉੱਡਣ ਦੀ ਚਾਹ ਵਿੱਚ
ਵੱਜ ਪੱਖੇ ਵਿੱਚ ਜ਼ਖਮੀ ਹੋਈ
ਹੁਣ ਡਿੱਗੀ ਧਰਤ ਉੱਤੇ ਉੱਠ ਨਾ ਖਲੋਈ

ਅਜੇ ਮੈਂ ਪੰਜਾਬ ਵਾਂਗ ਜ਼ਖਮੀ ਹੀ ਹਾਂ ਹੋਈ
ਮੇਰੇ ਕੋਲੋਂ ਲੰਘਣ ਵਾਲਿਓ ਮੇਰਾ ਰੱਖਿਓ ਖਿਆਲ
ਹੁਣ ਮਿੱਧ ਹੋ ਗਈ ਫਿਰ ਮੁੜ ਨਾ ਉੱਠ ਖਲੋਈ
ਹਾਲਤ ਮੇਰੀ ਹੈ ਪੰਜਾਬ ਵਾਲੀ ਹੋਈ

ਜੇ ਬਚਾ ਸਕਦੇ ਹੋ ਤਾਂ ਬਚਾ ਲਵੋ
ਅਜੇ ਕੁਛ ਨਾ ਵਿਗੜਿਆ ਮੇਰਾ
ਪੱਖੇ ਵਿੱਚ ਵੱਜ ਕੇ ਸਿਰਫ ਖੰਭ ਹਿੱਲਿਆ ਹੈ ਮੇਰਾ
ਕਰੀਂ ਠੀਕ ਕਰ ਹੁੰਦਾ ਤਾਂ ਪੰਜਾਬ ਬਚ ਜਾਊ ਤੇਰਾ

ਬਸ ਥੋੜ੍ਹਾ ਜਿਹਾ ਧਿਆਨ ਨਾਲ ਤੁਰ ਲੈਣਾ
ਮੈਂ ਕਰ ਆਰਾਮ ਥੋੜ੍ਹਾ ਜਿਹਾ
ਖੰਭ ਆਪਣਾ ਸਹੀ ਕਰ ਲੈਣਾ
ਤੁਹਾਡੇ ਧਿਆਨ ਦੇਣ ਦੀ ਲੋੜ ਹੈ
ਮੈਂ ਪੰਜਾਬ ਦੀ ਤਰਾਂ ਆਪੇ ਤੁਰ ਪੈਣਾ

ਬੜੀ ਮਿਹਰਬਾਨੀ ਹੋਊ ਬਾਸ਼ਿੰਦਿਆਂ ਦੀ
ਜਿੰਨਾਂ ਮੇਰਾ ਖੰਭ ਠੀਕ ਕਰ ਹੀ ਲੈਣਾ
ਮੈਂ ਦਲੇਰ ਪੰਜਾਬ ਵਾਂਗ ਫੇਰ ਉੱਠ ਖਲੋਣਾ
ਲਗਾ ਉੱਚੀ ਉਡਾਰੀ ਅਸਮਾਨ ਦੀ

ਧਰਮਿੰਦਰ ਪੰਜਾਬ ਨੇ ਫੇਰ ਚਮਕ ਹੀ ਪੈਣਾ।

ਧਰਮਿੰਦਰ ਸਿੰਘ ਮੁੱਲਾਂਪੁਰੀ

 9872000461

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀਮਤੀ ਜਾਨਾਂ ਦੀ ਸਲਾਮਤੀ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦੈ:  ਗੁਰਦਿੱਤ ਸਿੰਘ ਸੇਖੋਂ 
Next articleਹਰ ਗ੍ਰਾਮ ਪੰਚਾਇਤ ‘ਚ ਬਹਾਦਰ ਯੋਧਿਆਂ ਦੀ ਬਣਾਈ ਜਾਵੇਗੀ ਯਾਦਗਾਰ